Daily Aashiana
Punjabi Newspaper Online

ਸੀ.ਆਈ.ਏ. ਰੇਲਵੇ ਪੁਲਿਸ ਨੇ ਨਸ਼ੀਲੇ ਟੀਕਿਆਂ ਅਤੇ ਗਾਂਜੇ ਸਮੇਤ ਕੀਤੇ ਦੋ ਕਾਬੂ

38

ਰਾਜਪੁਰਾ ,12 ਸਤੰਬਰ (ਦਿਨੇਸ਼ ਸਚਦੇਵਾ) – ਸੀ.ਆਈ.ਏ ਰੇਲਵੇ ਪੁਲਿਸ ਨੇ ਦੋ ਵਿਆਕਤੀਆਂ ਨੂੰ ਨਸ਼ੀਲੇ ਟੀਕਿਆਂ ਅਤੇ ਗਾਂਜੇ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ ।ਜਾਣਕਾਰੀ ਮੁਤਾਬਿਕ ਏ.ਡੀ.ਜੀ.ਪੀ . ਸ੍ਰੀ ਰੋਹਿਤ ਚੋਧਰੀ ਦੀਆਂ ਹਦਾਇਤਾਂ ਤੇ ਇਨਚਾਰਜ ਸ੍ਰ਼ ਗੁਰਮੀਤ ਸਿੰਘ ,ਥਾਣੇਦਾਰ ਸੰਜੇ ਕੁਮਾਰ ,ਭੁਪਿੰਦਰ ਸਿੰਘ , ਜਸਵੰਤ ਸਿੰਘ , ਜਰਨੇੈਲ ਸਿੰਘ , ਭੁਪਿੰਦਰ ਸਿੰਘ , ਜਗਜੀਤ ਸਿੰਘ ਸਮੇਤ ਪੁਲਿਸ ਪਾਰਟੀ ਰੇਲਵੇ ਪਲੇਟ ਫਾਰਮ ਤੇ ਸ਼ੱਕੀ ਵਿਆਕਤੀਆਂ ਦੀ ਭਾਲ ਵਿੱਚ ਹਾਜਰ ਸਨ । ਪੁੁਲਿਸ ਪਾਰਟੀ ਨੇ ਇਕ ਵਿਆਕਤੀ ਨੂੰ ਵੱਖ ਵੱਖ ਮਾਰਕੇ 70 ਨਸ਼ੀਲੇ ਟੀਕੇ ਸਮੇਤ ਇਕ ਵਿਆਕਤੀ ਨੂੰ ਕਾਬੂ ਕੀਤਾ ।ਜਿਸ ਦੀ ਪਹਿਚਾਣ ਸ਼ਸੀ ਕੁਮਾਰ ਪੁੱਤਰ ਨਿਰਮਲ ਸਿੰਘ ਵਾਸੀ ਸਕੂਰਲੀ ਗੜਸ਼ੰਕਰ ਵੱਜੋਂ ਹੋਈ ਹੈ ।ਇਸੇ ਤਰਾਂ ਪੁਲਿਸ ਨੇ ਇਕ ਵਿਆਕਤੀ ਨੂੰ 5 ਕਿਲੋ ਗਾਂਜੇ ਸਮੇਤ ਕਾਬੂ ਕੀਤਾ ।ਜਿਸ ਦੀ ਪਹਿਚਾਣ ਰਾਮ ਚੰਦਰ ਪੋਂਦਰ ਵਾਸੀ ਸ਼ਿਆਮ ਲਾਲ ਪੋਂਦਰ ਵਾਸੀ ਬਿਹਾਰ ਵੱਜੋਂ ਹੋਈ ਹੈ । ਪੁਲਿਸ ਨੇ ਇਹਨਾਂ ਨੰੁ ਕਾਬੂ ਕਰਕੇ ਇਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ ।

Loading...

Comments are closed, but trackbacks and pingbacks are open.