Daily Aashiana
Punjabi Newspaper Online

ਡਿਪ੍ਰੈਸ਼ਨ ਤੋਂ ਬਚਣਾ ਹੈ ਤਾਂ ਇਨ੍ਹਾਂ TIPS ਨੂੰ ਅੱਜ ਹੀ ਅਜ਼ਮਾਓ

30

ਡਿਪ੍ਰੈਸ਼ਨ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਸਾਡੀ ਕੰਮ ਕਰਨ ਦੀ ਸਮਰਥਾ ਪ੍ਰਭਾਵਤ ਹੁੰਦੀ ਹੈ ਅਤੇ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਸਰ ਪੈਂਦਾ ਹੈ। ਡਿਪ੍ਰੈਸ਼ਨ ਤੋਂ ਛੁਟਕਾਰਾ ਪਾਣ ਦੇ ਲਈ ਭਾਵੇਂ ਕਈ ਦਵਾਈਆਂ ਹਨ ਪਰ ਤੁਸੀਂ ਕੁਦਰਤੀ ਤਰੀਕਿਆਂ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚੇਗਾ।

ਲੰਮੇ ਸਾਹ ਲਓ – ਤੁਹਾਨੂੰ ਭਲੇ ਹੀ ਇਸ ਗੱਲ ਦਾ ਅਹਿਸਾਸ ਨਾ ਹੋਵੇ, ਪਰ ਡਿਪ੍ਰੈਸ਼ਨ ਅਤੇ ਤਨਾਵ ਕਾਰਨ ਤੁਹਾਡੇ ਦਿਲ ਦੀ ਧੜਕਨ ਵੱਧ ਜਾਂਦੀ ਹੈ। ਸਾਹ ਉੱਪਰ-ਨੀਚੇ ਹੋਣ ਲਗਦਾ ਹੈ। ਇਸ ਲਈ ਜਦੋਂ ਵੀ ਤੁਹਾਨੂੰ ਡਿਪ੍ਰੈਸ਼ਨ ਹੋਏ ਤਾਂ ਤੁਸੀ ਆਪਣੀ ਸਾਹ ਪ੍ਰਕਿਰਿਆ ਕੰਟਰੋਲ ਕਰ ਲਓ। ਅਜਿਹਾ ਕਰਨ ਲਈ ਤੁਸੀਂ ਦਸ ਵਾਰ ਲੰਮੇ ਸਾਹ ਲਓ ਅਤੇ ਛੱਡੋ। ਇਸ ਨਾਲ ਤੁਹਾਨੂੰ ਡਿਪ੍ਰੈਸ਼ਨ ਤੋਂ ਛੁਟਕਾਰਾ ਮਿਲ ਸਕਦਾ ਹੈ ।

ਕੁੱਝ ਨਵੇਂ ਕੰਮ ਕਰਨ ਵਿਚ ਦਿਲ ਲਾਓ – ਡਿਪ੍ਰੈਸ਼ਨ ਤੋਂ ਛੁਟਕਾਰਾ ਪਾਣ ਵਿੱਚ ਇਹ ਉਪਾਅ ਬਹੁਤ ਕਾਰਗਰ ਹੋ ਸਕਦਾ ਹੈ। ਜਦੋਂ ਕਿਸੇ ਕੰਮ ਨੂੰ ਕੋਈ ਚੁਣੋਤੀ ਦੇ ਰੂਪ ਵਿੱਚ ਲੈ ਕੇ ਦਿਲੋਂ ਕੰਮ ਕਰਦਾ ਹੈ ਤਾਂ ਉਨ੍ਹਾਂ ਦੇ ਮਨ ਦਾ ਭਟਕਾਵ ਰੁਕ ਸਕਦਾ ਹੈ। ਉਹ ਦਿਮਾਗੀ ਰੂਪ ਤੋਂ ਆਪਣੇ ਕੰਮ ਉੱਤੇ ਕੇਂਦਰਤ ਹੁੰਦਾ ਹੈ ਅਤੇ ਉਨ੍ਹਾਂ ਗੱਲਾਂ ਉੱਤੇ ਧਿਆਨ ਨਹੀਂ ਜਾਂਦਾ ਹੈ ਜੋ ਤਨਾਵ ਜਾਂ ਡਿਪ੍ਰੇਸ਼ਨ ਦਾ ਕਾਰਨ ਹਨ।

ਸਹੀ ਨੀਂਦ ਲਓ – ਸੌਣ ਦਾ ਇੱਕ ਸਮਾਂ ਨਿਰਾਧਾਰਤ ਕਰ ਲਓ ਅਤੇ ਹਰ ਰੋਜ ਉਸੀ ਸਮੇਂ ਸੋਵੋ। ਇਸ ਨਾਲ ਤੁਸੀ ਡਿਪ੍ਰੈਸ਼ਨ ਤੋਂ ਤਾਂ ਬਚੋਗੇ ਹੀ ਨਾਲ ਹੀ ਤੁਹਾਡਾ ਲਾਈਫ ਸਟਾਈਲ ਵੀ ਵਧੀਆ ਹੋਏਗਾ।

ਕਸਰਤ ਕਰੋ – ਕਸਰਤ ਡਿਪ੍ਰੈਸ਼ਨ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਢੰਗ ਹੈ। ਇਸ ਨਾਲ ਨਾ ਕੇਵਲ ਇੱਕ ਚੰਗੀ ਸਿਹਤ ਮਿਲਦੀ ਹੈ ਸਗੋਂ ਸਰੀਰ ਵਿੱਚ ਇੱਕ ਸਕਾਰਾਤਮਕ ਉਰਜਾ ਦਾ ਸੰਚਾਰ ਵੀ ਹੁੰਦਾ ਹੈ। ਕਸਰਤ ਕਰਨ ਨਾਲ ਸਰੀਰ ਵਿੱਚ ਸੇਰੋਟੋਨਿਨ ਅਤੇ ਟੈਸਟੋਸਟੇਰੋਨ ਹਾਰਮੋਨਜ਼ ਪੈਦਾ ਹੁੰਦਾ ਹੈ ਜਿਸਦੇ ਨਾਲ ਦਿਮਾਗ ਸਥਿਰ ਹੁੰਦਾ ਹੈ ਅਤੇ ਡਿਪ੍ਰੈਸ਼ਨ ਦੇਣ ਵਾਲੇ ਭੈੜੇ ਵਿਚਾਰ ਦੂਰ ਰਹਿੰਦੇ ਹਨ।

ਦੋਸਤ ਬਣਾਓ – ਚੰਗੇ ਦੋਸਤ ਤੁਹਾਨੂੰ ਜ਼ਰੂਰੀ ਹਮਦਰਦੀ ਪ੍ਰਦਾਨ ਕਰਦੇ ਹਨ ਅਤੇ ਨਾਲ ਹੀ ਡਿਪ੍ਰੈਸ਼ਨ ਦੇ ਸਮੇਂ ਤੁਹਾਨੂੰ ਸਹੀ ਨਿੱਜੀ ਸਲਾਹ ਵੀ ਦਿੰਦੇ ਹਨ। ਇਸਦੇ ਇਲਾਵਾ,  ਜ਼ਰੂਰਤ ਸਮੇਂ ਇੱਕ ਚੰਗਾ ਸਰੋਤਾ ਨਾਲ ਹੋਣਾ ਨਕਾਰਾਤਮਕਤਾ ਅਤੇ ਸ਼ੱਕ ਨੂੰ ਦੂਰ ਕਰਨ ਵਿੱਚ ਸਹਾਇਕ ਹੈ।

Loading...

Comments are closed, but trackbacks and pingbacks are open.