Daily Aashiana
Punjabi Newspaper Online

ਰਾਜ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ – ਅਨੀਤਾ ਯਾਦਵ

5

ਚੰਡੀਗੜ੍ਹ, 21 ਜੂਨ – ਹਰਿਆਣਾ ਦੀ ਮੁੱਖ ਪਾਰਲੀਮਾਨੀ ਸਕੱਤਰ ਸ੍ਰੀਮਤੀ ਅਨਿਤਾ ਯਾਦਵ ਨੇ ਅੱਜ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ 36 ਬਿਰਾਦਰੀ ਦੇ ਨੇਤਾ ਹਨ । ਉਨ੍ਹਾਂ ਦੀ ਨੀਤੀ, ਨਿਯਤ ਤੇ ਸੋਚ ਸਮਾਜ ਦੇ ਸਾਰੇ ਵਰਗਾਂ ਦੇ ਕਲਿਆਣ ਦੀ ਹੈ । ਲੋਕਾਂ ਨੇ ਉਨ੍ਹਾਂ ਦੀ ਇਸੇ ਸੋਚ ਨੂੰ ਮਾਨਤਾ ਦਿੰਦੇ ਹੋਏ ਰਾਜ ਵਿਚ ਦੂਜੀ ਵਾਰ ਉਨ੍ਹਾਂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੂੰ ਸੱਤਾ ਸੌਂਪੀ ਹੈ ।
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀਮਤੀ ਯਾਦਵ ਨੇ ਕਿਹਾ ਕਿ ਪਿਛਲੇ 7 ਸਾਲਾਂ ਦੇ ਦੌਰਾਨ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਰਾਜ ਨੇ ਵਿਕਾਸ ਦੀ ਨਵੀਂ ਬੁਲੰਦੀਆਂ ਨੂੰ ਛੂਆ ਹੈ । ਇਸ ਦੌਰਾਨ ਬੁਨਿਆਦੀ ਢਾਂਚੇ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ । ਪਿਛਲੀ ਵਿਰੋਧੀ ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਵਿਕਾਸ ਕੰਮ ਕਰਵਾਉਣ ਦੇ ਬਜਾਏ ਲੁਟ-ਖਸੁਟ ਦੇ ਕਾਰਣ ਰਾਜ ਦਾ ਮਾਹੌਲ  ਖਰਾਬ ਹੋ ਗਿਆ ਸੀ, ਉਸ ਮਾਹੌਲ ਨੂੰ ਸੁਧਾਰਨ ਵਿਚ ਸਮਾਂ ਲੱਗਾ ਅਤੇ ਹੁਣ ਰਾਜ ਵਿਕਾਸ ਦੀ ਸਹੀ ਦਿਸ਼ਾ ’ਤੇ ਚੱਲ ਰਿਹਾ ਹੈ ।
ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਕਾਂਗਰਸ ਪਾਰਟੀ ਨੂੰ ਦੇਸ਼ ਵਿਚ ਮਹਾਤਮਾ ਗਾਂਧੀ ਨੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਹਰਿਆਣਾ ਵਿਚ ਮੰਨੇ-ਪ੍ਰਮੰਨੇ ਸਵਤੰਤਰਤਾ ਸੈਨਾਨੀ ਸਵਰਗੀ ਰਣਬੀਰ ਸਿੰਘ ਹੁੱਡਾ ਨੇ ਅੱਗੇ ਵੱਧਾਉਣ ਦਾ ਕੰਮ ਕੀਤਾ । ਉਸ ਦੇ ਬਾਅਦ ਉਨ੍ਹਾਂ ਦੇ ਪੁੱਤਰ ਸ੍ਰੀ ਭੁਪਿੰਦਰ ਸਿੰਘ ਹੁੱਡਾ ਰਾਜ ਨੂੰ ਵਿਕਾਸ ਦੀ ਨਵੀਂ ਬੁਲੰਦਿਆਂ ’ਤੇ ਲੈ ਜਾ ਰਹੇ ਹਨ । ਹੁਣ ਉਨ੍ਹਾਂ ਦੇ ਨਾਲ-ਨਾਲ ਸਾਂਸਦ ਦੀਪੇਂਦਰ ਸਿੰਘ ਹੁੱਡਾ ਵੀ ਆਧੁਨਿਕ ਢਾਂਚਾਗਤ ਵਿਕਾਸ ਨੂੰ ਵਧਾਉਣ ਵਿਚ ਲੱਗੇ ਹੋਏ ਹਨ । ਸ੍ਰੀ ਦੀਪੇਂਦਰ ਹੁੱਡਾ ਦੀ ਸੋਚ ਆਧੁਨਿਕ ਢਾਂਚਾਗਤ ਵਿਕਾਸ ਦੀ ਹੈ ਅਤੇ ਮੌਜ਼ੂਦਾ ਸਮੇਂ ਦੀ ਲੋਂੜ ਦੇ ਅਨੁਸਾਰ ਨੌਜੁਆਨਾਂ ਦੀ ਸੋਚ ਦੇ ਅਨੁਸਾਰ ਕੰਮ ਕਰ ਰਹੇ ਹਨ । ਕੌਮੀ ਰਾਜਧਾਨੀ ਖੇਤਰ ਵਿਚ ਵਿਕਾਸ ਦੀ ਨਵੀਂ ਸ਼ੁਰੂਆਤ ਹੋਈ ਹੈ, ਜੋ ਸਾਂਸਦ ਦੀਪੇਂਦਰ ਸਿੰਘ ਹੁੱਡਾ ਦੀ ਸੋਚ ਹੈ ।
ਸ੍ਰੀਮਤੀ ਯਾਦਵ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿਚ ਚਾਹੇ ਉਹ ਸਿੱਖਿਆ ਹੋਵੇ, ਸਿਹਤ ਹੋਵੇ, ਪੁਲ ਤੇ ਸੜਕਾਂ ਹੋਣ, ਪੀਣ ਦਾ ਪਾਣੀ ਹੋਵੇ, ਸਾਰੇ ਖੇਤਰਾਂ ਵਿਚ ਵਿਕਾਸ ਦੀ ਯੋਜਨਾ ’ਤੇ ਕੰਮ ਹੋਇਆ ਹੈ । ਹਾਲਾਂਕਿ ਦੱਖਣ ਹਰਿਆਣਾ ਵਿਚ ਪੀਣ ਦੇ ਪਾਣੀ ਤੇ ਹੋਰ ਸਹੂਲਤਾਂ ਦੀ ਕਮੀ ਹੈ । ਹੁਣ ਉਨ੍ਹਾਂ ਵੱਲੋਂ ਧਿਆਨ ਦਿੱਤਾ ਗਿਆ ਹੈ । ਦੱਖਣ ਹਰਿਆਣਾ ਵਿਚ ਕੇਂਦਰੀ ਯੂਨੀਵਰਸਿਟੀ, ਰਾਜ ਦਾ ਦੂਜਾ ਸੈਨਿਕ ਸਕੂਲ, ਖੇਤਾਨਾਥ ਵਿਚ ਸਰਕਾਰੀ ਆਯੂਰਵੈਦਿਕ ਕਾਲਜ, ਸਾਊਥ-ਨਾਰਥ ਕੋਰੀਡੋਰ ਜਿਹੀ ਪਰਿਯੋਜਨਾਵਾਂ ਮੌਜ਼ੂਦਾ ਸਰਕਾਰ ਨੇ ਦਿੱਤੀਆਂ ਹਨ । ਇਸ ਦੇ ਇਲਾਵਾ, ਝਾੜਲੀ ਤੇ ਖਾਨਪੁਰ ਵਿਚ ਦੋ ਬਿਜਲੀ ਪਲਾਂਟ ਵੀ ਸਥਾਪਿਤ ਕੀਤੇ ਗਏ ਹਨ । ਬਿਜਲੀ ਦੀ ਰਾਜ ਵਿਚ ਇਸ ਸਮੇਂ ਕੁਝ ਸਮੱਸਿਆ ਹੈ, ਜਿਸ ਨੂੰ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ । ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ । ਜਦ-ਜਦ ਵਿਰੋਧੀ ਦੀ ਸਰਕਾਰ ਆਈ ਹੈ, ਰਾਜ ਦਾ ਮਾਹੌਲ ਵਿਗੜੀਆ ਹੈ । ਲੋਕਾਂ ਨੂੰ ਗੁਮਰਾਹ ਤੇ ਬਹਕਾਉਣ ਦੇ ਇਲਾਵਾ ਵਿਰੋਧੀਆਂ ਦੇ ਕੋਲ ਕੋਈ ਕੰਮ ਨਹੀਂ ਹੈ । ਹੁਣ ਰਾਜ ਵਿਚ ਅਮਨ-ਚੈਨ ਦਾ ਮਾਹੌਲ ਹੈ ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਹੁੱਡਾ ਦੀ ਸੋਚ ਦੇ ਅਨੁਸਾਰ ਰਾਜ ਸਰਕਾਰ ਨੇ ਪਿੰਡ ਦਾ ਵਿਕਾਸ ਸ਼ਹਿਰਾਂ ਦੀ ਤਰ੍ਹਾਂ ਕਰਵਾਉਣ ’ਤੇ ਜ਼ੋਰ ਦਿੱਤਾ ਹੈ, ਤਾਂ ਕਿ ਪਿੰਡਾਂ ਵਿਚ ਵੀ ਸ਼ਹਿਰਾਂ ਜਿਹੀ ਸਹੂਲਤਾਂ ਉਪਲੱਬਧ ਹੋ ਸਕੇ ਅਤੇ ਪੇਂਡੂ ਲੋਕਾਂ ਦਾ ਸ਼ਹਿਰਾਂ ਦੇ ਵੱਲ ਮਾਈਗ੍ਰੇਸ਼ਨ ਵੀ ਰੁੱਕੇ । ਸਰਕਾਰ ਨੇ ਪੰਚਾਇਤੀ ਰਾਜ ਸੰਸਥਾਨਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਨੂੰ ਵੱਧ ਅਧਿਕਾਰ ਦਿੱਤੇ ਗਏ ਹਨ । ਸਰਪੰਚਾਂ, ਪੰਚਾਂ ਅਤੇ ਪੰਚਾਇਤੀ ਰਾਜ ਸੰਸਥਾਨਾਂ ਦੇ ਮੈਂਬਰਾਂ ਤੇ ਨੰਬਰਦਾਰਾਂ ਦਾ ਮਾਨਦੇਯ ਵੱਧਾ ਕੇ ਮੁੱਖ ਮੰਤਰੀ ਸ੍ਰੀ ਹੁੱਡਾ ਨੇ ਪੰਚਾਇਤੀ ਰਾਜ ਸੰਸਥਾਨਾਂ ਨੂੰ ਹੋਰ ਵੱਧ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ । ਮੁੱਖ ਮੰਤਰੀ ਤੇ ਦੀਪੇਂਦਰ ਸਿੰਘ ਹੁੱਡਾ ਦੀ ਜਨਕਲਿਆਣਕਾਰੀ ਨੀਤੀਆਂ ਨਾਲ ਅੱਜ ਵਪਾਰ ਵਿਚ ਗੁਣਵੱਤਾ ਆਈ ਹੈ ਅਤੇ ਮਹੇਂਦਰਗੜ੍ਹ ਜਿਲੇ ਦਾ ਵੀ ਮਾਨ-ਸਨਮਾਨ ਵਧਾਇਆ ਹੈ ।

Loading...

Comments are closed.