Daily Aashiana
Punjabi Newspaper Online

ਸੋਨੀਆ ਨੇ 7 ਸਾਲ ‘ਚ 50 ਵਾਰ ਕੀਤੀ ਫੌਜ ਦੇ ਜਹਾਜ਼ਾਂ ਰਾਹੀਂ ਯਾਤਰਾ

4

ਨਵੀਂ ਦਿੱਲੀ, 4 ਜਨਵਰੀ – sonia-gandhiਯੂ.ਪੀ.ਏ, ਕਾਂਗਰਸ ਅਤੇ ਰਾਸ਼ਟਰੀ ਸਲਾਹਕਾਰ ਕੌਂਸਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪਿਛਲੇ ਕਰੀਬ 7 ਸਾਲਾਂ ਵਿਚ ਲਗਭਗ 50 ਵਾਰ ਹਵਾਈ ਫੌਜ ਦੇ ਜਹਾਜ਼ਾਂ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 23 ਵਾਰ ਉਹ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਹਿ ਯਾਤਰੀ ਸੀ। ਸੂਚਨਾ ਦੇ ਅਧਿਕਾਰ ਦੇ ਅਧੀਨ ਮਿਲੀ ਜਾਣਕਾਰੀ ਅਨੁਸਾਰ 2006-2007 ਤੋਂ ਸਤੰਬਰ 2012 ਦੌਰਾਨ ਉਨ੍ਹਾਂ ਨੇ 49 ਵਾਰ ਹਵਾਈ ਫੌਜ ਅਤੇ ਜਹਾਜ਼ਾਂ ਰਾਹੀਂ ਯਾਤਰਾ ਕੀਤੀ, ਜਦੋਂਕਿ ਰਾਹੁਲ ਗਾਧੀ ਨੇ 2008-09 ਤੋਂ ਸਤੰਬਰ 2012 ਤੱਕ 8 ਵਾਰ ਹਵਾਈ ਫੌਜ ਦੇ ਜਹਾਜ਼ਾਂ ਦੀ ਵਰਤੋਂ ਕੀਤੀ। ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਆਪਣੇ ਨਾਂ ਤੋਂ ਹਵਾਈ ਫੌਜ ਜਾਂ ਜਹਾਜ਼ ਰਾਖਵਾਂਕਰਣ ਕਰਕੇ ਯਾਤਰਾ ਕਰਨ ਦੀ ਯੋਗਤਾ ਨਹੀਂ ਰੱਖਦੇ ਹਨ। ਇਸ ਲਈ ਉਨ੍ਹਾਂ ਨੂੰ ਅਜਿਹੀ ਯੋਗਤਾ ਰੱਖਣ ਵਾਲੇ ਨਾਲ ਯਾਤਰਾ ਕਰਨੀ ਹੁੰਦੀ ਹੈ।
ਹਵਾਈ ਫੌਜ ਮੁਤਾਬਕ ਨਿਯਮਾਂਦੇ ਅਧੀਨ ਹਵਾਈ ਫੌਜ ਦੇ ਜਹਾਜ਼ਾਂ ਦੀ ਵਰਤੋਂ ਕਰਨ ਦੇ ਯੋਗ ਵਿਅਕਤੀ ਆਪਣੀ ਯਾਤਰਾ ਦੇ ਮਕਸਦ ਲਈ ਕਿਸੇ ਵਿਅਕਤੀ ਨੂੰ ਆਪਣੇ ਨਾਲ ਲਿਜਾ ਸਕਦੇ ਹਨ। ਕੇਂਦਰ ਸਰਕਾਰ ਦੇ ਹੋਰ ਮੰਤਰੀ ਵੀ ਪ੍ਰਧਾਨ ਮੰਤਰੀ ਤੋਂ ਮਨਜ਼ੂਰੀ ਪ੍ਰਾਪਤ ਕਰ ਕੇ ਹਵਾਈ ਫੌਜ ਦੇ ਜਹਾਜ਼ਾਂ ਦੀ ਵਰਤੋਂ ਕਰ ਸਕਦੇ ਹਨ ਅਤੇ ਸਰਕਾਰੀ ਕੰਮਾਂ ਲਈ ਜ਼ਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਵਿਅਕਤੀ ਨੂੰ ਆਪਣੇ ਨਾਲ ਲਿਜਾ ਸਕਦੇ ਹਨ।
ਪ੍ਰਧਾਨ ਮੰਤਰੀ ਤੋਂ ਬਾਅਦ ਸ੍ਰੀਮਤੀ ਸੋਨੀਆ ਗਾਂਧੀ ਨਾਲ ਸਭ ਤੋਂ ਜ਼ਿਆਦਾ ਯਾਤਰਾ ਕਰਨ ਦੀ ਖੁਸ਼ਕਿਸਮਤੀ ਰੱਖਿਆ ਮੰਤਰੀ ਏ.ਕੇ.ਐਂਟਨੀ ਅਤੇ ਸਾਬਕਾ ਵਿਦੇਸ਼ ਅਤੇ ਵਿੱਤ ਮੰਤਰੀ ਸ੍ਰੀ ਪ੍ਰਣਬ ਮੁਖਰਜੀ (ਹੁਣ ਰਾਸ਼ਟਰਪਤੀ) ਨੂੰ ਮਿਲੀ। ਇਨ੍ਹਾਂ ਦੋਹਾਂ ਨਾਲ ਸੋਨੀਆ ਗਾਂਧੀ ਨੇ 6-6 ਵਾਰ ਹਵਾਈ ਫੌਜ ਦੇ ਜਹਾਜ਼ ਰਾਹੀਂ ਯਾਤਰਾ ਕੀਤੀ।

Comments are closed.