Daily Aashiana
Punjabi Newspaper Online

ਡੇਰਾ ਸੱਚਾ ਸੌਦਾ ਦੀ ਤਲਾਸ਼ੀ ਲਈ ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਕੋਰਟ ਕਮਿਸ਼ਨਰ ਨਿਯੁਕਤ

19

ਚੰਡੀਗੜ੍ਹ (ਅ.ਨ.ਸ.) ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿਰਸਾ ਵਿੱਚ ਮੁੱਖ ਡੇਰਾ ਸੱਚਾ ਸੌਦਾ ਵਿੱਚ ਤਲਾਸ਼ੀ ਲਈ ਕੋਰਟ ਕਮਿਸ਼ਨਰ ਨਿਯੁਕਤ ਕੀਤਾ। ਹਾਈ ਕੋਰਟ ਨੇ ਰਿਟਾਇਰਡ ਜੱਜ ਕੇ. ਐਸ. ਪਵਾਰ ਨੂੰ ਡੇਰੇ ਵਿੱਚ ਤਲਾਸ਼ੀ ਲਈ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਇੱਕ ਸੀਲਡ ਕਵਰ ਵਿੱਚ ਆਪਣੀ ਰਿਪੋਰਟ ਹਾਈਕੋਰਟ ਨੂੰ ਸੌਂਪਣਗੇ।

ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਡੇਰਾ ਸੱਚਾ ਸੌਦੇ ਦੇ ਸਿਰਸਾ ਡੇਰੇ ਵੱਲੋਂ ਬੰਦੂਕਾਂ ਅਤੇ ਪਿਸਟਲਾਂ ਸਮੇਤ ਆਪਣੇ ਹਥਿਆਰ ਜਮਾਂ ਕਰਾਏ ਹਨ। 30 ਤੋਂ ਜ਼ਿਆਦਾ ਰਾਇਫਲ ਅਤੇ ਪਿਸਟਲ ਅਤੇ ਕਾਰਤੂਸ ਸਿਰਸਾ ਜਿਲ੍ਹੇ  ਦੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਜਮਾਂ ਕਰਾਏ ਗਏ ਸਨ। ਹੁਣ ਕੋਰਟ ਕਮਿਸ਼ਨਰ ਦੀ ਅਗਵਾਈ ਵਿਚ ਹਰਿਆਣਾ ਸਰਕਾਰ ਦੁਆਰਾ ਤਲਾਸ਼ੀ ਲਈ ਜਾਏਗੀ।  ਹਰਿਆਣਾ ਸਰਕਾਰ ਵਲੋਂ ਕੋਰਟ ਕਮਿਸ਼ਨਰ ਨੂੰ ਸਾਰੀਆਂ ਸੁਵਿਧਾਵਾਂ ਅਤੇ ਸੁਰੱਖਿਆ ਵੀ ਮੁਹੱਈਆ ਕਰਾਈ ਜਾਏਗੀ।

Loading...

Comments are closed, but trackbacks and pingbacks are open.