Daily Aashiana
Punjabi Newspaper Online

ਪ੍ਰਦੇਸੀ ਡਰਾਈਵਰਾਂ ਦੀ ਕਹਾਣੀ ਬਿਆਨ ਕਰਦਾ ਗੀਤ, ‘ਪੁੱਤ ਪ੍ਰਦੇਸੀ ’ ਰਿਲੀਜ਼

35

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ ) – ਪ੍ਰਦੇਸ ਵਿੱਚ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਗਏ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਨੌਜਵਾਨ ਗੀਤਕਾਰ, ਹੈਪੀ ਭਾਮ ਦੀ ਕਲਮ ਦਾ ਲਿਖਿਆ ਗੀਤ, ‘ਪੁੱਤ ਪ੍ਰਦੇਸੀ’ ਨਾਮਵਰ ਗਾਇਕ ਜੈਲੇ ਸ਼ੇਖੂਪੁਰੀਏ ਦੀ ਅਵਾਜ਼ ਵਿੱਚ ਦੇਸੀ ਸਟਾਰ ਮਿਊਜਿਕ ਟੀਮ ਵੱਲੋਂ ਪਿਛਲੇ ਦਿਨੀ ਰਿਲੀਜ਼ ਕੀਤਾ ਗਿਆ। ਹੈਪੀ ਭਾਮ ਖੁਦ ਡਰਾਈਵਰ ਹੋਣ ਕਰਕੇ ਡਰਾਈਵਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਖੂਬ ਸਮਝਦਾ ਹੈ । ਪ੍ਰਦੇਸ਼ ਵਿੱਚ ਡਰਾਈਵਰੀ ਕਿੰਨੀ ਔਖੀ ਹੈ, ਇਸ ਗੀਤ ਵਿੱਚ ਬਹੁਤ ਖੂਬੀ ਨਾਲ ਬਿਆਨ ਕੀਤਾ ਹੈ, ਹੈਪੀ ਨੇ ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੇਸੀ ਸਟਾਰ ਟੀਮ ਵੱਲੋਂ ਸੁਰਿੰਦਰ ਯੱਕੋਪੁਰੀ ਨੇ ਦੱਸਿਆ ਕਿ ਦੇਸੀ ਸਟਾਰ ਮਿਊਜਿਕ ਅਤੇ ਹਰਜਿੰਦਰ ਲਾਂਬਾ ਦੀ ਇਸ ਪੇਸ਼ਕਸ਼ ਨੂੰ ਸੰਗੀਤ ਬੱਧ ਕੀਤਾ ਹੈ, ਦੇਸੀ ਸਟਾਰ ਟੀਮ ਨੇ । ਹੁਣ ਤੱਕ ਸਰੋਤਿਆਂ ਵੱਲੋਂ ਇਸ ਗੀਤ ਨੂੰ ਖੂਬ ਹੁੰਗਾਰਾ ਮਿਲ ਰਿਹਾ ਹੈ।

Loading...

Comments are closed, but trackbacks and pingbacks are open.