Breaking News
Home / Haryana / ਹਿਸਾਰ ਵਿੱਚ ਨਾਟਕ-ਮੇਲੇ ਦੀ ਧੂਮ

ਹਿਸਾਰ ਵਿੱਚ ਨਾਟਕ-ਮੇਲੇ ਦੀ ਧੂਮ

ਹਿਸਾਰ, 10 ਅਗਸਤ (ਗੁਰਪ੍ਰੀਤ ਕੌਰ ਸੈਣੀ) ਹਿਸਾਰ ਵਿੱਚ ਰੰਗਮੰਚ ਦੀ ਸ਼ਾਨਦਾਰ ਪ੍ਰੰਪਰਾ ਨੂੰ ਜ਼ਿੰਦਾ ਰੱਖਣ ਵਾਲੇ  ਅਜੇ ਵੀ ਬੜੀ ਲਗਨ ਨਾਲ਼ ਕੰਮ ਕਰ ਰਹੇ ਹਨ। ਦੋ-ਚਾਰ ਮਹੀਨੇ ਦੇ ਫ਼ਰਕ ਨਾਲ਼ ਕੋਈ ਨਾ ਕੋਈ ਨਾਟਕ-ਉਤਸਵ ਵੇਖਣ ਨੂੰ ਮਿਲ ਜਾਂਦਾ ਹੈ।  ਅੱਜਕੱਲ੍ਹ ਰਾਸ ਕਲਾ ਮੰਚ ਵੱਲੋਂ ਸੱਤ-ਰੋਜ਼ਾ ਨਾਟਕ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਜਿਸ ਦੇ ਪਹਿਲੇ ਦਿਨ ‘ਹਰਸਿੰਗਾਰ’ ਨਾਟਕ ਬਿਹਾਰ ਦੀ ਡੋਮਕਚ ਸ਼ੈਲੀ ਵਿੱਚ ਪ੍ਰਸਤੁਤ ਕੀਤਾ ਗਿਆ। ਅੱਜ ਦਾ ਨਾਟਕ ‘ਕਲਪਤਰੂ’ ਬੜੇ ਖ਼ੂਬਸੂਰਤ ਢੰਗ ਲਾਲ਼ ਪੇਸ਼ ਕੀਤਾ ਗਿਆ, ਜਿਸ ਦੇ ਡਾਇਰੈਕਟਰ ਅਤੇ ਪਦਮਸ਼੍ਰੀ ਨਾਲ਼ ਸਨਮਾਨਿਤ ਦਾਦੀ ਡੀ ਪਦਮਜੀ ਹਨ। ਨਾਟਕ ਦੀ ਕਹਾਣੀ ਇੱਕ ਲੜਕੇ ਅਤੇ ਉਸਦੇ ਦੋਸਤ ਰੁੱਖ ਤੇ ਆਧਾਰਿਤ ਹੈ। ਕਹਾਣੀ ਅੰਗਰੇਜ਼ੀ ਲੇਖਕ ਸ਼ੈਲ ਸਿਲਵਰ ਸਟਾਲਿਨ ਦੀ ਕਹਾਣੀ ‘ਦਾ ਗਿਵਨ ਟ੍ਰੀ’ ਤੋਂ ਪ੍ਰਭਾਵਿਤ ਹੈ। ਕਹਾਣੀ ਲੜਕੇ ਅਤੇ ਰੁੱਖ ਦੇ ਆਲ਼ੇ-ਦੁਆਲ਼ੇ ਹੀ ਘੁੰਮਦੀ ਹੈ। ਉਹ ਰੁੱਖ ਲੜਕੇ ਦੇ ਅੱਲ੍ਹੜ ਉਮਰ ਤੋਂ ਲੈ ਕੇ ਜਵਾਨੀ ਤੱਕ ਅਤੇ ਅਤੇ ਫ਼ਿਰ ਬੁਢਾਪੇ ਵਿੱਚ ਵੀ ਉਸ ਦੀ ਹਰ ਇੱਛਾ ਪੂਰੀ ਕਰਦਾ ਹੈ। ਇਸ ਨਾਟਕ ਦਾ ਸੰਗੀਤ ਫ਼ਿਲਿਪ ਗਲਾਸ , ਵਿੰਮ ਮਰਟੈਂਸ, ਲਿਓਨ ਮੁਰਾਗਲੀਆ, ਸਾਵਨ ਦੱਤਾ, ਜੈਕਵਿਨ ਰੋਡਰਿਗੋ ਹਨ ਅਤੇ ਕਠਪੁਤਲੀ ਨਿਰਮਾਤਾ ਐਮ ਡੀ ਸ਼ਮੀਮ, ਪਵਨ ਵਾਗਮਰੇ, ਵਿਵੇਕ ਕੁਮਾਰ, ਕੁਮਾਰੀ ਯਾਦਵ ਅਤੇ ਅਭਿਸ਼ੇਕ ਕੁਮਾਰ ਹਨ। ਨਾਟਕ ਵੇਖਣ ਲਈ ਸੱਭਿਅਕ ਭੀੜ ਹੁੰਮ-ਹੁਮਾ ਕੇ ਪੁੱਜਦੀ ਹੈ। ਦਰਸ਼ਕ ਬੜੇ ਸ਼ਾਂਤਮਈ ਤਰੀਕੇ ਨਾਲ਼ ਨਾਟਕਾਂ ਦਾ ਆਨੰਦ ਮਾਣ ਰਹੇ ਹਨ।