Daily Aashiana
Punjabi Newspaper Online

ਅਖੀਰ ਕਿਉਂ ਬੰਦ ਹੋਇਆ “ਕਪਿਲ ਸ਼ਰਮਾ ਸ਼ੋ” ਜਾਣੋ ਪੂਰਾ ਸੱਚ?

10

ਟੈਲੀਵਿਜ਼ਨ ਜਗਤ ਵਿੱਚ ਧਮਾਲ ਕਰਨ ਵਾਲੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋ ਨੇ ਕਦੇ ਸ਼ੋਹਰਤ ਦੀਆਂ ਬੁਲੰਦੀਆਂ ਛੂ ਲਈਆਂ ਸਨ ਪਰ ਹੁਣ ਹਾਲਾਤ ਬਦਲ ਗਏ ਹਨ। ਬੀਤੇ ਕਈ ਹਫਤਿਆਂ ਤੋਂ ਟੀ.ਵੀ. ਜਗਤ ਵਿੱਚ ਇਸ ਬਾਰੇ ਇਹੀ ਚਰਚਾ ਜਾਰੀ ਸੀ ਕਿ ਕਪਿਲ ਸ਼ਰਮਾ ਦਾ ਸ਼ੋ ਹੁਣ ਪੁਰਾਣੀ ਰੰਗਤ ਛੱਡ ਚੁੱਕਿਆ ਹੈ ਪਰ ਹੁਣ ਇਸਦੀ ਪੁਸ਼ਟੀ ਹੋ ਗਈ ਹੈ।

ਕਪਿਲ ਸ਼ਰਮਾ ਸ਼ੋ ਦੇ ਪ੍ਰਸਾਰਣ ਸਮੇਂ ਦੂਸਰੇ ਪ੍ਰੋਗਰਮਾਂ ਦੇ ਆਉਣ ਦੀ ਵਜ੍ਹਾ ਨਾਲ ਤਸਵੀਰ ਕਾਫ਼ੀ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ। ਕਪਿਲ ਸ਼ਰਮਾ ਦੀ ਗਿਣਤੀ ਟੀ.ਵੀ. ਦੇ ਸਭ ਤੋਂ ਸਫਲ ਸਿਤਾਰਿਆਂ ਵਿੱਚ ਹੁੰਦੀ ਹੈ। ਇਸਦੇ ਪਿੱਛੇ ਉਨ੍ਹਾਂ ਦੇ ਕਾਮੇਡੀ ਸ਼ੋ ਦੀ ਬੇਹੱਦ ਸਫਲਤਾ ਹੈ ਜਿਸਨੇ ਟੀਆਰਪੀ ਤੋਂ ਲੈ ਕੇ ਬਾਲੀਵੁਡ ਸਿਤਾਰਿਆਂ ਵਿੱਚ ਪ੍ਰਮੋਸ਼ਨ ਦੇ ਚਲਨ ਨੂੰ ਬਦਲ ਦਿੱਤਾ। ਪਰ ਬੀਤੇ ਮਾਰਚ ਵਿੱਚ ਸੁਨੀਲ ਗਰੋਵਰ ਅਤੇ ਉਪਾਸਨਾ ਸਿੰਘ ਦੇ ਸ਼ੋ ਛੱਡਣ ਦੀ ਵਜ੍ਹਾ ਨਾਲ ਕਪਿਲ ਨੂੰ ਕਾਫੀ ਧੱਕਾ ਲਗਿਆ ਸੀ ਅਤੇ ਉਦੋਂ ਤੋਂ ਹੁਣ ਤੱਕ ਇਹ ਪਰੋਗਰਾਮ ਆਪਣੀ ਪੁਰਾਣੀ ਬੁਲੰਦੀ ਤੱਕ ਨਹੀਂ ਪਹੁੰਚ ਸਕਿਆ। ਸੋਨੀ ਐਂਟਰਟੇਨਮੈਂਟ ਨੈੱਟਵਰਕ ਨੇ ਮੀਡਿਆ ਨੂੰ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਕਪਿਲ ਸ਼ਰਮਾ ਦੀ ਤਬਿਅਤ ਖ਼ਰਾਬ ਹੋਣ ਦੀ ਵਜ੍ਹਾ ਨਾਲ ਅਸੀਂ ਇਸ ਸ਼ੋ ਨੂੰ ਫਿਲਹਾਲ ਲਈ ਬੰਦ ਕਰ ਰਹੇ ਹਾਂ। ਦਿ ਕਪਿਲ ਸ਼ਰਮਾ ਸ਼ੋ ਦੇ ਵੱਡੇ ਸਿਤਾਰੇ ਜਿਵੇਂ ਗੁੱਥੀ ਅਤੇ ਭੂਆ ਸ਼ੋ ਨੂੰ ਅਲਵਿਦਾ ਕਹਿ ਚੁੱਕੇ ਹਨ। ਅਜਿਹੇ ਸਮੇਂ ਦੌਰਾਨ ਕਪਿਲ ਸ਼ਰਮਾ ਦੇ ਚਹੇਤੇ ਉਂਮੀਦ ਕਰ ਸਕਦੇ ਹਨ ਕਿ ਕਪਿਲ ਛੇਤੀ ਹੀ ਆਪਣੇ ਪੁਰਾਣੇ ਅੰਦਾਜ਼ ਵਿੱਚ ਹਸਾਉਣ ਵਾਲੀ ਕਾਮੇਡੀ ਲੈ ਕੇ ਵਾਪਸ ਆਣਗੇ ਪਰ ਫਿਲਹਾਲ ਲਈ ਸ਼ੋ ਆਫ-ਏਅਰ ਹੋ ਗਿਆ ਹੈ।

Loading...

Comments are closed, but trackbacks and pingbacks are open.