Daily Aashiana
Punjabi Newspaper Online

ਗੰਦਗੀ ਫੈਲਾਉਣ ਵਾਲਿਆਂ ਨੂੰ ਵੰਦੇ ਮਾਤਰਮ ਕਹਿਣ ਦਾ ਹੱਕ ਨਹੀਂ : PM

27

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਭਾਸ਼ਣ ਅਤੇ ਪੰਡਤ ਦੀਨਦਿਆਲ ਉਪਾਧਿਆਏ ਦੀ ਜਨਮ ਸ਼ਤਾਬਦੀ ਮੌਕੇ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਵੀਡੀਓ ਕਾਨਫਰੰਸ ਰਹੀਂ ਦੇਸ਼ ਭਰ ਦੀ ਯੂਨੀਵਰਸਿਟੀ ਅਤੇ ਕਾਲਜਾਂ ਦੇ ਵਿਦਿਆਰਧੀਆਂ ਨੂੰ ਸੰਬੋਧਿਤ ਕੀਤਾ। ਦੱਸਣ ਯੋਗ ਹੈ ਕਿ 1893 ਵਿੱਚ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ  (ਅਮਰੀਕਾ) ਦੇ ਵਿਸ਼ਵ ਧਰਮ ਸੰਸਦ ਵਿੱਚ ਇਤਿਹਾਸਿਕ ਭਾਸ਼ਣ ਦਿੱਤਾ ਸੀ। ਸੋਮਵਾਰ ਨੂੰ ਇਸਦੇ 125 ਸਾਲ ਪੂਰੇ ਹੋ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਸ਼ੁਰੂ ਹੁੰਦੇ ਹੀ ਵੰਦੇ ਮਾਤਰਮ ਨਾਰਾ ਗੂੰਜਿਆ,  ਪਰ ਮੋਦੀ ਨੇ ਇਸ ਨਾਹਰੇ ਦੇ ਪੁਕਾਰੇ ਜਾਣ ਉੱਤੇ ਸਵਾਲ ਚੁੱਕਿਆ। ਮੋਦੀ ਨੇ ਕਿਹਾ ਕਿ ਕੀ ਹਿੰਦੁਸਤਾਨ ਵਿੱਚ ਸਾਨੂੰ ਵੰਦੇਮਾਤਰਮ ਕਹਿਣ ਦਾ ਹੱਕ ਹੈ? ਮੈਂ ਜਾਣਦਾ ਹਾਂ ਕਿ ਮੇਰੀ ਗੱਲ ਹਜਾਰਾਂ ਲੋਕਾਂ ਨੂੰ ਚੋਟ ਪਹੁੰਚਾਏਗੀ। ਅਸੀਂ ਲੋਕ ਪਾਨ ਖਾ ਕੇ ਭਾਰਤ ਮਾਂ ਉੱਤੇ ਥੁਕਦੇ ਅਤੇ ਕੂੜਾ ਕਰਕਟ ਸੁੱਟੀੲ ਅਤੇ ਫਿਰ ਵੰਦੇਮਾਤਰਮ ਬੋਲੀਏ, ਇਸਦੇ ਲਈ ਦੇਸ਼ ਵਿੱਚ ਪਹਿਲਾ ਹੱਕ ਕਿਸੇ ਨੂੰ ਹੈ ਤਾਂ ਭਾਰਤ ਮਾਂ ਦੇ ਉਨ੍ਹਾਂ ਸੱਚੇ ਲੋਕਾਂ ਨੂੰ ਹੈ ਜੋ ਸਫਾਈ ਕਰਦੇ ਹਾਂ।

Loading...

Comments are closed, but trackbacks and pingbacks are open.