Daily Aashiana
Punjabi Newspaper Online

ਫਿਲਮ ਐਸੋਸੀਏਸ਼ਨ ਨੇ ਰਾਮ ਰਹੀਮ ਤੇ ਹਨੀਪ੍ਰੀਤ ਨੂੰ ਕੀਤਾ ਬੈਨ

14

ਮੁੰਬਈ – ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਹਿਲਾਂ ਫਿਲਮ ਨਿਰਦੇਸ਼ਕਾਂ ਦੀ ਸੰਸਥਾ ਨੇ ਬੈਨ ਕੀਤਾ ਅਤੇ ਹੁਣ ਕਲਾਕਾਰਾਂ ਦੀ ਸੰਸਥਾ ਸਿੰਟਾ (ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ) ਵਲੋਂ ਵੀ ਉਨ੍ਹਾਂ ਨੂੰ ਬੈਨ ਕੀਤੇ ਜਾਣ ਦਾ ਫੈਸਲਾ ਕੀਤਾ ਹੈ।

ਸਿੰਟਾ ਵਲੋਂ ਉਨ੍ਹਾਂ ਨੂੰ ਜਾਰੀ ਕੀਤਾ ਗਿਆ ਵਰਕ ਪਰਮਿਟ ਰੱਦ ਕਰ ਦਿੱਤਾ ਹੈ ਅਤੇ ਉਨ੍ਹਾਂ ਉੱਤੇ ਆਜੀਵਨ ਬੈਨ ਲਗਾਇਆ ਗਿਆ ਹੈ।  ਸਿੰਟਾ (ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ) ਵਲੋਂ ਜਾਰੀ ਬਿਆਨ ਵਿੱਚ ਗੁਰਮੀਤ ਸਿੰਘ ਨੂੰ ਬੈਨ ਕਰਨ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਗਈ। ਬਿਆਨ ਅਨੁਸਾਰ, ਐਸੋਸੀਏਸ਼ਨ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸ਼ਨੀਵਾਰ ਨੂੰ ਇਹ ਫੈਸਲਾ ਹੋਇਆ ਅਤੇ ਇਹ ਫੈਸਲਾ ਸਰਵਸੰਮਤੀ ਨਾਲ ਹੋਇਆ।

ਬਤੌਰ ਐਕਟਰ ਅਤੇ ਡਾਇਰੈਕਟਰ ਗੁਰਮੀਤ ਸਿੰਘ ਨੇ ਐਮਐਸਜੀ ਨਾਮ ਨਾਲ ਦੋ ਕੜੀਆਂ ਵਿੱਚ ਫਿਲਮ ਬਣਾਈ,  ਜਿਸ ਵਿੱਚ ਉਨ੍ਹਾਂ ਨੇ ਹੀ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਨਿਰਦੇਸ਼ਨ ਵੀ ਕੀਤਾ। ਗੁਰਮੀਤ ਰਾਮ ਰਹੀਮ ਦੇ ਇਲਾਵਾ ਉਨ੍ਹਾਂ ਦੀ ਮੂੰਹ ਬੋਲੀ ਧੀ ਹਨੀ ਪ੍ਰੀਤ ਉੱਤੇ ਵੀ ਬੈਨ ਲਗਾਇਆ ਗਿਆ ਹੈ। ਨਿਰਦੇਸ਼ਕ ਅਤੇ ਕਲਾਕਾਰ ਦੋਵੇਂ ਸੰਸਥਾਵਾਂ ਵਲੋਂ ਹਨੀਪ੍ਰੀਤ ਉੱਤੇ ਵੀ ਬੈਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਹਨੀ ਪ੍ਰੀਤ ਨੇ ਗੁਰਮੀਤ ਰਾਮ ਰਹੀਮ ਦੀ ਫਿਲਮ ਵਿੱਚ ਐਕਟਿੰਗ ਕੀਤੀ ਸੀ ਅਤੇ ਡਾਇਰੈਕਸ਼ਨ ਵਿੱਚ ਵੀ ਉਹ ਨਾਲ ਸੀ।

Loading...

Comments are closed, but trackbacks and pingbacks are open.