Daily Aashiana
Punjabi Newspaper Online

ਇਲਾਜ ਦੇ ਬਾਅਦ ਹਿਲੇਰੀ ਕਲਿੰਟਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

4

hilaryਵਾਸ਼ਿੰਗਟਨ 3 ਜਨਵਰੀ  – ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਨੂੰ ਨਿਊਯਾਰਕ ਸਥਿਤ ਇਕ ਹਸਪਤਾਲ ਵਿਚ ਇਲਾਜ ਦੇ ਬਾਅਦ ਅਧਿਕਾਰਿਕ ਰੂਪ ਵਿਚ ਛੁੱਟੀ ਦੇ ਦਿਤੀ ਗਈ ਹੈ। ਉਹਨਾਂ ਦੇ ਮੱਥੇ ਤੇ ਖੋਪੜੀ ਦੇ ਵਿਚ ਦੀ ਇਕ ਨਸ ਵਿਚ ਖੂਨ ਜਮ ਜਾਣ ਦੀ ਕਾਰਨ ਨਾਲ ਉਹਨਾਂ ਨੂੰ ਐਤਵਾਰ ਨੂੰ ਨਿਊਯਾਰਕ ਦੇ ਪ੍ਰੇਸਬਿਟੇਰੀਅਨ ਹਸਤਪਾਲ ਵਿਚ ਭਰਤੀ ਕਰਵਾਇਆ ਗਿਆ ਸੀ। ਕਲਿੰਟਨ ਦੇ ਬੁਲਾਰੇ ਅਤੇ ਉਪ ਵਿਦੇਸ਼ ਮੰਤਰੀ ਫਿਲਿਪ ਰਿੰਨਸ ਨੇ ਕਿਹਾ,”ਵਿਦੇਸ਼ ਮੰਤਰੀ ਹਿਲੇਰੀ ਨੂੰ ਸ਼ਾਮ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹਨਾਂ ਦੇ ਡਾਕਟਰਾਂ ਦੀ ਟੀਮ ਨੇ ਇਹ ਸਲਾਹ ਦਿਤੀ ਹੈ ਕਿ ਉਹਨਾਂ ਦੀ ਸਿਹਤ ਵਿਚ ਹਰ ਪੱਧਰ ਤੇ ਸੁਧਾਰ ਹੋ ਰਿਹਾ ਹੈ ਅਤੇ ਉਹਨਾਂ ਨੂੰ ਇਹ ਭਰੋਸਾ ਹੈ ਕਿ ਉਹ ਬਿਲਕੁਲ ਠੀਕ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹ ਫਿਰ ਤੋਂ ਦਫਤਰ ਜਾਣ ਦੇ ਲਈ ਉਤਾਵਲੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਜਿਵੇਂ  ਸਥਿਤੀ ਸਪੱਸ਼ਟ ਹੁੰਦੀ ਹੈ। ਅਸੀਂ ਉਨ੍ਹਾਂ ਦੇ ਪ੍ਰੋਗਰਾਮ ਤੋਂ ਤੁਹਾਨੂੰ ਜਾਣੂੰ ਕਰਾਵਾਂਗੇ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਜਹ ਤੋਂ ਨਾ ਤਾਂ ਉਹਨਾਂ ਨੂੰ ਕੋਈ ਦਿਮਾਗ ਦਾ ਨੁਕਸਾਨ ਹੋਇਆ ਹੈ ਅਤੇ ਨਾ ਹੀ ਉਹਨਾਂ ਦੇ ਨਾੜੀ ਤੰਤਰ ਨੂੰ ਕੋਈ ਨੁਕਸਾਨ ਪਹੁੰਚਿਆਂ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਵਿਦੇਸ਼ ਮੰਤਰਾਲੇ ਦੀ ਵਿਕਟੋਰੀਆ ਨੁਲੈਂਡ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਆਪਣੇ ਸਹਿਯੋਗੀਆਂ ਨਾਲ ਸੰਪਰਕ ਵਿਚ ਸੀ ਅਤੇ ਉਹਨਾਂ ਦੀ ਸਿਹਤ ਜਾਂ ਇਲਾਜ ਦੇ ਸਬੰਧ ਵਿਚ ਕੋਈ ਗੱਲ ਸਾਹਮਣੇ ਨਹੀਂ ਆਈ।

Comments are closed.