Daily Aashiana
Punjabi Newspaper Online

ਸਕੂਲ ‘ਚ ਬੱਚੇ ਦਾ ਕਤਲ: ਸੁਪ੍ਰੀਮ ਕੋਰਟ ਨੇ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਭੇਜਿਆ ਨੋਟਿਸ

ਤਿੰਨ ਹਫਤੇ 'ਚ ਜਵਾਬ ਦੇਣ ਲਈ ਕਿਹਾ

38

ਨਵੀਂ ਦਿੱਲੀ – ਗੁਰੁਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 7 ਸਾਲ ਦੇ ਬੱਚੇ ਦੇ ਕਤਲ ਦੇ ਮਾਮਲੇ ਵਿੱਚ ਸੁਪ੍ਰੀਮ ਕੋਰਟ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਤਿੰਨ ਹਫਤੇ ਵਿੱਚ ਜਵਾਬ ਮੰਗਿਆ ਹੈ। ਸੀਬੀਆਈ, ਹਰਿਆਣੇ ਦੇ ਡੀਜੀਪੀ ਅਤੇ ਮਨੁੱਖ ਸੰਸਾਧਨ ਮੰਤਰਾਲੇ ਨੂੰ ਵੀ ਇਹ ਨੋਟਿਸ ਜਾਰੀ ਕੀਤਾ ਗਿਆ ਹੈ।. ਬੱਚੇ ਦੇ ਪਿਤਾ ਨੇ ਸੁਪ੍ਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕਰ ਪੂਰੇ ਮਾਮਲੇ ਦੀ ਸੁਪ੍ਰੀਮ ਕੋਰਟ ਦੀ ਨਿਗਰਾਨੀ ਵਿੱਚ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਭਵਿੱਖ ਵਿੱਚ ਸਕੂਲ ਦੇ ਅੰਦਰ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਘਟਨਾ ਹੁੰਦੀ ਹੈ , ਤਾਂ ਮੈਨੇਜਮੈਂਟ, ਡਾਇਰੈਕਟਰ, ਪ੍ਰਿੰਸੀਪਲ, ਪ੍ਰਮੋਟਰ ਸਭ ਦੇ ਖਿਲਾਫ ਲਾਪਰਵਾਹੀ ਵਰਤਣ ਦੇ ਇਲਜ਼ਾਮ ਅਧੀਨ ਕਾਰਵਾਈ ਹੋਵੇ ਨਾਲ ਹੀ ਅਜਿਹੀ ਕਿਸੇ ਘਟਨਾ ਹੋਣ ਉੱਤੇ ਸਕੂਲ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ।

Loading...

Comments are closed, but trackbacks and pingbacks are open.