Daily Aashiana
Punjabi Newspaper Online

ਆਵਾਜਾਈ ਸੁਧਾਰ ਲਈ ਜਨਤਾ ਦਾ ਸਹਿਯੋਗ ਅਤੇ ਜਨਤਾ ‘ਚ ਜਾਗਰੂਕਤਾ ਹੋਣਾ ਬੇਹਦ ਜ਼ਰੂਰੀ – ਨਾਜ਼ਨੀਨ ਭਸੀਨ

7

ਨਾਰਾਇਣਗੜ੍ਹ, 22 ਅਗਸਤ (ਅਮਨਦੀਪ ਕੌਰ ਗੁਲਿਆਣੀ) – ਆਵਾਜਾਈ ਨਿਯਮਾਂ ਦਾ ਪਾਲਣ ਕਰਕੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਇਸ ਲਈ ਜਨਤਾ ਦਾ ਸਹਿਯੋਗ ਅਤੇ ਜਨਤਾ ਵਿੱਚ ਜਾਗਰੂਕਤਾ ਦਾ ਹੋਣਾ ਬੇਹਦ ਜ਼ਰੂਰੀ ਹੈ। ਇਹ ਗੱਲ ਡੀ.ਸੀ.ਪੀ.(ਪੇਂਡੂ) ਨਾਜ਼ਨੀਨ ਭਸੀਨ ਨੇ ਸੜਕ ਸੁਰੱਖਿਆ ਸੰਗਠਨ ਦੁਆਰਾ ਪੁਲੀਸ ਦੇ ਸਹਿਯੋਗ ਨਾਲ ਇੱਥੇ ਕਰਵਾਏ ਗਏ ਇੱਕ ਸੈਮੀਨਾਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਦਾ ਮੁੱਖ ਕਾਰਨ ਆਵਾਜਾਈ ਨਿਯਮਾਂ ਦੀ ਅਨਦੇਖੀ ਕਰਨਾ ਹੈ ਇਸ ਲਈ ਵਾਹਨ ਚਾਲਕ ਸੜਕ ਤੇ ਕਾਰ,ਜੀਪ ਆਦਿ ਚਲਾਉਣਦੇ ਸਮੇਂ ਸੀਟ ਬੈਲਟ ਅਤੇ ਮੋਟਰਸਾਈਕਲ ਆਦਿ ਚਲਾਉਣਦੇਂ ਸਮੇਂ ਹੈਲਮੇਟ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਾਹਨ ਚਾਲਕ ਆਪਣੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਟੇਪ ਜ਼ਰੂਰ ਲਗਾਉਣ ਅਤੇ ਮੋਬਾਈਲ ਦੀ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ, ਗੱਡੀ ਦੀ ਨਿਰਧਾਰਿਤ ਸਪੀਡ ਰੱਖਣ ਅਤੇ ਓੁਵਰ ਲੋਡ ਨਾ ਕਰਨ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਵਾਹਨ ਦੇ ਜ਼ਰੂਰੀ ਕਾਗਜਾਤ ਅਤੇ ਚਲਾਉਣ ਵਾਲੇ ਦਾ ਡਰਾਈਵਿੰਗ ਲਾਈਸੈਂਸ ਹੋਣਾ ਬੇਹਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵਾਹਨ ਦੇ ਸ਼ੀਸ਼ੇ ਬਲੈਕ ਹਨ ਤਾਂ ਉਸ ਨੂੰ ਹਟਾ ਦੇਣ ਨਹੀਂ ਤਾਂ ਉਸਦੇ ਵਾਹਨ ਦਾ ਚਾਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਬੱਸਾਂ ਤੇ ਸਕੂਲਾਂ ਦਾ ਨਾਂ ਅਤੇ ਫੋਨ ਨੰਬਰ ਜ਼ਰੂਰੀ ਲਿੱਖਿਆ ਹੋਵੇ ਅਤੇ ਚਾਲਕ ਦੁਆਰਾ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਤੇ ਉਸ ਨੂੰ ਵਾਹਨ ਚਲਾਉਣ ਸੰਬੰਧੀ ਪੂਰੀ ਜਾਣਕਾਰੀ ਹੋਵੇ। ਉਨ੍ਹਾਂ ਦੱਸਿਆ ਕਿ ਸੜਕ ਹਾਦਸਾ ਹੋਣ ਦੀ ਸਥਿਤੀ ਵਿੱਚ ਪੁਲੀਸ ਤੋਂ ਸਹਾਇਤਾ ਲੈਣ ਲਈ 1073 ਟੋਲ ਫ੍ਰੀ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪਿੰਡ ਦੀਆਂ ਪੰਚਾਇਤਾਂ ਦੇ ਸਰਪੰਚਾਂ,ਪੰਚਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਪ੍ਰਤੀ ਜਾਗਰੂਕਤਾ ਲਿਆਉਣ,ਆਪਣੇ ਖੇਤਰ ਦੇ ਸਕੂਲਾਂ ਦੁਆਰਾ ਸਕੂਲੀ ਵਾਹਨਾਂ ਦੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਅਤੇ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਨਾਰਾਇਣਗੜ੍ਹ ਦੇ ਐਸ.ਡੀ.ਐਮ.ਓ.ਪੀ.ਸ਼ਰਮਾ ਨੇ ਡੀ.ਸੀ.ਪੀ. ਦਾ ਨਾਰਾਇਣਗੜ੍ਹ ਪਹੁੰਚਨ ਦੇ ਸਵਾਗਤ ਕਰਦੇ ਹੋਏ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਉਦੇਸ਼ ਨਾਲ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਇੱਕ ਵਧੀਆਂ ਕੋਸ਼ਿਸ਼ ਹੈ ਜਿਸਦੇ ਭਵਿੱਖ ਵਿੱਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਸਾਰੇ ਮਾਪੇ ਆਪਣੇ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਅਤੇ ਜਿਨ੍ਹਾਂ ਦੀ ਉਮਰ 18 ਸਾਲ ਹੋ ਚੁੱਕੀ ਹੈ ਉਹ ਆਪਣਾ ਡਰਾਈਵਿੰਗ ਲਾਈਸੈਂਸ ਬਣਵਾਉਣ। ਇਸ ਮੌਕੇ ਤੇ ਐਸ.ਡੀ.ਐਮ.ਓ.ਪੀ.ਸ਼ਰਮਾ,ਏ.ਸੀ.ਪੀ.ਟਰੈਫ਼ਿਕ (ਪੇਂਡੂ) ਰਾਮ ਫੂਲ,ਨਿਰੀਖਕ ਟਰੈਫ਼ਿਕ (ਪੇਂਡੂ) ਰਮੇਸ਼ ਕੁਮਾਰ ਨੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਤੇ ਆਰ.ਐਸ.ਓ.ਸੁਰਿੰਦਰ ਸਿੰਘ ਬਾਜਵਾ,ਸਰਪੰਚ ਯੂਨੀਅਨ ਪ੍ਰਧਾਨ ਪ੍ਰਤਾਪ ਸਿੰਘ ਜੰਗੂ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ਤੇ ਲੋਕਾਂ ਨੇ ਆਪਣੀ ਸਮੱਸਿਆਵਾਂ ਵੀ ਡੀ.ਸੀ.ਪੀ.ਅੱਗੇ ਰੱਖਿਆਂ।

Loading...

Comments are closed.