Daily Aashiana
Punjabi Newspaper Online

ਮੁੱਖ ਸੰਸਦੀ ਸਕੱਤਰ ਚੌਧਰੀ ਰਾਮ ਕਿਸ਼ਨ ਗੁੱਜਰ ਨੇ 20 ਲੱਖ 25 ਹਜ਼ਾਰ ਦੀ ਲਾਗਤ ਵਾਲੇ ਅਰਾਮ ਘਰ ਦਾ ਕੀਤਾ ਉਦਘਾਟਨ

3

ਨਾਰਾਇਣਗੜ੍ਹ, 5 ਮਈ – ਮੁੱਖ ਸੰਸਦੀ ਸਕੱਤਰ ਚੌਧਰੀ ਰਾਮ ਕਿਸ਼ਨ ਗੁੱਜਰ ਨੇ ਸ਼ਹਿਜਾਦਪੁਰ ਦੀ ਅਨਾਜ ਮੰਡੀ ਵਿੱਚ 20 ਲੱਖ 25 ਹਜ਼ਾਰ ਦੀ ਲਾਗਤ ਨਾਲ ਬਣਾਏ ਗਏ ਅਰਾਮ ਘਰ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਸ਼ਹਿਜਾਦਪੁਰ ਦੇ ਕਿਸਾਨਾਂ ਨੇ 13 ਦਸਬੰਰ 2008 ਵਿੱਚ ਮੁੱਖ ਸੰਸਦੀ ਸਕੱਤਰ ਦੇ ਰਾਹੀਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰੈਲੀ ਵਿੱਚ ਇਹ ਮੰਗ ਰੱਖੀ ਸੀ। ਜਿਸ ਨੂੰ ਮੁੱਖ ਮੰਤਰੀ ਨੇ ਮਨਜੂਰੀ ਦੇ ਦਿੱਤੀ ਸੀ। ਗੁੱਜਰ ਨੇ ਕਿਹਾ ਕਿ ਇਹ ਅਰਾਮ ਘਰ ਬਣਨ ਨਾਲ ਜਿੱਥੇ ਮੰਡੀ ਵਿੱਚ ਅਨਾਜ ਲੈ ਕੇ ਆਏ ਕਿਸਾਨਾਂ ਨੂੰ ਠਹਿਰਣ ਦੀ ਸਹੂਲਤ ਮਿਲੇਗੀ ਉੱਥੇ ਹੀ ਇਸਦੇ ਨਿਰਮਾਣ ਨਾਲ ਸ਼ਹਿਜਾਦਪੁਰ ਦੇ ਲੋਕਾਂ ਦੀ ਸਬ ਤੋਂ ਪੁਰਾਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਹਿਜਾਦਪੁਰ ਵਿੱਚ ਉਪ ਤਹਿਸੀਲ ਦਾ ਦਰਜਾ,ਨਵਾਂ ਬੱਸ ਅੱਡੇ ਆਦਿ ਅਜਿਹੇ ਕੰਮ ਸਨ ਜਿਨ੍ਹਾਂ ਦੀ ¦ਮੇਂ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਸ਼ਹਿਜਾਦਪੁਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਮੁੱਖ ਸੰਸਦੀ ਸਕੱਤਰ ਦੇ ਸਾਹਮਣੇ ਮੰਡੀ ਵਿੱਚ ਸਥਿਤ ਖਾਲ੍ਹੀ ਜ਼ਮੀਨ ਵਿੱਚ ਆਮ ਪਲੇਟਫਾਰਮ ਬਣਵਾਏ ਜਾਣ ਦੀ ਮੰਗ ਰੱਖੀ। ਇਸ ਮੌਕੇ ਤੇ ਮੁੱਖ ਸੰਸਦੀ ਸਕੱਤਰ ਨੇ ਮਾਰਕਿਟ ਕਮੇਟੀ ਵੱਲੋਂ ਗੁਰਜਿੰਦਰ ਸਿੰਘ ਨਿਵਾਸੀ ਤਸੜੋਲੀ ਨੂੰ 50 ਹਜ਼ਾਰ ਰੁਪਏ ਦੀ ਆਰਥਿਤ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਜ਼ਿਕਰਯੋਗ ਹੈ ਕਿ ਗੁਰਜਿੰਦਰ ਸਿੰਘ ਦੀਆਂ ਚਾਰਾ ਮਸ਼ੀਨ ਚਲਾਉਂਦੇ ਸਮੇਂ ਚਾਰ ਉਂਗਲੀਆਂ ਕੱਟ ਗਈਆਂ ਸਨ।

ਇਸ ਤੋਂ ਬਾਅਦ ਗੁੱਜਰ ਨੇ ਨਾਰਾਇਣਗੜ੍ਹ ਦੀ ਨਵੀਂ ਅਨਾਜਮੰਡੀ ਦਾ ਨਿਰੀਖਣ ਕੀਤਾ ਅਤੇ ਕਣਕ ਦੀ ਖਰੀਦ ਅਤੇ ਚੁੱਕਾਈ ਪ੍ਰਬੰਧਾ ਦਾ ਜਾਇਜਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਕਣਕ ਦੀ ਖਰੀਦ ਦੇ ਕੰਮ ਵਿੱਚ ਕੋਈ ਲਾਪ੍ਰਵਾਹੀ ਨਾ ਵਰਤਨ ਅਤੇ ਕਿਸਾਨਾਂ ਨੂੰ ਸਰਕਾਰ ਦੀ ਹਿਦਾਇਤਾਂ ਮੁਤਾਬਕ ਛੇਤੀ ਭੁਗਤਾਨ ਕਰਨ। ਗੁੱਜਰ ਨੇ ਮੰਡੀ ਵਿੱਚ ਸਾਫ ਸਫਾਈ,ਪੀਣ ਦੇ ਪਾਣੀ ਦੀ ਵਿਵਸਥਾ ਸੀਜਨ ਦੇ ਦੌਰਾਨ ਵਿਸ਼ੇਸ਼ ਤੌਰ ਤੇ ਠੀਕ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਤੇ ਐਸ.ਡੀ.ਐਮ.ਓ.ਪੀ.ਸ਼ਰਮਾ, ਤਹਿਸੀਲਦਾਰ ਸੁਰਿੰਦਰ ਵਰਮਾ ਸਮੇਤ ਹੋਰ ਕਈਂ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਤੇ ਵਰਿੰਦਰ ਸਿੰਘ ਸੋਮਾ,ਗੁਰਵਿੰਦਰ ਸਿੰਘ ਬੇਰਖੇੜੀ,ਜਤਿੰਦਰ ਸਿੰਘ ਅਬਦੁੱਲਾ,ਸੰਜੀਵ ਵਰਮਾ,ਡਾਕਟਰ ਰਾਜ ਗੋਪਾਲ ਮੋਦਗਿਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Comments are closed.