Daily Aashiana
Punjabi Newspaper Online

ਅਪਹਰਣ ਕੀਤੀ ਨਾਬਾਲਗ ਲੜਕੀ ਕੀਤੀ ਬਰਾਮਦ

5

ਚੰਡੀਗੜ੍ਹ, 18 ਅਗਸਤ – ਹਰਿਆਣਾ ਪੁਲਿਸ ਨੇ ਮੁਲਾਨਾ ਖੇਤਰ ਤੋਂ ਅਪਹਰਣ ਕੀਤੀ ਗਈ ਨਾਬਾਲਗ ਲੜਕੀ ਨੂੰ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁਲਾਨਾ ਖੇਤਰ ਵਿਚ ਸ਼ਾਲਿਨੀ (ਕਾਲਪਨਿਕ ਨਾਂਅ) ਦਾ ਅਪਹਰਣ ਕੀਤਾ ਗਿਆ ਸੀ ਅਤੇ ਪੁਲਿਸ ਨੇ ਇਸ ਲੜਕੀ ਨੂੰ 17 ਅਗਸਤ ਨੂੰ ਦਿੱਲੀ ਤੋਂ ਬਰਾਮਦ ਕੀਤਾ । ਦੋਸ਼ੀ ਵਿਅਕਤੀ ਵੱਲੋਂ ਇਸ ਲੜਕੀ ਨਾਲ ਦਿੱਲੀ ਵਿਚ ਜਬਰਦਸਤੀ ਦੇਹ ਵਪਾਰ ਕਰਵਾਇਆ ਜਾ ਰਿਹਾ ਸੀ । ਉਨ੍ਹਾਂ ਨੇ ਦਸਿਆ ਕਿ 20 ਅਕਤੂਬਰ, 2011 ਨੂੰ ਥਾਣਾ ਮੁਲਾਨਾ ਖੇਤਰ ਵਿਚ ਨਾਬਾਲਗ ਲੜਕੀ ਸ਼ਾਲਿਨੀ ਦੇ ਅਚਾਨਕ ਘਰ ਤੋਂ ਲਾਪਤਾ ਹੋਣ ਦੇ ਸਬੰਧ ਵਿਚ ਲੜਕੀ ਦੇ ਪਿਤਾ ਨੇ ਪੁਲਿਸ ਚੌਕੀ ਕਲਾਲਟੀ ਵਿਚ ਲੜਕੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ । ਪੁਲਿਸ ਦੇ ਲਗਾਤਾਰ ਯਤਨ ਦੇ ਬਾਵਜੂਦ ਵੀ ਗੁਮਸ਼ੁਦਾ ਲੜਕੀ ਦੇ ਬਾਰੇ ਵਿਚ ਕੋਈ ਸੁਰਾਗ ਨਹੀਂ ਲੱਗ ਰਿਹਾ ਸੀ ।
13 ਅਗਸਤ ਨੂੰ ਲੜਕੀ ਦੇ ਪਿਤਾ ਨੇ ਹਰਿਆਣਾ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਲੜਕੀ ਦਾ ਅਪਹਰਣ ਕਮਰਾ ਨੰਬਰ 104, ਬਿਲਡਿੰਗ ਨੰਬਰ 7, ਪੁਲਿਸ ਸਟੇਸ਼ਨ ਨੰਬਰ 4, ਮੁਬੰਈ ਵਾਸੀ ਮਨੋਜ ਗੁਪਤਾ ਪੁੱਤਰ ਸੱਚੀਦਾ ਪ੍ਰਸਾਦ ਨੇ ਕੀਤਾ ਹੈ ਅਤੇ ਲੜਕੀ ਨੂੰ ਜਬਦਸਤੀ ਆਪਣੇ ਕੋਲ ਰੱਖਿਆ ਹੋਇਆ ਹੈ । ਲੜਕੀ ਦੇ ਪਿਤਾ ਨੇ ਇਹ ਵੀ ਦਸਿਆ ਕਿ ਉਹ ਲੜਕੀ ਤੋਂ ਜਬਰਦਸਤੀ ਦੇਹ ਵਪਾਰ ਕਰਵਾ ਰਿਹਾ ਹੈ । ਇਸ ਸੂਚਨਾ ਦੇ ਆਧਾਰ ’ਤੇ ਅਪਰਾਧਿਕ ਮਾਮਲਾ ਦਰਜ ਕਰਕੇ ਪੁਲਿਸ ਚੌਂਕੀ ਇੰਚਾਰਜ ਕਲਾਲਟੀ, ਸਹਾਇਕ ਸਬ-ਇੰਸਪੈਕਟਰ ਸ਼ਿਸ ਪਾਲ ਦੀ ਅਗਵਾਈ ਵਿਚ ਇਕ ਟੀਮ ਦਾ ਗਠਨ ਕਰਕੇ ਮੁਬੰਈ ਰਵਾਨਾ ਕੀਤੀ ਗਈ । ਇਸ ਟੀਮ ਨੇ ਸਹਾਇਕ ਸਬ-ਇੰਸਪੈਕਟਰ ਰਾਜਿੰਦਰ ਸਿੰਘ, ਮੁੱਖ ਸਿਪਾਹੀ ਬਹਾਦੁਰ ਸਿੰਘ, ਮਹਿਲਾ ਸਿਪਾਹੀ ਰੀਟਾ ਦੇਵੀ ਅਤੇ ਰਜਿਆ ਨੂੰ ਸ਼ਾਮਿਲ ਕੀਤਾ ਗਿਆ ।
ਇਸ ਟੀਮ ਨੇ ਮੁਬੰਈ ਪੁੱਜ ਕੇ ਅਪਹਰਣ ਕੀਤੀ ਗਈ ਲੜਕੀ ਦੇ ਬਾਰੇ ਵਿਚ ਲੋਂੜੀਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਲੜਕੀ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ । ਦੋਸ਼ੀ ਮਨੋਜ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਮਾਮਲੇ ਦੀ ਜਾਂਚ ਦੇ ਦੌਰਾਨ ਸ਼ਾਲਿਨੀ ਨੇ ਦਸਿਆ ਕਿ ਮਨੋਜ ਨਾਂਅ ਦਾ ਵਿਅਕਤੀ ਉਸ ਨੂੰ ਬਹਿਲਾ – ਫੁਸਲਾਕੇ ਲੈ ਗਿਆ ਸੀ ਅਤੇ ਉਸ ਨੇ ਉਸ ਦੀ ਮਰਜੀ ਦੇ ਖਿਲਾਫ ਉਸ ਦੇ ਨਾਲ ਕਈ ਵਾਰ ਜਬਰਜਹਾਨ ਕੀਤਾ । ਬਾਅਦ ਵਿਚ ਮਨੋਜ ਉਸ ਨੂੰ ਮੁਬੰਈ ਲੈ ਗਿਆ ਅਤੇ ਉ¤ਥੇ ਉਸ ਨੂੰ ਮਨੋਜ ਗੁਪਤਾ ਦੇ ਕੋਲ ਛੱਡ ਦਿੱਤਾ । ਮਨੋਜ ਗੁਪਤਾ ਨੇ ਵੀ ਜਬਰਦਸਤੀ ਆਪਣੇ ਕੋਲ ਰੱਖਿਆ ਅਤੇ ਉਸ ਨਾਲ ਕਈ ਵਾਰ ਜਬਰਜਹਾਨ ਕੀਤਾ ਅਤੇ ਜਬਰਦਸਤੀ ਦੇਹ ਵਪਾਰ ਵੀ ਕਰਵਾਇਆ । ਪੁਲਿਸ ਕਮਿਸ਼ਨ ਨੇ ਦਸਿਆ ਕਿ ਪੂਰੇ ਮਾਮਲੇ ਦੀ ਡੂੰਘੀ ਨਾਲ ਘੋਖ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਦੂਜੇ ਦੋਸ਼ੀ ਮਨੋਜ ਨਾਂਅ ਦੇ ਵਿਅਕਤੀ ਦੀ ਤਲਾਸ਼ ਜਾਰੀ ਹੈ ।

Loading...

Comments are closed.