Daily Aashiana
Punjabi Newspaper Online

ਰਾਹੁਲ ਗਾਂਧੀ ਨੇ ’84 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਕੀ ਕਿਹਾ? ਜਾਣੋ ਪੂਰੀ ਖ਼ਬਰ…

ਮੈਂ ਨਹੀਂ ਤਾਂ ਹੋਰ ਕੌਣ ਸਮਝੇਗਾ ਉਨ੍ਹਾਂ ਦਾ ਦਰਦ!

387

ਨਵੀਂ ਦਿੱਲੀ (12 ਸਤੰਬਰ) ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ 1984 ਵਿੱਚ ਹੋਏ ਸਿੱਖ ਵਿਰੋਧੀ ਦੰਗੀਆਂ ਦੀ ਨਿੰਦਾ ਕੀਤੀ। ਉਨ੍ਹਾਂ ਇਹ ਗੱਲ ਅਮਰੀਕਾ ਦੇ ਬਰਕਲੇ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਦੇ ਦੌਰਾਨ ਕਹੀ।ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਵੇਗਾ।  ਭਾਰਤ ਦੀ ਪਹਿਚਾਣ ਅਹਿੰਸਾ ਦੀ ਰਹੀ ਹੈ ਅਤੇ ਇਸ ਰਸਤੇ ਉੱਤੇ ਚਲ ਕੇ ਅੱਗੇ ਵਧਿਆ ਹੈ। ਇਸ ਦੌਰਾਨ ਰਾਹੁਲ ਨੇ ਆਪਣੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਨੂੰ ਵੀ ਯਾਦ ਕੀਤਾ।

ਰਾਹੁਲ ਨੇ ਕਿਹਾ, ਮੈਂ ਆਪਣੇ ਪਿਤਾ, ਆਪਣੀ ਦਾਦੀ ਨੂੰ ਹਿੰਸਾ ਵਿੱਚ ਗੁਆਇਆ ਹੈ ਜੇਕਰ ਮੈਂ ਹਿੰਸਾ ਨੂੰ ਨਹੀਂ ਸਮਝਾਂਗਾ ਤਾਂ ਕੌਣ ਸਮਝੇਗਾ। ਇਹ ਗੱਲਾਂ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿੱਚ ਇੰਡੀਆ ਐਟ 70 ਉੱਤੇ ਬੋਲਦਿਆਂ ਕਹੀਆਂ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਅਹਿੰਸਾ ਦਾ ਸਿਧਾਂਤ ਖ਼ਤਰੇ ਵਿੱਚ ਹੈ। ਰਾਹੁਲ ਗਾਂਧੀ ਨੇ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਮੈਂ ਉਨ੍ਹਾਂ ਦੇ ਨਿਆ ਲਈ ਉਨ੍ਹਾਂ ਨਾਲ ਹਾਂ। ਆਪਣੀ ਦਾਦੀ ਦੇ ਕਤਲ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ –  ਮੇਰੀ ਦਾਦੀ ਸਿੱਖਾਂ ਨੂੰ ਆਪਣਾ ਮੰਨਦੀ ਸੀ। ਜਦੋਂ ਉਹ ਚੋਣ ਹਾਰ ਗਈ ਸੀ, ਤਾਂ ਵੀ ਸਾਡੇ ਘਰ ਦੇ ਚਾਰੇ ਪਾਸੇ ਸਿੱਖ ਲੋਕ ਹੀ ਸਨ। ਰਾਹੁਲ ਨੇ ਕਿਹਾ,  ਮੈਂ ਬਚਪਨ ਤੋਂ ਹੀ ਹਿੰਸਾ ਦੀ ਤਰਾਸਦੀ ਨੂੰ ਝੇਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਹਿੰਸਾ ਨਾਲ ਕਿਸੇ ਦਾ ਵੀ ਭਲਾ ਨਹੀਂ ਹੁੰਦਾ ਹੈ। ਅੱਜ ਕਲ ਭਾਰਤ ਵਿੱਚ ਮੁਸਲਮਾਨਾਂ ਖਿਲਾਫ ਹਿੰਸਾ ਹੋ ਰਹੀ ਹੈ। ਉਨ੍ਹਾਂ ਨੂੰ ਬੀਫ ਖਾਣ ਦੇ ਸ਼ੱਕ ਉੱਤੇ ਮਾਰਿਆ ਜਾ ਰਿਹਾ ਹੈ ਅਤੇ ਨਾਲ ਹੀ ਦਲਿਤਾਂ ਦਾ ਵੀ ਉਤਪੀੜਨ ਕੀਤਾ ਜਾ ਰਿਹਾ ਹੈ।

Loading...

Comments are closed, but trackbacks and pingbacks are open.