Daily Aashiana
Punjabi Newspaper Online

ਹਰਿਆਣਾ ‘ਚ ਹੁਣ ਤਕ 137 ਖਿਡਾਰੀਆਂ ਨੂੰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਐ – ਜਗਨਨਾਥ ਪਹਾੜੀਆ

7

rajpal-haryanaਚੰਡੀਗੜ, 2 ਜਨਵਰੀ – ਹਰਿਆਣਾ ਦੇ ਰਾਜਪਾਲ ਸ੍ਰੀ ਜਗਨ ਨਾਥ ਪਹਾੜੀਆ ਨੇ ਕਿਹਾ ਹੈ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾਂ ਰਾਜ ਹੈ, ਜਿੱਥੇ ਉਲੰਪਿਕ ਅਤੇ ਦੂਜੀਆਂ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਤਗਮਾ ਜੇਤੂ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਖੇਡਾਂ ਵਿਚ ਦਿੱਤੇ ਜਾ ਰਹੇ ਇਨਾਂ ਪ੍ਰੋਤਸਾਹਨਾਂ ਦੇ ਸਦਕਾ ਹੁਣ ਖੇਡ ਸਿਰਫ ਖੇਡ ਨਹੀਂ ਰਹੇ, ਸਗੋਂ ਸੁਨਹਰੇ ਭਵਿੱਖ ਅਤੇ ਉੱਜਵਰ ਕੈਰਿਅਰ ਦੀ ਗ੍ਰੰਟੀ ਬਣ ਗਏ ਹਨ ।

ਰਾਜਪਾਲ ਸ੍ਰੀ ਪਹਾੜੀਆ ਅੱਜ ਇੱਥੇ ਹਰਿਆਣਾ ਰਾਜ ਭਵਨ ਵਿਚ ਰਾਜ ਦੇ ਸੱਭ ਤੋਂ ਉੱਚੇ ਖੇਡ ਪੁਰਸਕਾਰ ”ਭੀਮ ਐਵਾਰਡ” ਵੰਡ ਸਮਾਰੋਹ ਵਿਚ ਸੰਬੋਧਤ ਕਰ ਰਹੇ ਸਨ । ਸਮਾਰੋਹ ਦੀ ਪ੍ਰਧਾਨਗੀ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਕੀਤੀ । ਰਾਜਪਾਲ ਨੇ ਦਸਿਆ ਕਿ ਹਰਿਆਣਾ ਵਿਚ ਹੁਣ ਤਕ 137 ਖਿਡਾਰੀਆਂ ਨੂੰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।

ਇਸ ਮੌਕੇ ‘ਤੇ ਰਾਜਪਾਲ ਨੇ 6 ਚੋਟੀ ਦੇ ਖਿਡਾਰੀਆਂ – ਭਿਵਾਨੀ ਦੇ ਮੁੱਕੇਬਾਜ ਜਿਤੇਂਦਰ ਕੁਮਾਰ, ਕੁਸ਼ਤੀ ਵਿਚ ਮਹਿਲਾ ਪਹਿਲਵਾਨ ਕੁਮਾਰੀ ਨਿਰਮਲਾ ਦੇਵੀ, ਐਥਲੇਟਿਕਸ ਵਿਚ ਗੁੜਗਾਉਂ ਦੇ ਓਮ ਪ੍ਰਕਾਸ਼, ਰੋਲਰ ਸਕੇਟਿੰਗ ਹਾਕੀ ਵਿਚ ਫਰੀਦਾਬਾਦ ਦੇ ਧਰੂਵ ਗੋਤਮ ਤੇ ਸਿਰਸਾ ਦੀ ਕੁਮਾਰੀ ਯਸ਼ਦੀਪ ਕੌਰ ਅਤੇ ਪੈਰਾਉਲੰਪਿਕ ਖਿਡਾਰੀ ਐਥਲੇਟਿਕਸ ਵਿਚ ਸੋਨੀਪਤ ਦੇ ਰਾਜੇਸ਼ ਕੁਮਾਰ ਨੂੰ ਭੀਮ ਪੁਰਸਕਾਰ ਦੇ ਤਹਿਤ ਹਰੇਕ ਨੂੰ 2 ਲੱਖ ਰੁਪਏ, ਭੀਮ ਦੀ ਮੂਰਤੀ, ਪ੍ਰਸ਼ੰਸਾ ਪੱਤਰ, ਬਲੈਜਰ ਅਤੇ ਟਾਈ/ਸਕਾਰਫ ਦੇ ਕੇ ਸਨਮਾਨਿਤ ਕੀਤਾ ।

