Daily Aashiana
Punjabi Newspaper Online

ਮਲਾਲਾ ਦੀ ਖੋਪੜੀ ਦਾ ਆਪਰੇਸ਼ਨ ਕੀਤਾ ਜਾਵੇਗਾ

5

malala-yousafzaiਲੰਦਨ, 4 ਜਨਵਰੀ – ਤਾਲਿਬਾਨ ਦੇ ਹਮਲੇ ਵਿਚ ਜ਼ਖ਼ਮੀ ਹੋਈ ਪਾਕਿਸਤਾਨ ਦੀ ਸਾਹਸੀ ਲੜਕੀ ਮਲਾਲਾ ਯੂਸੁਫ਼ਜਈ ਦੀ ਖੋਪੜੀ ਦਾ ਅਗਲੇ ਕੁਝ ਹਫ਼ਤਿਆਂ ‘ਚ ਆਪਰੇਸ਼ਨ ਕੀਤਾ ਜਾਵੇਗਾ।
ਲੜਕੀਆਂ ਦੀ ਸਿੱਖਿਆ ਦੀ ਪੁਰਜ਼ੋਰ ਪੈਰਵੀ ਕਰਨ ਵਾਲੀ 15 ਸਾਲ ਦੀ ਮਲਾਲਾ ਨੂੰ ਪਿਛਲੇ ਸਾਲ ਅਕਤੂਬਰ ਵਿਚ ਤਾਲਿਬਾਨ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਗੋਲੀ ਉਸ ਦੇ ਸਿਰ ਵਿਚ ਲੱਗੀ ਸੀ। ਬਾਅਦ ਵਿਚ ਵਧੀਆ ਇਲਾਜ ਲਈ ਉਸ ਨੂੰ ਬਰਮਿੰਘਮ ਸਥਿਤ ਕਵੀਨ ਏਲਿਜਾਬੇਥ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
ਯੂਨੀਵਰਸਿਟੀ ਹਸਪਤਾਲ ਬਰਮਿੰਘਮ ਐਨ.ਐਚ.ਐਸ ਫਾਊਂਡੇਸ਼ਨ ਟਰੱਸਟ ਦੇ ਡਾਇਰੈਕਟਰ ਡਾਕਟਰ ਡੇਵ ਰੋਜਰ ਨੇ ਕਿਹਾ ਕਿ ਜਨਵਰੀ ਦੇ ਅਖੀਰ ਜਾਂ ਫ਼ਰਵਰੀ ਦੀ ਸ਼ੁਰੂਆਤ ਵਿਚ ਮਲਾਲਾ ਦੀ ਖੋਪੜੀ ਦੀ ਸਰਜਰੀ ਕੀਤੀ ਜਾਵੇਗੀ।
ਮਲਾਲਾ ਦੇ ਹੁਣ ਬ੍ਰਿਟੇਨ ਵਿਚ ਸਥਾਈ ਰਿਹਾਇਸ਼ ਹਾਸਲ ਕਰਨ ਦੀ ਸੰਭਾਵਨਾ ਹੈ, ਕਿਉਂਕਿ ਉਸ ਦੇ ਪਿਤਾ ਜਿਆਉਦੀਨ ਯੂਸੁਫ਼ਜਈ ਨੂੰ ਬਰਮਿੰਘਮ ਸਥਿਤ ਪਾਕਿਸਤਾਨੀ ਵਪਾਰਕ ਦੂਤਾਵਾਸ ਵਿਚ ਨੌਕਰੀ ਦੇ ਦਿੱਤੀ ਗਈ ਹੈ।

Loading...

Comments are closed.