Daily Aashiana
Punjabi Newspaper Online

106 ਦਿਨ ਤੋਂ ਲਾਪਤਾ ਨਵਰੂਣਾ ਦਾ ਕੋਈ ਸੁਰਾਗ ਨਹੀਂ

6

ਮੁਜੱਫਰਪੁਰ,lost 3 ਜਨਵਰੀ – ਬਿਹਾਰ ਦੇ ਮੁਜੱਫਰਪੁਰ ਦੀ ਇਕ ਲੜਕੀ 106 ਦਿਨ ਤੋਂ ਲਾਪਤਾ ਹੈ ਪਰ ਪੁਲਿਸ ਅਜੇ ਤਕ  ਉਸਦਾ ਦਾ ਹੁਣ ਤਕ ਕੋਈ ਸੁਰਾਗ ਨਹੀਂ ਲੱਭ ਪਾਈ ਹੈ। ਨਵਰੂਣਾ ਨਾਮ ਦੀ 12 ਸਾਲ ਦੀ ਲੜਕੀ ਪਿਛਲੇ 106 ਦਿਨਾਂ ਤੋਂ ਲਾਪਤਾ ਹੈ। ਉਹ ਸੇਂਟ ਜੇਵਿਅਰ ਸਕੂਲ ਦੀ ਸੱਤਵੀ ਕਲਾਸ ਦੀ ਵਿਦਿਆਰਥਣ ਹੈ। ਨਵਰੂਣਾ ਪਿਛਲੇ ਸਾਲ 18 ਸਤੰਬਰ ਨੂੰ ਆਪਣੇ ਘਰ ਤੋਂਰਹੱਸਮਈ ਤਰੀਕੇ ਨਾਲ ਗਾਇਬ ਹੋ ਗਈ। ਨਵਰੂਣਾ ਦੀ ਤਲਾਸ਼ ਲਈ ਉਸਦਾ ਪਰਿਵਾਰ ਗ੍ਰਹਿਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤਕ ਨਿਆ  ਦੀ ਗੁਹਾਰ ਲਗਾ ਚੁੱਕਿਆ ਹੈ। ਇਸ ਦੌਰਾਨ  ਨਵਰੂਣਾ ਦੇ ਘਰ ਦੇ ਕੋਲ ਹਾਲ ਹੀ ਵਿਚ ਮਿਲੇ ਕੰਕਾਲ ਨੇ ਪੂਰੀ ਗੁੱਥੀ ਨੂੰ ਉਲਝਾ ਕੇ ਰੱਖ ਦਿਤਾ ਹੈ। ਪੁਲਿਸ ਦੇ ਮੁਤਾਬਿਕ ਨਵਰੂਣਾ ਦੇ ਘਰ ਦੇ ਬਾਹਰ ਇਕ ਨਾਲੇ ਤੋਂ ਨਰਕੰਕਾਲ ਮਿਲਿਆ ਹੈ ਜਾਂਚ ਵਿਚ ਕੰਕਾਲ ਦੇ 13 ਤੋਂ 15 ਸਾਲ ਦੀ ਉਮਰ ਦੀ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਘਰ ਵਾਲਿਆਂ ਨੂੰ ਡੀ.ਐਨ.ਏ. ਟੈਸਟ ਕਰਾਏ ਜਾਣ ਦੀ ਮੰੰਗ ਕੀਤੀ ਹੈ ਪਰ ਉਹਨਾਂ ਨੇ ਮਨਾ ਕਰ ਦਿਤਾ। ਨਵਰੂਣਾ ਦੇ ਘਰ ਵਾਲਿਆਂ ਨੂੰ ਪੁਲਿਸ ਤੇ ਭਰੋਸਾ ਨਹੀਂ ਹੈ ਇਸ ਲਈ ਉਹ ਡੀ.ਐਨ.ਏ. ਟੈਸਟ ਤੋਂ ਇੰਨਕਾਰ ਕਰ ਰਹੇ ਸਨ। ਘਰਵਾਲਿਆਂ ਦੀ ਮੰਗ ਹੈ ਕਿ ਪੂਰੇ ਮਾਮਲੇ ਦੀ ਤਫਤੀਸ਼ ਹੁਣ ਸੀ.ਬੀ.ਆਈ. ਤੋਂ ਕਰਾਈ ਜਾਵੇ। ਉਧਰ, ਮੁਜੱਫਰਪੁਰ ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਦੀ ਤਰਫ ਤੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਨਵਰੂਣਾ ਦੇ ਪਿਤਾ ਅਤੁਲ ਚੱਕਰਵਤੀ ਮੁਜੱਫਰਪੁਰ ਦੇ ਜਵਾਹਰ ਲਾਲ ਰੋਡ ਤੇ ਕਰੀਬ ਸਾਢੇ ਛੇ ਏਕੜ ਜਮੀਨ ਦੇ ਮਾਲਕ ਹਨ। ਨਵਰੂਣਾ ਦੀ ਗੁਮਸ਼ੁਦਗੀ ਦੇ ਪਿਛੇ ਜਮੀਨ ਦਾ ਚੱਕਰ ਵੀ ਮੰਨਿਆ ਜਾ ਰਿਹਾ ਹੈ ਜਮੀਨ ਦੀ ਕੀਮਤ ਕਰੋੜਾਂ ਦੱਸੀ ਜਾ ਰਹੀ ਹੈ ਹੁਣ ਸਵਾਲ ਇਹ ਹੈ ਕਿ ਭੂ-ਮਾਫਿਆ ਜਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸਨ?

Loading...

Comments are closed.