ਹਰਿਆਣਾ ਦੀ ਖੇਡ ਨੀਤੀ ਦੀ ਸ਼ਲਾਘਾ ਕਰਦੇ ਹੋਏ ਜਗਨ ਨਾਥ ਪਹਾੜੀਆ ਨੇ ਕਿਹਾ ਕਿ ਰਾਜ ਸਰਕਾਰ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਤਗਮਾ ਜੇਤੂ 424 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ । ਹਰਿਆਣਾ ਰਾਜ ਦੀਆਂ ਬੱਸਾਂ ਵਿਚ ਰਾਜ ਤੇ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਬੱਸ ਦੇ ਕਿਰਾਏ ਵਿਚ 75 ਫੀਸਦੀ ਛੋਟ ਅਤੇ ਅਰਜੁਨ ਪੁਰਸਕਾਰ, ਧਿਆਨ ਚੰਦ ਪੁਰਸਕਾਰ ਅਤੇ ਭੀਮ ਪੁਰਸਕਾਰ ਨਾਲ ਸਨਮਾਨਿਤ ਖਿਡਾਰੀਆਂ ਤੇ ਦੋਰਣਾਚਾਰਿਆ ਪੁਰਸਕਾਰ ਨਾਲ ਸਨਮਾਨਿਤ ਖੇਡ ਕੋਚਾਂ ਨੂੰ ਰਾਜ ਦੀ ਟਰਾਂਸਪੋਰਟ ਬੱਸਾਂ ਵਿਚ ਮੁਫਤ ਬੱਸ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ।

ਰਾਜਪਾਲ ਨੇ ਦਸਿਆ ਕਿ ਰਾਜ ਸਰਕਾਰ ਵੱਲੋਂ ਕੌਮਾਂਤਰੀ ਮੁਕਾਬਲਿਆਂ ਦੇ ਦੌਰਾਨ ਜਖਮੀ ਹੋਣ ਵਾਲੇ ਖਿਡਾਰੀਆਂ ਨੂੰ 1 ਤੋਂ 3 ਲੱਖ ਰੁਪਏ ਦੀ ਸਹਾਇਤਾ ਰਕਮ ਦੇਣ ਅਤੇ ਅਚਾਨਕ ਮੌਤ ਹੋ ਜਾਣ ‘ਤੇ ਖਿਡਾਰੀ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਦੇਣ ਦਾ ਪ੍ਰਵਧਾਨ ਹੈ । ਉਨਾਂ ਦਸਿਆ ਕਿ ਸਰਕਾਰ ਨੇ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਖੇਡ ਵਿਭਾਗ ਦਾ ਬਜਟ ਸਾਲ 2012-13 ਵਿਚ ਵੱਧਾ ਕੇ 107 ਕਰੋੜ 20 ਲੱਖ ਰੁਪਏ ਕਰ ਦਿੱਤਾ ਹੈ, ਜਦੋਂ ਕਿ ਸਾਲ 2005 ਵਿਚ ਇਹ ਸਿਰਫ 36 ਕਰੋੜ 83 ਲੱਖ ਰੁਪਏ ਸੀ ।

ਰਾਜ ਸਰਕਾਰ ਵੱਲੋਂ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਖੇਡ ਪ੍ਰਤੀਭਾਵਾਂ ਨੂੰ ਉਭਾਰਨ ਦੇ ਮੰਤਵ ਨਾਲ ਰਾਜ ‘ਚ 232 ਮਿੰਨੀ ਸਟੇਡਿਅਮ, 228 ਰਾਜੀਵ ਗਾਂਧੀ ਖੇਡ ਸਟੇਡਿਅਮ, 13 ਉਪ-ਮੰਡਲ ਪੱਧਰ ਦੇ ਸਟੇਡਿਅਮ, 21 ਜਿਲਾ ਖੇਡ ਕੰਪਲੈਕਸਾਂ ਤੋਂ ਇਲਾਵਾ ਰਾਜ ਪੱਧਰ ‘ਤੇ ਸਟੇਡਿਅਮ ਬਣਾਏ ਗਏ ਹਨ ।

ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਈ ਮੁੱਖ ਮੰਤਰੀ ਸ੍ਰੀ ਹੁੱਡਾ ਨੇ ਕਿਹਾ ਕਿ ਰਾਜ ਵਿਚ ਖੇਡਾਂ ਦਾ ਸੱਭ ਤੋਂ ਵੱਡਾ ਪੁਰਸਕਾਰ ਭੀਮ ਪੁਰਸਕਾਰ ਆਉਣ ਵਾਲੇ ਖਿਡਾਰੀਆਂ ਲਈ ਪ੍ਰਰੇਣਾ ਹੈ ।  ਰਾਜ ਸਰਕਾਰ ਵੱਲੋਂ ਪੈਰਾਲੈਂਪਿਕ ਖਿਡਾਰੀਆਂ ਨੂੰ ਵੀ ਆਮ ਖਿਡਾਰੀਆਂ ਦੀ ਤਰਾਂ ਇਕ ਸਮਾਨ ਪੁਰਸਕਾਰ ਤੇ ਸਨਮਾਨ ਦਿੱਤਾ ਜਾ ਰਿਹਾ ਹੈ ।

