Daily Aashiana
Punjabi Newspaper Online

ਹਨੀਪ੍ਰੀਤ ਦਾ ਮੋਬਾਇਲ ਨੰਬਰ ਹੋਇਆ ਵਾਇਰਲ!

101

ਜੇਲ੍ਹ ਵਿੱਚ ਬੰਦ ਬਾਬਾ ਰਾਮ ਰਹੀਮ ਦੀ ਮੁੰਹਬੋਲੀ ਧੀ ਹਨੀਪ੍ਰੀਤ ਖਿਲਾਫ ਹਰਿਆਣਾ ਪੁਲਿਸ ਨੇ ਲੁਕਆਉਟ ਨੋਟਿਸ ਜਾਰੀ ਕੀਤਾ ਹੋਇਆ ਹੈ। ਉਸਦੇ ਫੋਨ ਨੰਬਰ ਦੇ ਆਧਾਰ ਉੱਤੇ ਲੋਕੇਸ਼ਨ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ। ਪਰ ਇਸੇ ਦੌਰਾਨ ਹਨੀਪ੍ਰੀਤ ਇੰਸਾਂ ਦਾ ਮੋਬਾਇਲ ਨੰਬਰ ਵਾਟਸਅਪ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਡਾਕੁਮੈਂਟ ਵਿੱਚ ਉਸਦਾ ਮੋਬਾਇਲ ਨੰਬਰ ਲਿਖਿਆ ਹੈ ਉਸਦੇ ਵਿੱਚ ਉਸਦੀ ਐਜੁਕੇਸ਼ਨ ਬਾਰੇ ਲਿਖਿਆ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਹਨੀਪ੍ਰੀਤ ਸਿਰਫ 12ਤੱਕ ਪੜ੍ਹੀ ਹੈ।

ਖਬਰਾਂ ਅਨੁਸਾਰ ਹਨੀਪ੍ਰੀਤ ਨੰਬਰ ਤੋਂ ਡੇਰੇ ਦੇ ਬਾਕੀ ਲੋਕਾਂ ਨਾਲ ਗੱਲ ਕਰਦੀ ਸੀ। ਟਰੂਕਾਲਰ ਵਿੱਚ ਇਸ ਨੰਬਰ ਨੂੰ ਜਦੋਂ ਟਰੈਕ ਕੀਤਾ ਗਿਆ ਤਾਂ ਨੰਬਰ ਦੇ ਆਨਰ ਦਾ ਨਾਮ GI ਯਾਨੀ ਗੁਰਮੀਤ ਇੰਸਾਂ ਆ ਰਿਹਾ ਹੈ। ਖਬਰਾਂ ਅਨੁਸਾਰ, ਇਸ ਨੰਬਰ ਦੀ ਵਾਟਸਅਪ ਡੀਪੀ ਵਿੱਚ ਰਾਮ ਰਹੀਮ ਦਿਖਾਈ ਦੇ ਰਹੇ ਹਨ ਜੋ ਉਨ੍ਹਾਂ ਦੀ ਫਿਲਮ ਐਮਐਸਜੀ ਦਾ ਇੱਕ ਦ੍ਰਿਸ਼ ਹੈ। ਉਥੇ ਹੀ ਹਨੀਪ੍ਰੀਤ ਦਾ ਵਾਟਸਐਪ ਸਟੇਟਸ ਵਿੱਚ at school ਦਿਖਾਈ ਦੇ ਰਿਹਾ ਹੈ। ਇਸ ਨੰਬਰ ਉੱਤੇ ਚੱਲ ਰਿਹਾ ਵੱਟਸਐਪ ਆਖਰੀ ਵਾਰ 24 ਅਗਸਤ ਦੀ ਰਾਤ 2.25 ਉੱਤੇ ਐਕਟਿਵ ਰਿਹਾ ਹੈ। ਇਸਦੇ ਇਲਾਵਾ ਟਰੂ ਕਾਲਰ ਵਿੱਚ ਇਸ ਦੀ ਲੋਕੇਸ਼ਨ ਅਜੇ ਵੀ ਹਰਿਆਣਾ ਦਿਖਾਈ ਦੇ ਰਹੀ ਹੈ।

ਦੱਸਣਯੋਗ ਹੈ ਕਿ ਹਨੀਪ੍ਰੀਤ ਦਾ ਨੰਬਰ ਜਿਸ ਡਾਕੁਮੈਂਟ ਨਾਲ ਵਾਇਰਲ ਹੋਇਆ ਹੈ ਉਹ ਇੰਡਿਅਨ ਫਿਲਮ ਐਂਡ ਟੈਲੀਵਿਜਨ ਡਾਇਰੈਕਟਰਸ ਐਸੋਸੀਏਸ਼ਨ ਦਾ ਮੈਂਬਰਸ਼ਿਪ ਫ਼ਾਰਮ ਹੈ। ਇਸ ਫ਼ਾਰਮ ਵਿੱਚ ਰੈੱਡ ਸਕੈੱਚ ਨਾਲ ਲਾਇਫ ਟਾਇਮ ਮੈਂਬਰ ਲਿਖਿਆ ਹੈ। ਤਸਵੀਰ ਵਿੱਚ ਹਨੀਪ੍ਰੀਤ ਦਾ ਨੰਬਰ ਜੋ ਕਿ 8689***777 ਹੈ। ਇਸ ਫ਼ਾਰਮ ਵਿੱਚ ਪਿਤਾ ਦੇ ਨਾਮ ਦੇ ਸਾਹਮਣੇ ਲਿਖਿਆ ਹੈ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹੈ।

Loading...

Comments are closed, but trackbacks and pingbacks are open.