Daily Aashiana
Punjabi Newspaper Online

ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਰੀਲੀਜ ਸਮਾਗਮ ਗਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਤ

23

ਸਰੀ (ਕੈਨੇਡਾ) ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ (ਰਜਿ) ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵਲੋਂ ਸਾਂਝੇ ਤੌਰ ਤੇ ਸਤ ਸਮੁੰਦਰੋਂ ਪਾਰ ਪੰਜਾਬੀਆਂ ਦੇ ਗੜ੍ਹ ਸਰੀ ਵਿੱਖੇ 13 ਅਕਤੂਬਰ 2012 ਨੂੰ ਗਦਰ ਲਹਿਰ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਦਾ ਰੀਲੀਜ ਸਮਾਗਮ ਪੰਜਾਬੀਆਂ ਦੀ ਭਰਵੀਂ ਤੇ ਪ੍ਰਤੀਨਿਧ ਹਾਜਰੀ ਵਿੱਚ ਜਾਰੀ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਕੈਨੇਡਾ ਦੇ ਸਿੱਖਾਂ ਦੀ ਬੁ¦ਦ ਆਵਾਜ ਗਿਆਨ ਸਿੰਘ ਸੰਧੂ,ਸੰਸਥਾ ਦੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ,ਸਿੱਖੀ ਦਾ ਮਾਣ ਤੇ ਸਿੱਖੀ ਦੀ ਸ਼ਾਨ ਡਾ ਦਵਿੰਦਰ ਸਿੰਘ ਬੈਂਸ ਤੇ ਜਗਜੀਤ ਸਿੰਘ ਤੱਖਰ ਨੂੰ ਬਿਠਾਇਆ ਗਿਆ।ਸਭ ਤੋਂ ਪਹਿਲਾਂ ਸ੍ਰੀ ਤੱਖਰ ਨੇ ਦੂਰੋਂ ਨੇੜਿਓਂ ਆਏ ਲੋਕਾਂ ਨੂੰ ਬੜੀ ਸ਼ਿਦਤ ਨਾਲ ਜੀਅ ਆਇਆਂ ਕਿਹਾ।ਇਸਦੇ ਨਾਲ ਹੀ ਉਹਨਾ ਮਹਾਨ ਗਦਰੀ  ਭਾਈ  ਸੱਜਣ ਸਿੰਘ ਨਾਰੰਗਵਾਲ ਦੀ ਲਿਖੀ ਕਵਿਤਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਸੁਰੀਲੀ ਆਵਾਜ ਵਿੱਚ ਪੇਸ਼ ਕੀਤਾ। ਇਸੇ ਤਰ੍ਹਾਂ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਨੇ ਭਾਈ ਰਣਧੀਰ ਸਿੰਘ ਉਤੇ ਦਰਦ ਸੁਨੇਹੇ ਵਿੱਚੋਂ ਕਵਿਤਾ ਆਪਣੇ ਨਿਵੇਕਲੇ ਰੰਗ ਵਿੱਚ ਪੇਸ਼ ਕਰਕੇ ਉਸ ਬੇਸ਼ਕੀਮਤੀ ਹੀਰੇ ਦੀ ਗਾਥਾ ਨੂੰ ਯਾਦ ਕੀਤਾ।
