Daily Aashiana
Punjabi Newspaper Online

ਲੜਕੀ ਦੀ ਲਾਸ਼ ਖੇਤ ਵਿਚ ਮਿਲੀ, ਗੈਂਗ ਰੇਪ ਦਾ ਸ਼ੱਕ

5

delhi-againਨਵੀਂ ਦਿੱਲੀ 3 ਜਨਵਰੀ (ਅ.ਨ.ਸ) 14 ਸਾਲ ਦੀ ਵਿਦਿਆਰਥਣ ਦੀ ਲਾਸ਼ ਇਕ ਗੰਨੇ ਦੇ ਖੇਤ ਵਿਚ ਪਈ ਮਿਲੀ। ਉਸਦੀ ਹੱਤਿਆ ਉਸ ਦੇ ਦੁਪੱਟੇ ਨਾਲ ਗਲਾ ਘੋਟ ਕਰ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਲੜਕੇ ਨਾਲ ਗੈਂਗ ਰੇਪ ਹੋਇਆ, ਫਿਰ ਹੱਤਿਆ ਕਰ ਦਿਤੀ ਗਈ। ਮਾਮਲਾ ਸੰਭਲ ਜਿਲ੍ਹੇ ਦੇ ਬਿਨੈਠੇਰ ਥਾਣੇ ਦੇ ਪਿੰਡ ਅਕਰੌਲੀ ਦਾ ਹੈ ਜਿਵੇਂ ਹੀ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਲੋਕਾਂ ਨੇ ਥਾਣੇ ਦੇ ਸਾਹਮਣੇ ਮੁਰਦਾਬਾਦ-ਆਗਰਾ ਰੋਡ ਤੇ ਜਬਰਦਸਤ ਪ੍ਰਦਰਸ਼ਨ ਕੀਤਾ। ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਜਦ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ ਕਿਤੇ ਜਾ ਕੇ ਲੋਕ ਸ਼ਾਂਤ ਹੋਏ। ਥਾਣਾ ਬਿਨੈਠੇਰ ਦੇ ਪਿੰਡ ਦੀ ਇਹ ਵਿਦਿਆਰਥਣ ਪਿੰਡ ਤੋਂ  ਕਰੀਬ ਤਿੰਨ ਕਿਲੋਮੀਟਰ ਦੂਰ ਸ਼ਨੀਵਾਰ ਨੂੰ ਸਕੂਲ ਵਿਚ ਇਹ ਪਤਾ ਕਰਨ ਗਈ ਸੀ ਕਿ ਸਕੂਲ ਕਦ ਖੁਲ੍ਹਣਗੇ ਪਰ ਵਾਪਿਸ ਨਹੀਂ ਪਰਤੀ। ਉਦੋਂ ਤੋਂ ਹੀ ਉਸਦੇ ਪਰਿਵਾਰ ਵਾਲੇ ਉਸਦੀ ਖੋਜ ਕਰ ਰਹੇ ਸਨ। ਕਲ ਉਸਦੀ ਲਾਸ਼ ਗੰਨੇ ਦੇ ਖੇਤ ਵਿਚ ਪਈ ਮਿਲੀ। ਉਸਦੇ ਗਲੇ ਵਿਚ ਦੁਪੱਟਾ ਬੰਨਿਆਂ ਸੀ ਅਤੇ ਕਮਰ ਦੇ ਹੇਠਾ ਦਾ ਹਿਸਾ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ। ਲੋਕਾਂ ਦਾ ਕਹਿਣਾ ਹੈ ਕਿ ਲਾਸ਼ ਦੀ ਹਾਲਤ ਦੇਖਣ ਤੋਂ ਸਪਸ਼ਟ ਹੈ ਕਿ ਗੈਂਗ ਰੇਪ ਦੇ ਬਾਅਦ ਕੁੜੀ ਦੀ ਹੱਤਿਆ ਕੀਤੀ ਗਈ। ਲਾਸ਼ ਨੂੰ ਪੋਸਟਮਾਟਮ  ਲਈ ਭੇਜਿਆ ਗਿਆ ਹੈ। ਉਥੇ ਐਸ.ਪੀ.ਡਾ. ਤਹਿਸੀਲਦਾਰ ਸਿੰਘ ਨੇ  ਨੂੰ ਦਸਿਆ ਕਿ ਹੱਤਿਆ ਦਾ ਕੋਈ ਮੋਟਿਵ ਨਜ਼ਰ ਨਹੀਂ ਆ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ  ਕਿ ਉਸ ਨਾਲ ਬਲਾਤਕਾਰ ਹੋਇਆ ਹੈ। ਪੱਕੀ ਜਾਣਕਾਰੀ  ਲਈ ਡਾਕਟਰਾਂ ਨੇ ਸਲਾਇਡ ਬÎਣਾ ਕੇ ਜਾਂਚ ਲਈ ਭੇਜੀ ਹੈ। ਰਿਪੋਰਟ ਆਉਣ ਦੇ ਬਾਅਦ ਸਥਿਤੀ ਸਪਸ਼ਟ ਹੋ ਜਾਵੇਗੀ। ਪੁਲਿਸ ਦੋਸ਼ੀਆਂ ਦਾ ਪਤਾ ਲਗਾਉਣ ਵਿਚ ਜੁੱਟੀ ਹੈ। ਕੁਝ ਸੁਰਾਗ ਵੀ ਮਿਲੇ ਹਨ ਉਮੀਦ ਹੈ ਕਿ ਅੱਜ ਕਲ ਵਿਚ ਉਹਨਾਂ ਨੂੰ ਫੜ ਲਿਆ ਜਾਵੇਗਾ।

Comments are closed.