Daily Aashiana
Punjabi Newspaper Online

ਤੁਹਾਡੀ ਚਾਲ ਕਰਦੀ ਹੈ ਤੁਹਾਡੀ ਦਿਲ ਬਿਮਾਰੀ ਵੱਲ ਇਸ਼ਾਰਾ

23

ਕੀ ਤੁਸੀਂ ਕਦੇ ਆਪਣੀ ਚਾਲ ਦੀ ਵੱਲ ਧਿਆਨ ਦਿੱਤਾ ਹੈ?  ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀ ਜ਼ਰੂਰਤ ਤੋਂ ਜ਼ਿਆਦਾ ਹੌਲੀ-ਹੌਲੀ ਚਲਦੇ ਹੋ। ਹੋ ਸਕਦਾ ਹੈ ਕਿ ਇਹ ਕਿਸੇ ਰੋਗ ਵੱਲ ਇਸ਼ਾਰਾ ਕਰਦੀ ਹੋਵੇ। ਇੱਕ ਜਾਂਚ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇੱਕੋ ਜਿਹੀ ਰਫ਼ਤਾਰ ਦੀ ਤੁਲਨਾ ਵਿੱਚ ਜੋ ਲੋਕ ਹੌਲੀ ਤੁਰਦੇ ਹਨ ਉਨ੍ਹਾਂ ਨੂੰ ਦਿਲ ਦਾ ਰੋਗ ਹੋਣ ਦਾ ਖ਼ਤਰਾ ਹੁੰਦਾ ਹੈ।

ਯੂਨੀਵਰਸਿਟੀ ਆਫ ਲੀਸੇਸਟਰ ਦੇ ਪ੍ਰਮੁੱਖ ਖੋਜਕਾਰ ਟਾਮ ਯੇਟਸ ਦਾ ਕਹਿਣਾ ਹੈ ਕਿ ਇਹ ਸਟੱਡੀ ਉਨ੍ਹਾਂ ਲੋਕਾਂ ਵਿੱਚ ਇਹ ਦੇਖਣ ਲਈ ਸੀ ਕਿ ਕੁੱਝ ਲੋਕ ਦੱਸਦੇ ਹਨ ਕਿ ਉਹ ਹੌਲੀ, ਮੱਧਮ ਰਫ਼ਤਾਰ ਨਾਲ ਜਾਂ ਤੇਜ ਚਲਦੇ ਹਨ। ਇਹ ਪਤਾ ਲਗਾਉਣਾ ਸੀ ਕਿ ਅਜਿਹੇ ਲੋਕਾਂ ਦਾ ਭਵਿੱਖ ਵਿੱਚ ਦਿਲ ਦੀਆਂ ਬੀਮਾਰੀਆਂ ਜਾਂ ਕੈਂਸਰ ਹੋਣ ਦਾ ਕੀ ਖਤਰਾ ਹੈ ।

ਇਹ ਅਧਿਐਨ 4, 20, 727 ਲੋਕਾਂ ਵਿੱਚ ਕੀਤਾ ਗਿਆ ਸੀ ਜੋ ਕਿ ਕੈਂਸਰ ਜਾਂ ਦਿਲ ਦੀ ਬਿਮਾਰੀ ਤੋਂ ਅਜ਼ਾਦ ਸਨ।  6.3 ਸਾਲਾਂ ਵਿੱਚ ਪਾਇਆ ਗਿਆ ਕਿ ਲੱਗਭੱਗ 8, 598 ਲੋਕਾਂ ਦੀ ਮੌਤ ਹੋ ਗਈ । ਇਹਨਾਂ ਵਿਚੋਂ 1,654 ਦੀ ਦਿਲ ਦੀਆਂ ਬੀਮਾਰੀਆਂ ਨਾਲ ਤਾਂ 4,850 ਲੋਕਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ।

Loading...

Comments are closed, but trackbacks and pingbacks are open.