Daily Aashiana
Punjabi Newspaper Online

ਹਰਿਆਣਾ ’ਚ ਸੜਕ ਦੁਰਘਟਨਾਵਾਂ ’ਚ ਕਮੀ ਆਈ

5

ਚੰਡੀਗੜ੍ਹ, 19 ਜੂਨ – ਹਰਿਆਣਾ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੜਕ ਦੁਰਘਟਨਾਵਾਂ ਵਿਚ ਕਾਫੀ ਕਮੀ ਆਈ ਹੈ। ਪਿਛਲੇ ਸਾਲ 2011 ਵਿਚ 11 ਜੂਨ ਤਕ ਕੁਲ 4619 ਸੜਕ ਦੁਰਘਟਨਾਵਾਂ ਹੋਇਆ, ਜਿਸ ਵਿਚ 2039 ਵਿਅਕਤੀ ਮਾਰੇ ਗਏ ਅਤੇ 4044 ਵਿਅਕਤੀ ਫੱਟੜ ਹੋਏ, ਜਦੋਂ ਕਿ ਸਾਲ 2012 ਵਿਚ 9 ਜੂਨ ਤਕ ਕੁਲ 4159 ਸੜਕ ਦੁਘਟਨਾਵਾਂ ਹੋਇਆ। ਇਨ੍ਹਾਂ ਵਿਚ 2041 ਵਿਅਕਤੀ ਮਾਰੇ ਗਏ ਅਤੇ 3829 ਫੱਟੜ ਹੋਏ। ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਅਪਰਾਧ ਰਿਕਾਰਡ ਬਿਊਰੋ ਸਮੇਂ-ਸਮੇਂ ’ਤੇ ਅਪਰਾਧਾਂ ਦੇ ਕਾਰਣਾਂ ਦੀ ਸਮੀਖਿਆ ਕਰ ਰਿਹਾ ਹੈ । ਉਨ੍ਹਾਂ ਨੇ ਦਸਿਆ ਕਿ ਅੰਬਾਲਾ ਵਿਚ ਪਿਛਲੇ ਸਾਲ 11 ਜੂਨ ਤਕ 225 ਅਤੇ ਇਸ ਸਾਲ 9 ਜੂਨ ਤਕ 231 ਸੜਕ ਦੁਰਘਟਨਾਵਾਂ, ਪੰਚਕੂਲਾ ਵਿਚ ਪਿਛਲੇ ਸਾਲ 112 ਹੁਣ ਤਕ 100,  ਕਰਨਾਲ ਵਿਚ ਪਿਛਲੇ ਸਾਲ 269 ਅਤੇ ਹੁਣ ਤਕ 208, ਯਮੁਨਾਨਗਰ ਵਿਚ ਪਿਛਲੇ ਸਾਲ 207 ਅਤੇ ਹੁਣ ਤਕ 148, ਕੁਰੂਕਸ਼ੇਤਰ ਵਿਚ ਪਿਛਲੇ ਸਾਲ 216 ਅਤੇ ਹੁਣ ਤਕ 164, ਕੈਥਲ ਵਿਚ ਪਿਛਲੇ ਸਾਲ 133 ਅਤੇ ਹੁਣ ਤਕ 129, ਹਿਸਾਰ ਵਿਚ ਪਿਛਲੇ ਸਾਲ 277 ਅਤੇ ਹੁਣ ਤਕ 257, ਜੀਂਦ ਵਿਚ ਪਿਛਲੇ ਸਾਲ 151 ਅਤੇ ਹੁਣ ਤਕ 147, ਫਤਿਹਾਬਾਦ ਵਿਚ ਪਿਛਲੇ ਸਾਲ 95 ਅਤੇ ਹੁਣ ਤਕ 84, ਭਿਵਾਨੀ ਵਿਚ ਪਿਛਲੇ ਸਾਲ 231 ਅਤੇ ਹੁਣ ਤਕ 235, ਸਿਰਸਾ ਵਿਚ ਪਿਛਲੇ ਸਾਲ 134 ਅਤੇ ਹੁਣ ਤਕ 121, ਝੱਜਰ ਵਿਚ ਪਿਛਲੇ ਸਾਲ 195 ਅਤੇ ਹੁਣ ਤਕ 173, ਪਾਣੀਪਤ ਵਿਚ ਪਿਛਲੇ ਸਾਲ 202 ਅਤੇ ਹੁਣ ਤਕ 179, ਸੋਨੀਪਤ ਵਿਚ ਪਿਛਲੇ ਸਾਲ 298 ਅਤੇ ਹੁਣ ਤਕ 299, ਰੋਹਤਕ ਵਿਚ ਪਿਛਲੇ ਸਾਲ 192 ਅਤੇ ਹੁਣ ਤਕ 203, ਰਿਵਾੜੀ ਵਿਚ ਪਿਛਲੇ ਸਾਲ 300 ਅਤੇ ਹੁਣ ਤਕ 263, ਮੇਵਾਤ ਵਿਚ ਪਿਛਲੇ ਸਾਲ 173 ਅਤੇ ਹੁਣ ਤਕ 195, ਮਹੇਂਦਰਗੜ੍ਹ ਵਿਚ ਪਿਛਲੇ ਸਾਲ 203 ਅਤੇ ਹੁਣ ਤਕ 166, ਪਲਵਲ ਵਿਚ ਪਿਛਲੇ ਸਾਲ 212 ਅਤੇ ਹੁਣ ਤਕ 210, ਗੁੜਗਾਉਂ ਵਿਚ ਪਿਛਲੇ ਸਾਲ 439 ਅਤੇ ਹੁਣ ਤਕ 451, ਫਰੀਦਾਬਾਦ ਵਿਚ ਪਿਛਲੇ ਸਾਲ 322 ਅਤੇ ਹੁਣ ਤਕ 276 ਸੜਕ ਦੁਰਘਟਨਾਵਾਂ ਹੋਇਆ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਆਂਕੜਿਆਂ ਤੋਂ ਪਤਾ ਲੱਗਦਾ ਹੈ ਕਿ ਹਰਿਆਣਾ ਪੁਲਿਸ ਸੜਕ ਦੁਰਘਟਨਾਂਵਾਂ ਦੇ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਸਮੇਂ-ਸਮੇਂ ’ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਦੁਰਘਟਨਾਂਵਾਂ ਦੇ ਵੱਖ-ਵੱਖ ਕਾਰਣਾਂ ’ਤੇ ਰੋਕ ਲਗਾਉਣ ਦਾ ਯਤਨ ਕਰਦੀ ਰਹੀ ਹੈ।

Loading...

Comments are closed.