ਸਿਮਰਤੀ ਗ੍ਰੰਥ ਦੇ ਸੰਪਾਦਕ ਜੈਤੇਗ ਸਿੰਘ ਅਨੰਤ ਨੇ ਕੂੰਜੀਗਤ ਪਰਚਾ ਪੜ੍ਹਿਆ ਜਿਸ ਵਿੱਚ ਉਹਨਾ ਇਸ ਸਿਮਰਤੀ ਗ੍ਰੰਥ ਦਾ ਸੰਕਲਪ,ਮੰਤਵ,ਵਿਸ਼ਾ ਵਸਤੂ,ਰੂਪ ਰੇਖਾ, ਪ੍ਰਤੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਉਹਨਾ ਇਹ ਵੀ ਦੱਸਿਆ ਕਿ ਇਹ ਬਾਕੀ ਹੋਰ ਸਿਮਰਤੀ ਗ੍ਰ੍ਰੰਥਾਂ ਤੋਂ ਹੱਟਕੇ ਨਿਵੇਕਲੀ ਕਿਸਮ ਦਾ ਆਪਣੀ ਹੀ ਤਰਜ ਤੇ ਬਣਾਇਆ ਗਿਆ ਹੈ ਜਿਸ ਵਿੱਚ ਅਮਰੀਕਾ,ਕੈਨੇਡਾ,ਬਰਤਾਨੀਆਂ ਅਤੇ ਭਾਰਤ ਦੇ ਨਾਮਵਰ ਵਿਦਵਾਨਾਂ,ਚਿੰਤਕਾਂ ਤੇ ਇਤਿਹਾਸਕਾਰਾਂ ਨੇ ਭਾਈ ਸਾਹਿਬ ਦੇ ਜੀਵਨ ਦੇ ਸਾਰੇ ਪੱਖ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤੇ ਹਨ। ਡਾ ਪੂਰਨ ਸਿੰਘ ਗਿੱਲ ਵੈਨਕੂਵਰ,ਡਾ ਦਵਿੰਦਰ ਸਿੰਘ ਬੈਂਸ, ,ਡਾ ਗੁਲਜ਼ਾਰ ਸਿੰਘ ਕੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਦਾ ਪਰਚਾ ਸ੍ਰ ਜਗਜੀਤ ਸਿੰਘ ਤੱਖਰ ਤੇ ਸਰਬਜੀਤ ਕੌਰ ਲੁਧਿਆਣਾ ਦਾ ਪਰਚਾ ਬੀਬੀ ਗੁਰਦੀਸ਼ ਕੌਰ ਗਰੇਵਾਲ ਨੇ ਬੜੇ ਸੋਹਣੇ ਅੰਦਾਜ ਵਿੱਚ ਪੇਸ਼ ਕੀਤਾ।ਸਾਰੇ ਵਿਦਵਾਨਾ ਨੇ ਆਪੋ ਆਪਣੇ ਪਰਚਿਆਂ ਵਿੱਚ ਸਿਮਰਤੀ ਗ੍ਰੰਥ ਦੀ ਦਿੱਖ ਤੋਂ ਲੈਕੇ ਉਸ ਅੰਦਰ ਮਿਆਰੀ ਸਮੱਗਰੀ,ਕਲਾਤਮਕ ਅਤੇ ਸੁਚਿਤਰ ਰੂਪ,ਸੰਪਾਦਨਾ ਤੇ ਅਨੇਕਾਂ ਖ਼ੂਬਸੂਰਤ ਵਿਸ਼ੇ ਅੰਦਰਲੇ ਦ੍ਰਿਸ਼ ਚਿਤਰਨ ਕਰਕੇ ਆਪਣੇ ਦਿਲਾਂ ਦੀਆਂ ਗਹਿਰਾਈਆਂ ਨਾਲ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ।
