Daily Aashiana
Punjabi Newspaper Online

ਜਰਮਨ ਦੀ ਧਰਤ ਉਤੇ ਪੰਜਾਬਣਾਂ ਨੇ ਖੂਬ ਧੂਮ-ਧੜੱਕੇ ਨਾਲ ਮਨਾਇਆ, ਤੀਆਂ ਦਾ ਤਿਉਹਾਰ

24

ਚੰਡੀਗੜ – (ਪ੍ਰੀਤਮ ਲੁਧਿਆਣਵੀ) ਪੰਜਾਬੀਆਂ ਦੀ ਅੱਡਰੀ ਪਹਿਚਾਣ ਕਹਿ ਲਓ ਜਾਂ ਉਨਾਂ ਦਾ ਅੱਡਰਾ ਸੁਭਾਅ ਕਹਿ ਲਓ, ਇਹ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣ, ਉਥੇ ਹੀ ਆਪਣੇ ਸੱਭਿਆਚਾਰ ਦੇ ਝੰਡੇ ਗੱਡ ਦਿੰਦੇ ਹਨ, ਜਾ ਕੇ।

ਆਪਣੇ ਵਿਰਸੇ ਨੂੰ ਜਿੰਦਾ ਰੱਖ ਰਹੇ ਪੰਜਾਬੀਆਂ ਦੀ ਤਾਜ਼ਾ ਮਿਸਾਲ ਹੈ, ਜਰਮਨ ਦੇਸ ਦੀ : ਜਿੱਥੋਂ ਦੇ ਸ਼ਹਿਰ ਬਰੀਮਨ ਵਿਖੇ ਖੁਸ਼ੀਆਂ ਅਤੇ ਖੇੜੇ ਵੰਡਦਾ ਤੀਆਂ ਦਾ ਤਿਓਹਾਰ ਪੂਰੇ ਉਤਸ਼ਾਹ, ਜੋਸ਼-ਖਰੋਸ਼ ਅਤੇ ਧੂਮ-ਧੜੱਕੇ ਨਾਲ ਮਨਾਇਆ ਗਿਆ। ਪੰਜਾਬਣ ਮੁਟਿਆਰ ਅੰਜੂ ਜੀਤ ਸ਼ਰਮਾ ਅਤੇ ਉਨਾਂ ਦੀਆਂ ਸਹੇਲੀਆਂ ਹਰਪ੍ਰੀਤ ਕੌਰ ਅਤੇ ਨਵੀਦਾਰਿਮਾ ਆਦਿ ਵਲੋਂ ਰਲ-ਮਿਲਕੇ ਮਨਾਏ ਗਏ ਇਸ ਤਿਓਹਾਰ ਦੇ ਮੌਕੇ ਤੇ ਅੰਜੂ ਜੀਤ ਸ਼ਰਮਾ ਦੀ ਖਾਸ ਸਹੇਲੀ ਸਰਬਜੀਤ ਕੌਰ ਨੇ ਉਚੇਚੇ ਤੌਰ ਤੇ ਇਟਲੀ ਤੋਂ ਸ਼ਿਰਕਤ ਕੀਤੀ, ਜਿਸਦੇ ਆਮਦ ਤੇ ਪੰਜਾਬਣਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਅਤੇ ਸਮਾਗਮ ਨੂੰ ਸਿਖਰਾਂ ਛੂੰਹਦੇ ਚਾਰ ਚੰਨ ਲੱਗ ਗਏ।

ਪੰਜਾਬੀ ਪਹਿਰਾਵੇ ਵਿਚ ਸਜੀਆਂ-ਧਜੀਆਂ ਪੰਜਾਬਣ ਮੁਟਿਆਰਾਂ ਦੇ ਨਾਲ ਗੋਰੀਆਂ ਨੇ ਵੀ ਗਿੱਧੇ-ਭੰਗੜੇ ਵਿਚ, ਪੰਜਾਬੀ ਸੰਗੀਤਕ ਧੁਨਾਂ ਨਾਲ ਕਦਮ ਦੀ ਤਾਲ ਮਿਲਾਉੁਂਦਿਆਂ ਖੂਬ ਅਨੰਦ ਮਾਣਿਆ। ਤੀਆਂ ਦੇ ਇਸ ਮੇਲੇ ਵਿਚ ਖਾਣ-ਪੀਣ ਦਾ ਪ੍ਰਬੰਧ ਵੀ ਬਿਲਕੁਲ ਉਹੀ ਕੀਤਾ ਗਿਆ, ਜਿਹੜਾ ਕਿ ਪੰਜਾਬ ਵਿਚ ਤੀਆਂ ਦੇ ਇਸ ਤਿਓਹਾਰ ਦਾ ਅਨੰਦ ਮਾਣਦਿਆਂ ਕੀਤਾ ਜਾਂਦਾ ਹੈ। ਕੁੱਲ ਮਿਲਾਕੇ, ਸੱਤ ਸਮੁੰਦਰੋਂ ਪਾਰਲੀ ਜਰਮਨ ਦੀ ਧਰਤ ਉਤੇ ਆਪਣੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਬਾਤ ਪਾਉੁਂਦਾ, ਪੰਜਾਬੀ ਵਿਰਸੇ ਦੇ ਝੰਡੇ ਗੱਡਦਾ, ਅਮਿੱਟ ਯਾਦਾਂ ਛੱਡਦਾ ਤੀਆਂ ਦਾ ਤਿਉਹਾਰ ਸੰਪਨ ਹੋਇਆ।

Loading...

Comments are closed, but trackbacks and pingbacks are open.