Daily Aashiana
Punjabi Newspaper Online

ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਦੋ ਪੁਸਤਕਾਂ ਨੂੰ ਕੌਮੀ ਇਨਾਮ

20

ਕੌਮੀ ਪੱਧਰ ਤੇ ਹਰ ਸਾਲ ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਜ਼ ਵੱਲੋਂ ਕਰਵਾਏ ਜਾਂਦੇ ਪੁਸਤਕ ਮੁਕਾਬਲਿਆਂ ਵਿਚ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਦੋ ਪੁਸਤਕਾਂ : ਗਦੂਦਾਂ ਦੀਆਂ ਸਮੱਸਿਆਵਾਂ, ਡਾ. ਬਲਦੇਵ ਸਿੰਘ ਔਲਖ ਤੇ ਡਾ. ਮਨਜੀਤ ਸਿੰਘ ਬੱਲ (ਲੇਖਕ ਅਤੇ ਅਨੁਵਾਦਕ) ਅਤੇ ਵਾਰਾਂ ਭਾਈ ਗੁਰਦਾਸ: ਤੁਕ-ਤਤਕਰਾ, ਸੰਪਾਦਕ ਡਾ. ਸਰਬਜਿੰਦਰ ਸਿੰਘ ਨੂੰ ਪ੍ਰਥਮ ਇਨਾਮ ਲਈ ਚੁਣਿਆ ਗਿਆ ਹੈ। ਇਥੇ ਇਹ ਦੱਸਣਾ ਪ੍ਰਸੰਗਯੁਕਤਿ ਹੋਵੇਗਾ ਕਿ ਕੁਲ ਹਿੰਦੁਸਤਾਨ ਦੇ ਵੱਖ ਵੱਖ ਸਰਕਾਰੀ ਤੇ ਗੈਰ-ਸਰਕਾਰੀ ਮਹੱਤਵਪੂਰਨ ਪਬਲੀਸ਼ਰਜ਼ ਨੂੰ ਸੱਦਾ ਪੱਤਰ ਭੇਜਿਆ ਜਾਂਦਾ ਹੈ। ਵੱਖ ਵੱਖ ਖੇਤਰਾਂ ਵਿਚ 7 ਇਨਾਮ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿਚ ਸਕੂਲੀ ਪੱਧਰ ਲਈ ਪੁਸਤਕਾਂ, ਕਾਲਜ, ਯੂਨੀਵਰਸਿਟੀ ਲਈ ਟੈਕਸਟ ਬੁਕਸ ਤੇ ਰਿਸਰਚ ਖੋਜ ਸੰਦ ਲਈ ਪੁਸਤਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿਹਾ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਕੰਮ ਲਈ ਪਬਲੀਕੇਸ਼ਨ ਬਿਊਰੋ ਵਧਾਈ ਦਾ ਪਾਤਰ ਹੈ ਅਤੇ ਨਾਲ ਹੀ ਪੁਸਤਕਾਂ ਦੇ ਲੇਖਕ ਵੀ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦਾ ਮਾਣ ਵਧਾਇਆ।

ਡਾ. ਇੰਦਰਜੀਤ ਸਿੰਘ, ਡੀਨ, ਅਕਾਦਮਿਕ ਮਾਮਲੇ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਪਬਲੀਕੇਸ਼ਨ ਬਿਊਰੋ ਉਤਰੀ ਭਾਰਤ ਵਿਚ ਇਕ ਬਹੁਤ ਹੀ ਮਹੱਤਵਪੂਰਨ ਵਿਭਾਗ ਹੈ ਜਿਸ ਨੇ ਆਪਣੀਆਂ ਪ੍ਰਕਾਸ਼ਨਾਵਾਂ ਰਾਹੀਂ ਪੂਰੇ ਵਿਸ਼ਵ ਵਿਚ ਆਪਣੀ ਪੈਂਠ ਕਾਇਮ ਕੀਤੀ ਹੈ। ਡਾ. ਮਨਜੀਤ ਸਿੰਘ ਨਿੱਜਰ, ਰਜਿਸਟਰਾਰ ਨੇ ਕਿਹਾ ਕਿ ਅਸੀਂ ਪਬਲੀਕੇਸ਼ਨ ਬਿਊਰੋ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਹਰ ਸਹਿਯੋਗ ਦੇਵਾਂਗਾ ਕਿਉਂਕਿ ਅਕਾਦਮਿਕ ਜਗਤ ਵਿਚ ਪੰਜਾਬੀ ਯੂਨੀਵਰਸਿਟੀ ਦਾ ਨਾਮ ਉਚਾ ਚੁੱਕਣ ਵਿਚ ਇਸ ਵਿਭਾਗ ਦਾ ਅਹਿਮ ਯੋਗਦਾਨ ਹੈ। ਡਾ. ਸਰਬਜਿੰਦਰ ਸਿੰਘ, ਮੁਖੀ ਵਿਭਾਗ ਨੇ ਦੱਸਿਆ ਕਿ ਸਭ ਐਂਟਰੀਜ਼ ਵਿਚ ਪੁਸਤਕਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਦੋ ਸਥਾਨ ਵਿਭਾਗ ਨੂੰ ਮਿਲੇ।

ਸਬੰਧਿਤ ਖੋਜ ਪੁਸਤਕ ਵਿਚ ਡਾ. ਸਰਬਜਿੰਦਰ ਸਿੰਘ ਦੇ ਨਾਲ ਸਹਿ-ਸੰਪਾਦਕ ਵਜੋਂ ਡਾ. ਸਤਵਿੰਦਰ ਸਿੰਘ, ਡਾ. ਪਰਮਜੀਤ ਕੌਰ, ਮਨਪ੍ਰੀਤ ਕੌਰ ਅਤੇ ਜਗਜੀਤ ਸਿੰਘ ਨੇ ਕੇਂਦਰੀ ਭੂਮਿਕਾ ਨਿਭਾਈ। ਯੂਨੀਵਰਸਿਟੀ ਵੱਲੋਂ ਡਾ. ਪਰਮਜੀਤ ਕੌਰ ਨੇ ਕੇਂਦਰੀ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਡਾ. ਮਹੇਸ਼ ਸ਼ਰਮਾ ਕੋਲੋਂ ਇਹ ਵਿਸ਼ੇਸ਼ ਸਨਮਾਨ “ਐਵਾਰਡ ਫਾਰ ਐਕਸੀਲੈੈਂਸ ਇਨ ਬੁਕ ਪ੍ਰੋਡਕਸ਼ਨ” ਮਿਤੀ 31 ਅਗਸਤ 2017 ਨੂੰ ਦਿੱਲੀ ਵਿਖੇ ਪ੍ਰਾਪਤ ਕੀਤਾ।

Loading...

Comments are closed, but trackbacks and pingbacks are open.