Breaking News
Home / Chandigarh / 15 ਬੀਘੇ ਜ਼ਮੀਨ ਦਾਨ ‘ਚ ਦਿੱਤੀ

15 ਬੀਘੇ ਜ਼ਮੀਨ ਦਾਨ ‘ਚ ਦਿੱਤੀ

ਨਾਰਾਇਣਗੜ੍ਹ, 28 ਜੂਨ – ਨਾਰਾਇਣਗੜ੍ਹ ਤੋਂ ਲਗਪਗ 8 ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ਼੍ਰੀ ਟੋਕਾ ਸਾਹਿਬ ਨੂੰ ਪਿੰਡ ਮੀਰਪੁਰ ਕੋਟਲਾ ਤਹਿਸੀਲ ਨਾਹਨ ਵਾਸੀ ਬਚਨ ਸਿੰਘ,ਗੁਰਮੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ 15 ਬੀਘੇ (ਸਾਢੇ ਤਿੰਨ ਏਕੜ) ਜ਼ਮੀਨ ਦਾਨ ਵਿੱਚ ਦਿੱਤੀ ਹੈ ਜਿਸਦੀ ਮੌਜੂਦਾ ਕੀਮਤ ਲਗਪਗ ਦੋ ਕਰੋੜ ਰੁਪਏ ਹੈ ਅਤੇ ਮਾਲਕਾਂ ਨੇ ਜ਼ਮੀਨ ਦੀ ਰਜਿਸਟਰੀ ਗੁਰਦੁਆਰਾ ਸਾਹਿਬ ਸ਼੍ਰੀ ਟੋਕਾ ਸਾਹਿਬ ਦੇ ਨਾਂ ਕਰਵਾ ਦਿੱਤੀ ਹੈ। ਇਸ ਮੌਕੇ ਤੇ ਗੁਰਦੁਆਰਾ ਟੋਕਾ ਸਾਹਿਬ ਵਿੱਚ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ,ਇਨੈਲੋ ਪਾਰਟੀ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਅਕਬਰਪੁਰ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਮੀਨ ਦਾਨ ਕਰਨ ਵਾਲੇ ਬਚਨ ਸਿੰਘ,ਗੁਰਮੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾ ਪਾ ਕੇ ਸਨਮਾਨਤ ਕੀਤਾ ਗਿਆ। ਗੁਰਪਾਲ ਸਿੰਘ ਨੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਇੱਥੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਦਿਨ ਰਹਿ ਕੇ ਤੱਪ ਕੀਤਾ ਸੀ। ਇਸ ਗੁਰਦੁਆਰਾ ਸਾਹਿਬ ਦੀ ਇਨ੍ਹੀ ਮਹਾਨਤਾ ਹੈ ਕਿ ਇੱਥੇ ਜਿਹੜੀ ਵੀ ਮਨੋਕਾਮਨਾ ਸੰਗਤ ਮੰਗਦੀ ਹੈ ਉਹ ਪੂਰੀ ਹੁੰਦੀ ਹੈ। ਇਸ ਮੌਕੇ ਤੇ ਬਾਬਾ ਸੁੱਖਾ ਸਿੰਘ ਕਾਰ ਸੇਵਾ ਦਿੱਲੀ ਵਾਲੇ,ਸਾਬਕਾ ਚੇਅਰਮੈਨ ਗੁਰਪਾਲ ਸਿੰਘ ਅਕਬਰਪੁਰ,ਗੁਰਮੀਤ ਸਿੰਘ,ਸੁਰਿੰਦਰ ਸਿੰਘ,ਜਸਵਿੰਦਰ ਸਿੰਘ,ਪ੍ਰਧਾਨ ਸਤਨਾਮ ਸਿੰਘ ਭਾਟਿਆ,ਗੁਰਜੰਟ ਸਿੰਘ,ਬਲਦੇਵ ਸਿੰਘ,ਜਗੀਰ ਸਿੰਘ,ਗੁਰਮੁੱਖ ਸਿੰਘ,ਜੋਗਿੰਦਰ ਸਿੰਘ,ਸਾਬਕਾ ਸਰਪੰਚ ਯਾਦ ਰਾਮ,ਅਮਰੀਕ ਸਿੰਘ ਮੀਆਂਪੁਰ,ਅਜਮੇਰ ਸਿੰਘ ਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।