ਰਸ ਗੁਰੂ ਘਰ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਸੰਧੂ ਤੇ ਦਸ਼ਮੇਸ਼ ਦਰਬਾਰ ਦੇ ਜਗਤਾਰ ਸਿੰਘ ਸੰਧੂ ਨੇ ਭਾਈ ਸਾਹਿਬ ਦੇ ਜੀਵਨ ਤੇ ਬੜੇ ਸ਼ਰਧਾਮਈ ਢੰਗ ਨਾਲ ਉਹਨਾ ਦੀ ਸਿੱਖ ਪੰਥ ਨੂੰ ਦਿੱਤੀ ਦੇਣ ਨੂੰ ਯਾਦ ਕੀਤਾ ਤੇ ਕਿਹਾ ਕਿ ਸਾਨੂੰ ਉਹਨਾ ਨੂੰ ਕਿਸੇ ਇੱਕ ਜੱਥੇਬੰਦੀ ਦਾ ਆਗੂ ਬਣਾਉਣ ਦੀ ਥਾਂ ਸਮੁੱਚੇ ਸਿੱਖ ਪੰਥ ਦੇ ਨਾਇਕ ਪ੍ਰਵਾਨ ਕਰਨਾ ਚਾਹੀਦਾ ਹੈੇ। ਉਹ ਸੱਚਮੁੱਚ ਹੀ ਸਮੁੱਚੇ ਪੰਥ ਦੇ ਨਾਇਕ ਸਨ।ਨਰਿੰਦਰ ਸਿੰਘ ਗੁਰਦਵਾਰਾ ਦੂਖ ਨਿਵਾਰਨ ਸੋਸਾਇਟੀ ਤੇ ਪਿਆਰਾ ਸਿੰਘ ਨੱਤ ਸਾਬਕਾ ਪ੍ਰਧਾਨ ਗੁਰੂ ਨਾਨਕ ਸਿੱਖ ਟੈਂਪਲ ਸਰੀ ਨੇ ਅਜਿਹੇ ਸਮਾਗਮਾਂ ਨੂੰ ਹਰ ਸਾਲ ਨਿਰੰਤਰ ਕਰਨ ਤੇ ਜੋਰ ਦਿੱਤਾ ਤੇ ਸੰਗਤਾਂ ਨੂੰ ਇਸ ਸੰਸਥਾ ਦੀ ਪੂਰੀ ਸਰਪਰਸਤੀ ਕਰਨ ਲਈ ਪ੍ਰੇਰਿਆ।ਸਮਾਗਮ ਦੇ ਮੁੱਖ ਮਹਿਮਾਨ ਗਿਆਨ ਸਿੰਘ ਸੰਧੂ ਨੇ ਜਿਥੇ ਸਿਮਰਤੀ ਗ੍ਰੰਥ ਦੀ ਪ੍ਰਸੰਸਾ ਕੀਤੀ ਉਥੇ ਉਹਨਾ ਨੇ ਮਨੁਖਤਾ ਦੇ ਜੀਵਨ ਵਿੱਚ ਪਲਟਾ ਲਿਆਉਣ ਲਈ ਵਿਸ਼ਵਾਸ਼ ਦਾ ਹੋਣਾ ਵੀ ਜਰੂਰੀ ਕਿਹਾ।ਵਿਸ਼ਵਾਸ਼ ਦਾ ਬੀਜ ਹਰ ਇੱਕ ਮਨੁੱਖ ਵਿੱਚ ਹੁੰਦਾ ਹੈ, ਉਹਨਾ ਸਿੱਖ ਦਰਸ਼ਨ ਦੀਆਂ ਡੂੰਘੀਆਂ ਰਮਜਾਂ ਦੀਆਂ ਪਰਤਾਂ ਵੀ ਖੋਹਲੀਆਂ।ਮਾਸਟਰ ਉਜਾਗਰ ਸਿੰਘ ਖਾਲਸਾ ਨੇ ਭਾਈ ਸਾਹਿਬ ਨਾਲ 1947 ਵਿੱਚ ਪਹਿਲੀ ਮਿਲਣੀ ਤੇ ਹੋਰ ਅਭੁਲ ਯਾਦਾਂ ਨੂੰ ਤਾਜਾ ਕੀਤਾ ਤੇ ਉਹਨਾ ਦੇ ਸੰਗ ਬਤਾਏ ਪਲਾਂ ਦੇ ਵੇਰਵੇ ਸੰਗਤਾਂ ਅੱਗੇ ਫਰੋਲੇ। ਸਿਆਟਲ ਅਮਰੀਕਾ ਤੋਂ ਪੁੱਜੇ ਭਾਈ ਮਲਕੀਤ ਸਿੰਘ ਨੇ ਵੀ ਬੜੀ ਸ਼ਰਧਾ ਤੇ ਪਿਆਰ ਨਾਲ ਭਾਈ ਸਾਹਿਬ ਨੂੰ ਯਾਦ ਕੀਤਾ।
ਸ੍ਰ ਗਿਆਨ ਸਿੰਘ ਸੰਧੂ ਨੇ ਸਿਮਰਤੀ ਗ੍ਰੰਥ ਤਾੜੀਆਂ ਦੀ ਗੂੰਜ ਵਿੱਚ ਸੰਗਤ ਨੂੰ ਅਰਪਣ ਕੀਤਾ।