ਉਨਾਂ ਕਿਹਾ ਕਿ ਬੱਚਿਆਂ ਦੇ ਚਹੁੰਮੁੱਖੀ ਵਿਕਾਸ ਲਈ ਖੇਡ ਲਾਜਿਮੀ ਹਨ । ਇਸ ਤੋਂ ਬਿਨਾਂ ਬੱਚਿਆਂ ਦਾ ਚਹੁੰਮੁੱਖੀ ਵਿਕਾਸ ਨਹੀਂ ਹੋ ਸਕਦਾ । ਉਨਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਰਾਜ ਨੂੰ ਐਜੂਕੇਸ਼ਨ ਹੱਬ ਅਤੇ ਸਪੋਰਟਸ ਪਾਵਰ ਵੱਜੋਂ ਵਿਕਸਿਤ ਕਰਨ ਦਾ ਹੈ । ਜਿਸ ਵੱਲ ਰਾਜ ਤੇਜੀ ਨਾਲ ਅੱਗੇ ਵੱਧ ਰਿਹਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਖਿਡਾਰੀਆਂ ਲਈ ਇਕ ਅਨੁਕੂਲ ਖੇਡ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ । ਰਾਜ ਦੀ ਖੇਡ ਨੀਤੀ ਵਿਚ ਤਿੰਨ ਮਹੱਤਵਪੂਰਨ ਬਿੰਦੂਆਂ ‘ਤੇ ਧਿਆਨ ਦਿੱਤਾ ਗਿਆ ਹੈ । ਜਿਸ ਵਿਚ ਖੇਡ ਬੁਨਿਆਦੀ ਢਾਂਚਾ, ਪ੍ਰਤੀਭਾ ਦੀ ਪਛਾਣ ਅਤੇ ਖਿਡਾਰੀਆਂ ਦਾ ਸੁਰੱਖਿਅਤ ਭਵਿੱਖ ਸ਼ਾਮਿਲ ਹੈ ।

ਸ੍ਰੀ ਹੁੱਡਾ ਨੇ ਕਿਹਾ ਕਿ ਦਿਹਾਤੀ ਖੇਤਰ ਵਿਚ ਕਈ ਖੇਡ ਪ੍ਰਤੀਭਾਵਾਂ ਨਹੀਂ ਉਭਰ ਪਾਉਂਦੀਆਂ । ਇਨਾਂ ਪ੍ਰਤੀਭਾਵਾਂ ਨੂੰ ਉਭਾਰਨ ਲਈ ਰਾਜ ਸਰਕਾਰ ਦਿਹਾਤੀ ਖੇਤਰ ਵਿਚ 200 ਤੋਂ ਵੱਧ ਖੇਡ ਸਟੇਡਿਅਮ ਬਣਾ ਰਹੀ ਹੈ ਅਤੇ ਲਗਭਗ 600 ਖੇਡ ਕੋਚਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ । ਉਨਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਖੇਡ ਪ੍ਰਤੀਭਾਵਾਂ ਦੀ ਖੋਜ ਲਈ ਚਲਾਈ ਜਾ ਰਹੀ ਸਪੈਟ ਯੋਜਨਾ ਦੇ ਤਹਿਤ 20 ਲੱਖ ਬੱਚਿਆਂ ਨੇ ਹਿੱਸਾ ਲਿਆ । ਇਸ ਯੋਜਨਾ ਦੇ ਤਹਿਤ 5000 ਬੱਚਿਆਂ ਨੂੰ ਵਜੀਫੇ ਪ੍ਰਦਾਨ ਕੀਤੇ ਜਾਂਦੇ ਹਨ । 8 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਨੂੰ 1500 ਰੁਪਏ ਮਹੀਨਾ, 14 ਤੋਂ 19 ਸਾਲ ਉਮਰ ਵਰਗ ਦੇ ਬੱਚਿਆਂ ਨੂੰ 2000 ਰੁਪਏ ਮਹੀਨੇਵਾਰ ਵਜੀਫੇ ਪ੍ਰਦਾਨ ਕੀਤੇ ਜਾਂਦੇ ਹਨ । ਇਸੇ ਤਰ•ਾਂ, ਖਿਡਾਰੀਆਂ ਦੇ ਭਵਿੱਖ ਨੂੰ ਸੰਵਾਰਦੇ ਹੋਏ ”ਤਗਮਾ ਲਿਆਓ, ਅਹੁੱਦਾ ਪਾਓ” ਦੇ ਤਹਿਤ ਖੇਡ ਪ੍ਰਦਰਸ਼ਨ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ।

ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰ ਮੰਡਲ ਖੇਡਾਂ ਵਿਚ ਹਰਿਆਣਾ ਨੇ ਦੇਸ਼ ਲਈ 66 ਫੀਸਦੀ ਤਗਮੇ ਜਿੱਤੇ ਅਤੇ ਉਲੰਪਿਕ ਵਿਚ ਵੀ ਰਾਜ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ । ਹੁਣ ਤਕ ਰਾਜ ਦੇ 74 ਖਿਡਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਜਾ ਚੁੱਕਿਆ ਹੈ । ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਸੁਖਵੀਰ ਕਟਾਰਿਆ ਨੇ ਰਾਜ ਵਿਚ ਕਲੱਬ ਕਲਚਰ ਵਿਕਸਿਤ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਇੰਗਲੈਂਡ, ਬ੍ਰਾਜੀਲ, ਅਰਜਨਟੀਨਾ ਵਰਗੇ ਦੇਸ਼ਾਂ ਦੀ ਤਰਜ ‘ਤੇ ਰਾਜ ਵਿਚ ਵੀ ਵੱਖ-ਵੱਖ ਖੇਡ ਮੁਕਾਬਲਿਆਂ ਲਈ ਖੇਡ ਕਲੱਬਾਂ ਨੂੰ ਵਿਕਸਿਤ ਕੀਤਾ ਜਾਵੇ । ਜਿਸ ਨਾਲ ਭਵਿੱਖ ਵਿਚ ਖੇਡਾਂ ਦੇ ਹੋਰ ਚੰਗੇ ਨਤੀਜੇ ਸਾਹਮਣੇ ਆਉਣਗੇ । ਸ੍ਰੀ ਕਟਾਰਿਆ ਨੇ ਮੁੱਖ ਮੰਤਰੀ ਸ੍ਰੀ ਹੁੱਡਾ ਦੀ ਅਗਵਾਈ ਹੇਠ ਚਲਾਈ ਜਾ  ਰਹੀ ਨਵੀਂ ਖੇਡ ਨੀਤੀ ਦੀ ਵੀ ਸ਼ਲਾਘਾ ਕੀਤੀ ।

ਆਪਣੇ ਸੁਆਗਤੀ ਭਾਸ਼ਣ ਵਿਚ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਹਰਦੀਪ ਕੁਮਾਰ ਨੇ ਖੇਡ ਵਿਭਾਗ ਦੀਆਂ ਗਤੀਵਿਧੀਆਂ ਅਤੇ ਉਪਲੱਬਧ ‘ਤੇ ਰੋਸ਼ਨੀ ਪਾਈ ।

ਸਮਾਰੋਹ ਵਿਚ ਰਾਜਪਾਲ ਸ੍ਰੀ ਜਗਨ ਨਾਥ ਪਹਾੜੀਆ, ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਅਤੇ ਖੇਡ ਰਾਜ ਮੰਤਰੀ ਸ੍ਰੀ ਸੁੱਖਵੀਰ ਕਟਾਰਿਆ ਨੇ ਸਾਰੀਆਂ ਨੂੰ ਨਵੇਂ ਸਾਲ ਦੀ ਵੱਧਾਈ ਦਿੱਤੀ ਅਤੇ ਤਗਮੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।

ਇਸ ਮੌਕੇ ‘ਤੇ ਮੁੱਖ  ਪਾਰਲੀਮਾਨੀ ਸਕੱਤਰ ਸ੍ਰੀ ਪ੍ਰਲਹਾਦ ਸਿੰਘ ਗਿੱਲਾਖੇੜਾ, ਸ੍ਰੀ ਸੁਲਤਾਨ ਸਿੰਘ ਜੰਡੋਲਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਸ਼ਿਵ ਰਮਨ ਗੋੜ, ਖੇਡ ਅਤੇ ਯੁਵਾ ਪ੍ਰੋਗ੍ਰਾਮ ਵਿਭਾਗ ਦੇ ਮਹਾਨਿਰਦੇਸ਼ਕ ਸ੍ਰੀ ਸੁਧੀਰ ਰਾਜਪਾਲ ਅਤੇ ਪੁਲਿਸ ਮਹਾਨਿਰਦੇਸ਼ਕ ਸ੍ਰੀ ਐਸ.ਐਨ.ਵਿਸ਼ਿਸਠ ਤੋਂ ਇਲਾਵਾ ਕਈ ਮੰਨੇ-ਪ੍ਰਮੰਨੇ ਵਿਅਕਤੀ ਅਤੇ ਖਿਡਾਰੀਆਂ ਦੇ ਪਰਿਵਾਰ ਮੈਂਬਰ ਵੀ ਹਾਜ਼ਿਰ ਸਨ ।

Loading...

Comments are closed.