Daily Aashiana
Punjabi Newspaper Online

ਗਿੱਪੀ ਗਰੇਵਾਲ ਕਰਨਗੇ ਫਰਹਾਨ ਅਖ਼ਤਰ ਦੀ ਖਾਸ ਮੇਜਬਾਨੀ!

13

ਚੰਡੀਗੜ੍ਹ – (ਅ.ਨ.ਸ.) ਫਰਹਾਨ ਅਖਤਰ ਦੀ ਫ਼ਿਲਮ ਲਖਨਊ ਸੈਂਟਰਲ ਹੁਣ ਬਸ ਕੁੱਝ ਹੀ ਦਿਨਾਂ ਵਿੱਚ ਆਪਣੇ ਪ੍ਰਸੰਸ਼ਕਾਂ ਦੇ ਸਾਹਮਣੇ ਦਸਤਕ ਦੇਣ ਲਈ ਤਿਆਰ ਹੈ। ਅਜਿਹੇ ਵਿੱਚ ਗਿੱਪੀ ਗਰੇਵਾਲ ਨੇ ਫਰਹਾਨ ਅਖ਼ਤਰ ਲਈ ਚੁੱਕਿਆ ਇੱਕ ਪਿਆਰ ਭਰਿਆ ਕਦਮ। ਗਿੱਪੀ ਗਰੇਵਾਲ ਚੰਡੀਗੜ੍ਹ ਦੀ ਜਾਨ ਹੈ ਅਤੇ ਅਜਿਹੇ ਵਿੱਚ ਗਿੱਪੀ ਨੇ ਸੋਚਿਆ ਕਿਉਂ ਨਾ ਫਰਹਾਨ ਅਖਤਰ ਨੂੰ ਆਪਣੇ ਸ਼ਹਿਰ ਦਾ ਦੌਰਾ ਕਰਵਾਇਆ ਜਾਵੇ, ਅਜਿਹੇ ਵਿੱਚ ਗਿੱਪੀ ਨੇ ਫਰਹਾਨ ਨੂੰ ਚੰਡੀਗੜ੍ਹ ਆਉਣ ਦਾ ਇੱਕ ਖਾਸ ਸੱਦਾ ਭੇਜਿਆ ਅਤੇ ਗਿੱਪੀ ਚਾਹੁੰਦੇ ਹਨ ਕਿ ਫਰਹਾਨ ਚੰਡੀਗੜ ਵਾਸੀਆਂ ਦੇ ਨਾਲ ਆਪਣੀ ਇਸ ਫ਼ਿਲਮ ਦਾ ਪ੍ਰਚਾਰ ਕਰਨ ਅਤੇ ਆਪਣੀ ਹਾਜਰੀ ਲਵਾ ਕੇ ਸ਼ਹਿਰ ਵਿੱਚ ਚਾਰ ਚੰਨ ਲਗਾਉਣ। ਚੰਡੀਗੜ੍ਹ ਵਿੱਚ ਗਿੱਪੀ ਨੇ ਫਰਹਾਨ ਅਖਤਰ ਲਈ ਖਾਸ ਇੰਤਜ਼ਾਮ ਕੀਤੇ ਹਨ ਅਤੇ ਗਿੱਪੀ ਆਪ ਉਨ੍ਹਾਂ ਦੀ ਮੇਜਬਾਨੀ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਸ਼ਹਿਰ ਤੋਂ ਰੂਬਰੂ ਕਰਵਾਉਣਗੇ।

ਫ਼ਿਲਮ ਵਿੱਚ ਫਰਹਾਨ ਅਖਤਰ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਲਖਨਊ ਸੈਂਟਰਲ ਵਿੱਚ ਫਰਹਾਨ ਅਖ਼ਤਰ, ਡਾਇਨਾ ਪੇਂਟੀ, ਦੀਵਾ ਡੋਬਰੀਅਲ, ਰੋਨਿਤ ਰਾਏ, ਗਿੱਪੀ ਗਰੇਵਾਲ, ਰਾਜੇਸ਼ ਸ਼ਰਮਾ,  ਇਨਾਮੁੱਲਾਖ,  ਉਦੈ ਟਿਕੇਕਰ,  ਸੁਖ ਕੁੰਵਰ ਵਰਗੇ ਕੁੱਝ ਚੰਗੇਰੇ ਕਲਾਕਾਰ ਆਪਣੇ ਅਭਿਨੈ ਨਾਲ ਤੁਹਾਡਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ । ਵਾਇਆਕਾਮ 18 ਮੋਸ਼ਨ ਪਿਕਚਰਸ ਅਤੇ ਐਮੇ ਐਂਟਰਟੇਨਮੈਂਟ ਅਤੇ ਮੋਸ਼ਨ ਪਿਕਚਰਸ ਦੁਆਰਾ ਨਿਰਮਿਤ,  ਅਤੇ ਰੰਜੀਤ ਤੀਵਾਰੀ ਦੁਆਰਾ ਨਿਰਦੇਸ਼ਤ ਇਹ ਫ਼ਿਲਮ 15 ਸਿਤੰਬਰ,  2017 ਨੂੰ ਰਿਲੀਜ਼ ਹੋਵੇਗੀ।

Loading...

Comments are closed, but trackbacks and pingbacks are open.