Daily Aashiana
Punjabi Newspaper Online

ਫ਼ਿਲਮ ਜੁੜਵਾ 2 ਲਈ ਵਰੁਣ ਹੈ ਉੱਤਮ ਪਸੰਦ – ਸਲਮਾਨ ਖਾਨ!

11

ਵਰੁਣ ਧਵਨ ਦੀ ਫ਼ਿਲਮ ਜੁੜਵਾ 2 ਦਾ ਟ੍ਰੇਲਰ ਹਾਲ ਹੀ ਵਿੱਚ ਜਾਰੀ ਹੋਇਆ ਹੈ ਅਤੇ ਫ਼ਿਲਮ ਦੀ ਇਸ ਪਹਿਲੀ ਝਲਕ ਨੇ ਹੀ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰ ਦਿੱਤਾ ਹੈ। ਟ੍ਰੇਲਰ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਫ਼ਿਲਮ ਦੇ ਗਾਣਿਆਂ ਨੇ ਵੀ ਪ੍ਰਸੰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾ ਲਈ ਹੈ। 1997 ਵਿੱਚ ਆਈ ਸਲਮਾਨ ਦੀ ਫ਼ਿਲਮ ਜੁੜਵਾ ਨੇ ਚਾਰੇ ਪਾਸੇ ਹਲਚਲ ਮਚਾ ਦਿੱਤਾ ਸੀ ਅਤੇ ਇਹ ਉਸ ਸਮੇਂ ਦੀ ਸਭ ਤੋਂ ਵੱਡੀ ਹਿਟ ਫਿਲਮ ਵੀ ਸਾਬਤ ਹੋਈ ਸੀ ਜਿੱਥੇ ਸਲਮਾਨ ਖਾਨ, ਕਰਿਸ਼ਮਾ ਕਪੂਰ ਅਤੇ ਰੰਭਾ ਨੇ ਆਪਣੀ ਅਨੌਖੀ ਅਦਾਕਾਰੀ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ।

ਅਜਿਹੇ ਵਿੱਚ ਫ਼ਿਲਮ ਜੁੜਵਾ 2 ਲਈ ਠੀਕ ਕਲਾਕਾਰ ਨੂੰ ਚੁਣਨਾ ਇੱਕ ਵੱਡੀ ਜ਼ਿੰਮੇਦਾਰੀ ਸੀ ਸਲਮਾਨ ਦਾ ਕਹਿਣਾ ਹੈ ਦੀ ਫ਼ਿਲਮ ਜੁੜਵਾ 2 ਲਈ ਵਰੁਣ ਹੈ ਉੱਤਮ ਪਸੰਦ !  ਅਤੇ ਜਦੋਂ ਜੁੜਵਾ 2 ਦਾ ਟ੍ਰੇਲਰ ਦਰਸ਼ਕਾਂ ਸਾਹਮਣੇ ਆਇਆ ਤਾਂ ਸਾਰੇ ਦੀ ਸ਼ੱਕ ਦੂਰ ਹੋ ਗਈ ਕਿਉਂਕਿ ਰਾਜਾ ਅਤੇ ਪ੍ਰੇਮ ਦੇ ਕਿਦਾਰ ਲਈ ਵਰੁਣ ਧਵਨ ਤੋਂ ਬਿਹਤਰ ਕੋਈ ਨਹੀ ਹੋ ਸਕਦਾ ਸੀ।

ਫ਼ਿਲਮ ਵਿੱਚ ਵਰੁਣ ਧਵਨ ਦੀ ਦੋਹਰੀ ਭੂਮਿਕਾ ਦਾ ਉਨ੍ਹਾਂ ਦੇ ਪ੍ਰਸੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਜਦੋਂ ਟ੍ਰੇਲਰ ਵਿੱਚ ਇੰਨਾ ਮਸਾਲਾ ਸੀ ਤਾਂ ਫ਼ਿਲਮ ਕਿੰਨੀ ਮਸਾਲੇਦਾਰ ਹੋਵੇਗੀ ਇਸਦਾ ਤਾਂ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ।

ਜੁੜਵਾ 2 ਦੇ ਟ੍ਰੇਲਰ ਨੂੰ ਰਿਕਾਰਡ ਤੋੜ ਰਿਸਪੋਂਸ ਪ੍ਰਾਪਤ ਹੋ ਰਿਹਾ ਹੈ ਅਤੇ ਹਾਸੇ ਨਾਲ ਭਰਪੂਰ ਇਸ ਟ੍ਰੇਲਰ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

ਜੁੜਵਾ 2 ਵਿੱਚ ਵਰੁਣ ਧਵਨ  ਨੂੰ ਰਾਜਾ ਅਤੇ ਪ੍ਰੇਮ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜੈਕਲੀਨ ਫਰਨਾਂਡੀਜ ਅਤੇ ਤਾਪਸੀ ਪੰਨੂ  ਮੂਲ ਫ਼ਿਲਮ ਤੋਂ ਕਰਿਸ਼ਮਾ ਕਪੂਰ ਅਤੇ ਰੰਭਾ ਦੀ ਭੂਮਿਕਾ ਅਦਾ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ।

ਸਾਜਿਦ ਨਾਡਿਆਦਵਾਲਾ ਦੁਆਰਾ ਨਿਰਮਿਤ,  ਡੇਵੀਡ ਧਵਨ ਦੁਆਰਾ ਨਿਰਦੇਸ਼ਤ,  ਫ਼ਿਲਮ ਜੁੜਵਾ 2 ਨੂੰ ਫਾਕਸ ਸਟਾਰ ਸਟੂਡੀਓਜ਼ ਅਤੇ ਨਡਿਆਦਵਾਲਾ ਗਰੈਂਡਸਨ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤਾ ਜਾਵੇਗਾ। ਫ਼ਿਲਮ 29 ਸਿੰਤਬਰ ਨੂੰ ਨਜ਼ਦੀਕੀ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

Loading...

Comments are closed, but trackbacks and pingbacks are open.