Daily Aashiana
Punjabi Newspaper Online

ਪੰਜਾਬ ਸਮੇਤ ਉਤਰ ਭਾਰਤ ‘ਚ ਠੰਢ ਤੋਂ ਕੋਈ ਰਾਹਤ ਨਹੀਂ – ਦਿੱਲੀ ‘ਚ ਤਾਪਮਾਨ 2.7 ਡਿਗਰੀ ਸੈਲਸੀਅਸ ਤੱਕ ਪਹੁੰਚਿਆ

5

fogਨਵੀਂ ਦਿੱਲੀ, 4 ਜਨਵਰੀ – ਪੰਜਾਬ, ਦਿੱਲੀ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਦੀ ਪਕੜ ਲਗਾਤਾਰ ਬਰਕਰਾਰ ਹੈ। ਜਦੋਂ ਕਿ ਸੰਘਣੇ ਕੋਹਰੇ ਨਾਲ ਹਵਾਈ, ਰੇਲ ਅਤੇ ਸੜਕੀ ਆਵਾਜਾਈ ਉਤੇ ਅਸਰ ਪਿਆ ਹੈ। ਚੰਡੀਗੜ੍ਹ ਵਿਚ ਅੱਜ ਘੱਟੋ ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 2.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦਿੱਲੀ ਵਿਚ ਅੱਜ ਇਸ ਮੌਸਮ ਦਾ ਸਭ ਤੋਂ ਠੰਢ ਦਿਨ ਰਿਹਾ।  ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਜਲੰਧਰ ਵਿਚ ਅੱਜ ਘੱਟੋ ਘੱਟ ਤਾਪਮਾਨ 3, ਹੁਸ਼ਿਆਰਪੁਰ ਵਿਚ 6 ਅਤੇ ਪਟਿਆਲਾ ਵਿਚ ਘੱਟੋ ਘੱਟ ਤਾਪਮਾਨ 5੍ਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤਕ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ।
ਕੜਾਕੇ ਦੀ ਠੰਢ ਵਿਚ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਬੇਹੱਦ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੰਜਾਬ ਵਿਚ ਸਰਕਾਰੀ ਅਤੇ ਏਡਿਡ ਪ੍ਰਾਇਮਰੀ ਸਕੂਲਾਂ ਨੂੰ 6 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਹਨ, ਜਦੋਂ ਕਿ ਛੇਵੀਂ ਤੋਂ ਬਾਰ੍ਹਵੀਂ ਤੱਕ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ 10 ਵਜੇ ਕਰ ਦਿੱਤਾ ਗਿਆ ਹੈ।
ਠੰਢ ਤੋਂ ਇਲਾਵਾ ਕੋਹਰੇ ਕਾਰਨ ਵੀ ਆਮ ਜਨਜੀਵਨ ਉਤੇ ਬੁਰਾ ਅਸਰ ਪਿਆ ਹੈ। ਧੁੰਦ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਅੱਜ ਲਗਪਗ 30 ਉਡਾਨਾਂ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ ਸੜਕੀ ਅਤੇ ਰੇਲ ਆਵਾਜਾਈ ਉਤੇ ਵੀ ਕੋਹਰੇ ਦਾ ਅਸਰ ਪਿਆ ਹੈ।

Comments are closed.