Daily Aashiana
Punjabi Newspaper Online

ਫੇਸਬੁਕ ‘ਤੇ ਹੁਣ ਕਰ ਸਕੋਗੇ ਕਲਰਫੁੱਲ ਕਮੈਂਟਸ

29

ਨਵੀਂ ਦਿੱਲੀ (ਅ.ਨ.ਸ.) ਫੇਸਬੁਕ ਅੱਜ ਕਲ੍ਹ ਇੱਕ ਨਵਾਂ ਫੀਚਰ ਟੈਸਟ ਕਰ ਰਿਹਾ ਹੈ ਜਿਸ ਵਿੱਚ ਕਲਰਫੁਲ ਬੈਕਗਰਾਉਂਡ ਵਾਲੇ ਸਟੇਟਸ ਦੀ ਤਰ੍ਹਾਂ ਹੀ ਕਲਰਫੁਲ ਬੈਕਗਰਾਉਂਡ ਵਾਲੇ ਕਮੈਂਟਸ ਵੀ ਪੋਸਟ ਕੀਤੇ ਜਾ ਸਕਣਗੇ। ਇਸ ਫੀਚਰ ਵਿੱਚ ਤੁਹਾਡੇ ਕਮੈਂਟਸ ਇੱਕ ਰੰਗ-ਬਿਰੰਗੇ ਬਬਲ ਵਿੱਚ ਨਜ਼ਰ ਆਣਗੇ। ਫਿਲਹਾਲ ਅਜੇ ਕਮੈਂਟਸ ਸਫੇਦ ਬੈਕਗਰਾਉਂਡ ਉੱਤੇ ਹੀ ਨਜ਼ਰ ਆਉਂਦੇ ਹਨ। ਦਿ  ਨੇਕਸਟ ਵੈੱਬ ਵਿੱਚ ਛੱਪੀ ਇੱਕ ਰਿਪੋਰਟ ਮੁਤਾਬਕ ਕੁੱਝ ਹੀ ਉਪਭੋਗਤਾਵਾਂ ਨੂੰ ਕਲਰਫੁਲ ਕਮੈਂਟਸ ਕਰਨ ਦਾ ਵਿਕਲਪ ਮਿਲਿਆ ਹੈ।

Loading...

Comments are closed, but trackbacks and pingbacks are open.