Daily Aashiana
Punjabi Newspaper Online

ਸਾਵਧਾਨ: ਰਾਤ ਨੂੰ ਵੀ ਕੱਟ ਸਕਦਾ ਹੈ ਡੇਂਗੂ ਦਾ ਮੱਛਰ

32

ਸਾਵਧਾਨ! ਡੇਂਗੂ ਅਤੇ ਚਿਕਨਗੁਣੀਆ ਦਾ ਮੱਛਰ ਰਾਤ ਵੇਲੇ ਵੀ ਤੁਹਾਨੂੰ ਕੱਟ ਸਕਦਾ ਹੈ। ਸਿਹਤ ਮਾਹਰਾਂ ਨੇ ਕਿਹਾ ਕਿ ਉਂਜ ਤਾਂ ਡੇਂਗੂ ਫੈਲਾਣ ਵਾਲੇ ਮੱਛਰ ਦੇ ਕੱਟਣ ਦੀ ਸ਼ੰਕਾ ਦਿਨ ਵਿੱਚ ਜ਼ਿਆਦਾ ਰਹਿੰਦੀ ਹੈ। ਪਰ ਰਾਤ ਵਿੱਚ ਵੀ ਇਹ ਤੁਹਾਨੂੰ ਸ਼ਿਕਾਰ ਬਣਾ ਸਕਦਾ ਹੈ।  ਮਾਹਰਾਂ ਦਾ ਕਹਿਣਾ ਹੈ ਕਿ ਸਵੇਰ ਦੇ ਪਹਿਲੇ ਦੋ ਘੰਟੇ ਅਤੇ ਸ਼ਾਮ ਤੋਂ ਪਹਿਲਾਂ ਕਈ ਘੰਟਿਆਂ ਵਿੱਚ ਇਸ ਮੱਛਰ ਦੇ ਕੱਟਣ ਦਾ ਸਭ ਤੋਂ ਜਿਆਦਾ ਖ਼ਤਰਾ ਰਿਹਾ ਹੈ। ਪਰ ਰਾਤ ਵਿੱਚ ਚੰਗੀ ਰੋਸ਼ਨੀ ਦੌਰਾਨ ਵੀ ਇਹ ਮੱਛਰ ਤੁਹਾਨੂੰ ਕੱਟ ਸਕਦਾ ਹੈ। ਨਵੀਂ ਦਿੱਲੀ ਦੇ ਇੰਟਰਨੈਸ਼ਨਲ ਸੈਂਟਰ ਫਾਰ ਜੇਨੇਟਿਕ ਇੰਜੀਨਿਅਰਿੰਗ ਐਂਡ ਬਾਇਓਟੈਕਨੋਲਾਜੀ ਦੇ ਵੇਕਟਰ ਬੋਰਨ ਡਿਸੀਜ ਗਰੁਪ ਦੀ ਪ੍ਰਮੁੱਖ ਡਾਕਟਰ ਸੁਜਾਤਾ ਸੁਨੀਲ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ।

ਸੁਜਾਤਾ ਨੇ ਕਿਹਾ ਕਿ ਦਫਤਰਾਂ, ਮਾਲ, ਇਨਡੋਰ ਆਡੀਟੋਰੀਅਮ,  ਸਟੇਡੀਅਮ ਵਰਗੀਆਂ ਥਾਵਾਂ ਉੱਤੇ ਦਿਨ ਜਾਂ ਰਾਤ ਵਧੇਰੇ ਰੋਸ਼ਨੀ ਦਾ ਇਸਤੇਮਾਲ ਹੁੰਦਾ ਹੈ ਅਤੇ ਇਨ੍ਹਾਂ ਥਾਵਾਂ ‘ਤੇ ਦਿਨ ਦੀ ਕੁਦਰਤੀ ਰੋਸ਼ਨੀ ਨਹੀਂ ਪਹੁੰਚ ਪਾਂਦੀ। ਡਾ. ਸੁਜਾਤਾ ਨੇ ਕਿਹਾ ਕਿ ਇਸ ਨਾਲ ਏਡੀਜ ਮੱਛਰ ਦਿਨ-ਰਾਤ ਦੇ ਕੁਦਰਤੀ ਚੱਕਰ ਨੂੰ ਪੂਰਾ ਨਹੀਂ ਕਰ ਪਾਂਦੇ ਹਨ। ਇਸ ਦੌਰਾਨ ਡੇਂਗੂ ਮੱਛਰ ਦੇ ਕੱਟਣ ਦਾ ਡਰ ਰਹਿੰਦਾ ਹੈ। ਡੇਂਗੂ ਦਾ ਮੱਛਰ ਆਮਤੌਰ ‘ਤੇ ਅੱਡੀਆਂ ਜਾਂ ਗੋਡਿਆਂ ‘ਤੇ ਕਟਦਾ ਹੈ, ਲਿਹਾਜ਼ਾ ਹੱਥ-ਪੈਰ ਢੱਕ ਕੇ ਰੱਖਣ ‘ਚ ਹੀ ਭਲਾਈ ਹੈ।

Loading...

Comments are closed, but trackbacks and pingbacks are open.