Daily Aashiana
Punjabi Newspaper Online

HTC ਨੂੰ ਖਰੀਦ ਸਕਦਾ ਹੈ ਗੂਗਲ!

41

ਬੀਜਿੰਗ – ਗੂਗਲ ਤਾਇਵਾਨੀ ਕੰਪਨੀ HTC ਨੂੰ ਖਰੀਦ ਸਕਦਾ ਹੈ। ਚੀਨ ਤੋਂ ਪ੍ਰਕਾਸ਼ਤ ਹੋਣ ਵਾਲੇ ਕਮਰਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਗੂਗਲ HTC ਨਾਲ ਦੋ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ। HTC ਗੂਗਲ ਦੇ ‘Pixel 2’ ਸ਼੍ਰੇਣੀ ਦੇ ਸਮਾਰਟਫੋਨ ਬਣਾਉਂਦਾ ਹੈ। ਫੋਨ ਏਰੀਨਾ ਡਾੱਟ ਕਾਮ ਨੇ 8 ਸਤੰਬਰ ਨੂੰ ਕਮਰਸ਼ੀਅਲ ਟਾਈਮਜ਼ ਦੇ ਹਵਾਲੇ ਨਾਲ ਦੱਸਿਆ ਕਿ ਗੂਗਲ ਕਥਿਤ ਤੌਰ ‘ਤੇ HTC ਦੇ ਪਾਟਨਰ ਬਣਨ ਜਾਂ ਸਮਾਰਟਫੋਨ ਇਕਾਈ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਗੂਗਲ ਅਤੇ HTC ਦੋਵਾਂ ਨੇ ਇਸ ਰਿਪਰੋਟ ‘ਤੇ ਟਿਪਣੀ ਕਰਨ ਤੋਂ ਇਨਕਾਰ ਕੀਤਾ ਹੈ। ਜੁਲਾਈ ਵਿਚ HTC ਨੇ ਭਾਰਤ ਵਿਚ ਪ੍ਰਮੁੱਖ ਸਮਾਰਟਫੋਨ HTC U11 ਨੂੰ ਲਾਂਚ ਕੀਤਾ ਸੀ, ਜਿਸ ਵਿਚ ਦੁਨੀਆ ਦਾ ਉੱਚ ਦਰਜੇ ਵਾਲਾ ਕੈਮਰਾ ਦਿੱਤਾ ਗਿਆ ਹੈ ਅਤੇ ਇਸਦੀ ਕੀਮਤ ਲਗਭਗ 51,999 ਰੁਪਏ ਹੈ।

Loading...

Comments are closed, but trackbacks and pingbacks are open.