Daily Aashiana
Punjabi Newspaper Online

ਆਮੀਰ ਖਾਨ ਨੇ ਫ਼ਿਲਮ ਲਖਨਊ ਸੈਂਟਰਲ ਦੀ ਟੀਮ ਨੂੰ ਦਿੱਤੀ ਸ਼ੁਭਕਾਮਨਾਵਾਂ!

15

ਮੁੰਬਈ – ਆਮੀਰ ਖਾਨ ਜਿੰਨੇ ਚੰਗੇ ਐਕਟਰ ਨੇ ਓਨੇ ਹੀ ਮਹਾਨ ਉਹ ਇਨਸਾਨ ਵੀ ਨੇ। ਆਮਿਰ ਅਕਸਰ ਆਪਣੇ ਦੋਸਤਾਂ ਨੂੰ ਉਨ੍ਹਾਂ ਦੇ ਨਵੇਂ ਕੰਮ ਲਈ ਸ਼ੁਭਕਾਮਨਾਵਾਂ ਦਿੰਦੇ ਰਹਿੰਦੇ ਹਨ ਜਿਸਦਾ ਇੱਕ ਨਮੂਨਾ ਹੈ ਫ਼ਿਲਮ ਲਖਨਊ ਸੈਂਟਰਲ। ਆਮਿਰ ਨੂੰ ਫ਼ਿਲਮ ਲਖਨਊ ਸੈਂਟਰਲ ਦਾ ਟ੍ਰੇਲਰ ਖੂਬ ਪਸੰਦ ਆਇਆ ਅਤੇ ਇਸ ਖੁਸ਼ੀ ਵਿੱਚ ਐਕਟਰ ਨੇ ਟਵਿੱਟਰ ਉੱਤੇ ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਹੋਏ ਗਿੱਪੀ ਗਰੇਵਾਲ ਅਤੇ ਫਰਹਾਨ ਅਖਤਰ ਸਮੇਤ ਫ਼ਿਲਮ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਟਵਿੱਟਰ ਉੱਤੇ ਟ੍ਰੇਲਰ ਦੀ ਤਾਰੀਫ ਕਰਦੇ ਹੋਏ ਆਮੀਰ ਖਾਨ ਨੇ ਲਿਖਿਆ, ਬਹੁਤ ਵਧੀਆ ਗਿੱਪੀ, ਫ਼ਿਲਮ ਦਾ ਟ੍ਰੇਲਰ ਜ਼ਬਰਦਸਤ ਹੈ! ਪੂਰੀ ਟੀਮ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ!

ਲਖਨਊ ਸੈਂਟਰਲ ਵਿੱਚ ਫਰਹਾਨ ਅਖਤਰ, ਡਾਇਨਾ ਪੇਂਟੀ, ਦੀਪਕ ਡੋਬਰੀਅਲ, ਰੋਨਿਤ ਰਾਏ, ਗਿੱਪੀ ਗਰੇਵਾਲ, ਰਾਜੇਸ਼ ਸ਼ਰਮਾ, ਇਨਾਮੁੱਲਾਖ, ਉਦੈ ਟਿਕੇਕਰ, ਸੁਖ ਕੁੰਵਰ ਵਰਗੇ ਕੁੱਝ ਚੰਗੇਰੇ ਕਲਾਕਾਰ ਆਪਣੀ ਅਦਾਕਾਰੀ ਨਾਲ ਤੁਹਾਡਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਵਾਇਆਕਾਮ 18 ਮੋਸ਼ਨ ਪਿਕਚਰਸ ਅਤੇ ਐਮੇ ਐਂਟਰਟੇਨਮੇਂਟ ਅਤੇ ਮੋਸ਼ਨ ਪਿਕਚਰਸ ਦੁਆਰਾ ਨਿਰਮਿਤ, ਅਤੇ ਰੰਜੀਤ ਤੀਵਾਰੀ ਦੁਆਰਾ ਨਿਰਦੇਸ਼ਤ ਇਹ ਫ਼ਿਲਮ 15 ਸਿਤੰਬਰ, 2017 ਨੂੰ ਰਿਲੀਜ ਹੋਵੇਗੀ।

Loading...

Comments are closed, but trackbacks and pingbacks are open.