Breaking News
Home / Featured / ਯਸ਼ਵੰਤ ਸਿੰਘ ਨੇ ਕੀਤੀ ਵਾਜਪਾਈ ਨੂੰ ਭਾਰਤ ਰਤਨ ਦੇਣ ਦੀ ਮੰਗ

ਯਸ਼ਵੰਤ ਸਿੰਘ ਨੇ ਕੀਤੀ ਵਾਜਪਾਈ ਨੂੰ ਭਾਰਤ ਰਤਨ ਦੇਣ ਦੀ ਮੰਗ

ਨਵੀਂ ਦਿੱਲੀ 3 ਜਨਵਰੀ – vajpayeeਬੀ.ਜੇ.ਪੀ ਦੇ ਸੀਨੀਅਰ  ਨੇਤਾ ਯਸ਼ਵੰਤ ਸਿੰਘ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦਿਤੇ ਜਾਣ ਦੀ ਮੰਗ ਕੀਤੀ ਹੈ। ਭਾਰਤ ਰਤਨ ਦੇਣ ਦੇ ਇਲਾਵਾ ਯਸ਼ਵੰਤ ਸਿੰਘ ਦੀ ਇਹ ਵੀ ਮੰਗ ਹੈ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਨਾਮ ਬਦਲ ਕੇ ਅਟਲ ਬਿਹਾਰੀ ਵਾਜਪਾਈ ਗ੍ਰਾਮ ਸੜਕ ਯੋਜਨਾ ਕੀਤੀ ਜਾਵੇ। ਆਪਣੀਆਂ ਇਨ੍ਹਾਂ ਦੋਨਾਂ ਮੰਗਾਂ ਨੂੰ ਪੀ.ਐਮ. ਦੇ ਸਾਹਮਣੇ ਰੱਖਦੇ ਹੋਏ ਯਸ਼ਵੰਤ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਯੋਗਦਾਨ ਦੀ ਵੀ ਯਾਦ ਦਿਵਾਈ ਹੈ। ਬੀ.ਜੇ.ਪੀ. ਦੀ ਇਸ ਮੰਗ ਤੇ ਕਾਂਗਰਸ ਨੇ ਗੌਰ ਕਰਨ ਦੀ ਗੱਲ ਤਾਂ ਕਹੀ ਹੈ ਪਰ ਨਾਲ ਹੀ ਬੀ.ਜੇ.ਪੀ ਦੇ ਰਵੱਈਏ ਤੇ ਚੁਟਕੀ ਵੀ ਲਈ ਹੈ। ਕਾਂਗਰਸ ਬੁਲਾਰੇ ਰਾਸ਼ਿਦ ਅਲਵੀ  ਮੁਤਾਬਿਕ ਇਹ ਇਕ ਪ੍ਰਕਿਰਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਤਾਂ ਸਰਕਾਰ ਇਸ ਤੇ ਜਰੂਰ ਧਿਆਨ ਦੇਵੇਗੀ ਪਰ ਮੈਨੂੰ ਤਾਜੂਬ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਅਟਲ ਜੀ ਦੀ ਯਾਦ ਬਹੁਤ ਦੇਰ ਬਾਅਦ ਆਈ।