Daily Aashiana
Punjabi Newspaper Online

ਨਾਰਾਇਣਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਆਜ਼ਾਦੀ ਦਿਵਸ ਮਨਾਇਆ

4

ਨਾਰਾਇਣਗੜ੍ਹ, 16 ਅਗਸਤ (ਅਮਨਦੀਪ ਕੌਰ ਗੁਲਿਆਣੀ)  ਨਾਰਾਇਣਗੜ੍ਹ ਦੀ ਨਵੀਂ ਅਨਾਜ ਮੰਡੀ ਵਿਖੇ ਆਜ਼ਾਦੀ ਦਿਵਸ ਮੌਕੇ ਤੇ ਐਸ.ਡੀ.ਐਮ.ਓ.ਪੀ.ਸ਼ਰਮਾ ਨੇ ਤਿਰੰਗਾ ਝੰਡਾ ਫਹਿਰਾਇਆ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਇਸ ਮੌਕੇ ਤੇ ਐਸ.ਡੀ.ਐਮ.ਓ.ਪੀ.ਸ਼ਰਮਾ ਨੇ ਸੁਤੰਤਰਤਾ ਸੈਨਾਨੀਆਂ,ਪਹਿਲੇ ਸਥਾਨ ਤੇ ਰਹਿਣ ਵਾਲੇ ਸਕੂਲੀ ਬੱਚਿਆਂ ਅਤੇ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ,ਮੁਲਾਜ਼ਮਾਂ ਨੂੰ ਸਨਮਾਨਤ ਕੀਤਾ। ਸਮਾਰੋਹ ਵਿੱਚ ਐਸ.ਡੀ.ਐਮ.ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਰਾਸ਼ਟਰ ਦੇ ਇਤਿਹਾਸ ਦਾ ਉਹ ਦਿਨ ਹੈ ਜਿਸ ਦਿਨ ਅਸੀ ¦ਮੇਂ ਸਮੇਂ ਤੋਂ ਬਾਅਦ ਆਜ਼ਾਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਸਾਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ ਦਿਲਾਉਂਦਾ ਹੈ ਜਿਨ੍ਹਾਂ ਨੇ ਆਪਣੀ ਜਵਾਨੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨ ਕਰ ਦਿੱਤੀ ਸੀ। ਸਮਾਰੋਹ ਵਿੱਚ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਜਿਨ੍ਹਾਂ ਵਿੱਚ ਸੰਤ ਫਰਾਂਸਿਸ ਸਕੂਲ ਕਾਲਾ ਅੰਬ ਪਹਿਲੇ ਸਥਾਨ,ਡੀ.ਏ.ਵੀ.ਪਬਲਿਕ ਸਕੂਲ ਦੂਜੇ ਸਥਾਨ ਤੇ,ਬਲਿਊ ਬੈਲਸ ਸਕੂਲ ਤੀਜੇ ਸਥਾਨ ਤੇ ਰਿਹਾ। ਮਾਰਚ ਪਾਸਟ ਵਿੱਚ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਾਰਾਇਣਗੜ੍ਹ ਪਹਿਲੇ ਸਥਾਨ ਤੇ,ਸੀਨੀਅਰ ਸੈਕੰਡਰੀ ਸਕੂਲ ਪਤਰੇਹੜੀ ਦੂਜੇ ਸਥਾਨ ਤੇ ਅਤੇ ਸੰਤ ਫਰਾਂਸਿਸ ਸਕੂਲ ਤੀਜੇ ਸਥਾਨ ਤੇ ਰਿਹਾ। ਸਮਾਰੋਹ ਵਿੱਚ ਐਸ.ਡੀ.ਐਮ.ਓ.ਪੀ.ਸ਼ਰਮਾ ਦੁਆਰਾ ਜੇਤੂ ਰਹੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਸਮਾਰੋਹ ਵਿੱਚ ਖੇਡਾਂ ਵਿੱਚ ਹਮੇਸ਼ਾ ਪਹਿਲੇ ਸਥਾਨ ਤੇ ਰਹਿਣ ਵਾਲੇ ਸੰਤ ਫਰਾਂਸਿਸ ਸਕੂਲ ਦੇ ਵਿਦਿਆਰਥੀ ਕ੍ਰਾਂਤੀਵੀਰ ਪੁੱਤਰ ਸਤੀਸ਼ ਸੇਠੀ,ਪੁਲੀਸ ਵਿਭਾਗ ਦੇ ਏ.ਐਸ.ਆਈ ਸਹਦੇਵ ਸ਼ਰਮਾ,ਈ.ਏ.ਐਸ.ਆਈ.ਗੁਰਦਿਆਲ ਸਿੰਘ, ਸਿਪਾਹੀ ਭਾਗ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਸਿਵਲ ਜੱਜ ਸੁਦੀਪ ਗੋਇਲ ਅਤੇ ਉਨ੍ਹਾਂ ਦੀ ਪਤਨੀ ਡਿਮਪਲ ਗੋਇਲ,ਸਿਵਲ ਜੱਜ ਜੂਨੀਅਰ ਡਿਵੀਜ਼ਨ ਅਮਿਤ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਦਿਪਤੀ ਸ਼ਰਮਾ,ਤਹਿਸੀਲਦਾਰ ਦਲਜੀਤ ਸਿੰਘ,ਨਾਇਬ ਤਹਿਸੀਲਦਾਰ ਹਿਤੇਂਦਰ ਕੁਮਾਰ,ਨਗਰ ਪਾਲਿਕਾ ਚੇਅਰਮੈਨ ਸੰਜੀਵ ਵਰਮਾ,ਉਪ ਚੇਅਰਮੈਨ ਜਤਿੰਦਰ ਸਿੰਘ,ਡਾਕਟਰ ਰਾਜ ਗੋਪਾਲ ਮੋਦਗਿਲ,ਦੇਸ਼ ਬੰਧੂ ਜਿੰਦਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਵਿਅਕਤੀ ਹਾਜ਼ਰ ਸਨ।

Loading...

Comments are closed.