ਜਿਸਦੀ ਪਹਿਲੀ ਕਾਪੀ ਜੈਤੇਗ ਸਿੰਘ ਅਨੰਤ ਨੇ ਡਾ ਦਵਿੰਦਰ ਸਿੰਘ ਨੂੰ ਪ੍ਰਦਾਨ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਗਿਆਨ ਸਿੰਘ ਸੰਧੁੂ ਤੇ ਜੈਤੇਗ ਸਿੰਘ ਅਨੰਤ ਨੇ ਭਾਈ ਸਾਹਿਬ ਦੀ ਯਾਦ ਵਿੱਚ ਮੈਮੋਰੀਅਲ ਅਵਾਰਡ ਮਾਸਟਰ ਉਜਾਗਰ ਸਿੰਘ ਖਾਲਸਾ ਵੈਨਕੂਵਰ ਤੇ ਭਾਈ ਦਵਿੰਦਰ ਸਿੰਘ ਗਰੇਵਾਲ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਭੇਂਟ ਕੀਤਾ।ਅਵਾਰਡ ਵਿੱਚ ਇੱਕ ਦਸਤਾਰ,ਲੋਈ,ਪਲੈਕ,ਸਿਮਰਤੀ ਗ੍ਰੰਥ,ਭਾਈ ਸਾਹਿਬ ਦਾ ਪੋਰਟਰੇਟ ਤੇ ਫੁਲਾਂ ਦਾ ਗੁਲਦਸਤਾ ਦਿੱਤਾ ਗਿਆ।ਗਿਆਨ ਸਿੰਘ ਸੰਧੂ  ਨੂੰ ਵੀ ਇੱਕ ਦਸਤਾਰ,ਲੋਈ,ਸਿਮਰਤੀ ਗ੍ਰੰਥ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ।ਸਿਆਟਲ ਤੋਂ ਪੁੱਜੇ ਭਾਈ ਮਲਕੀਤ ਸਿੰਘ ਨੂੰ ਵੀ ਇੱਕ ਸਿਮਰਤੀ ਗ੍ਰੰਥ ਤੇ ਫੁਲਾਂ ਦੇ ਗੁਲਦਸਤੇ  ਨਾਲ ਸਨਮਾਨਤ ਕੀਤਾ ਗਿਆ।
ਤਿੰਨ ਘੰਟੇ ਚਲੇ ਇਸ ਯਾਦਗਾਰੀ ਸਮਾਗਮ ਵਿੱਚ ਭਾਈਚਾਰੇ ਦੀਆਂ ਨਾਮਵਰ ਸ਼ਖ਼ਸ਼ੀਅਤਾਂ,ਵਿਦਵਾਨ ਲੇਖਕਾਂ ਨੇ ਹਾਜਰੀ ਭਰੀ ਜਿਹਨਾ ਵਿੱਚ ਡਾ ਪ੍ਰਗਟ ਸਿੰਘ ਭੁਰਜੀ,ਡਾ ਸ਼ੁਸ਼ੀਲ ਕੌਰ,ਪ੍ਰੋਦੀਪ ਸਿੰਘ ਸਾਂਗਰਾ, ਜੋਗਿੰਦਰ ਸ਼ਮਸ਼ੇਰ,ਗਿ ਕੇਵਲ ਸਿੰਘ ਨਿਰਦੋਸ਼,ਸ਼ਿੰਗਾਰ ਸਿੰਘ ਸੰਧੂ,ਕੇਹਰ ਸਿੰਘ ਧਮੜੈਤ,ਸਰਬਜੀਤ ਸਿੰਘ ਕੂਨਰ,ਕੇਵਲ ਸਿੰਘ ਧਾਲੀਵਾਲ,ਬੀਬੀ ਗੁਰਬਚਨ ਕੌਰ ਢਿਲੋਂ,ਦਸ਼ਮੇਸ਼ ਦਰਬਾਰ ਗੁਰੂ ਘਰ ਦੇ ਪ੍ਰਧਾਨ ਗਿਆਨ ਸਿੰਘ ਗਿੱਲ,ਅਵਤਾਰ ਸਿੰਘ ਸੰਧੂ,ਭਾਈ ਸੁਰਿੰਦਰ ਸਿੰਘ ਅਤੇ ਭਾਈ ਇੰਦਰਮੋਹਨ ਸਿੰਘ ਸੁਤੇ ਅਹੀਰ,ਜੈ ਬਿਰਦੀ,ਰਮਿੰਦਰ ਭੁਲਰ ਨੇ ਵੀ ਆਪਣੀ ਹਾਜਰੀ ਲਗਵਾਈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਨਿੱਘੀ ਯਾਦ ਵਿੱਚ ਯਾਦਗਾਰੀ ਸਮਾਗਮ ੇ ਆਪਣੀਆਂ ਇਤਿਹਾਸਕ ਪੈੜਾਂ ਨਾਲ ਭਾਈਚਾਰੇ ਦੀ ਕਸਵੱਟੀ ਤੇ ਪੂਰਾ ਉਤਰਿਆ।

Loading...

Comments are closed.