Daily Aashiana
Punjabi Newspaper Online

ਮੁਕੇਸ਼ ਯਾਦਗਾਰ ਸੰਮਤੀ ਨਰਵਾਣਾ ਵਲੋਂ ਮੁਕੇਸ਼ ਨਾਈਟ 2017 ਦਾ ਆਯੋਜਨ ਕਰਵਾਇਆ ਗਿਆ

147

ਪਟਿਆਲਾ – ਮੁਕੇਸ਼ ਯਾਦਗਾਰ ਸਮੰਤੀ ਨਰਵਾਣਾ ਵਲੋਂ ਆਲ ਇੰਡੀਆ ਅੋਪਨ ਸਿੰਗਿੰਗ ਮੁਕਾਬਲਾ ਬੜੇ ਜੋਸ਼ ਨਾਲ ਕਰਵਾਇਆ ਗਿਆ । ਸੰਸਥਾ ਵਲੋਂ ਕਰਵਾਏ ਸੰਗੀਤ ਮੁਕਾਬਲੇ ਵਿੱਚ ਕਈਂ ਸਟੇਟਾਂ ਦੇ ਸੰਗੀਤਕਾਰਾਂ ਨੇ ਭਾਗ ਲਿਆ । ਪ੍ਰੋਗਰਾਮ ਦੀ ਸ਼ੁਰਵਾਤ ਮੁਕੇਸ਼ ਦੀ ਯਾਦ ਵਿੱਚ ਜੋਤੀ ਪ੍ਰਚੰਡ ਕਰਕੇ ਕੀਤੀ ਗਈ । ਸੰਗੀਤ ਮੁਕਾਬਲੇ ਵਿੱਚ ਮੇਲ ਕੈਟਾਗਰੀ ਵਿਚੋਂ ਹਿਸਾਰ ਤੋਂ ਸ੍ਰੀ ਵਿਨੋਦ ਕੁਮਾਰ (ਗੀਤ `ਸੁਹਾਨੀ ਚਾਂਦਨੀ ਰਾਤੇਂ`) ਨੂੰ ਫਸਟ ਪ੍ਰਾਈਜ਼, ਨਰਵਾਣਾ ਤੋਂ ਸ੍ਰੀ ਸੌਨੂੰ ਬਤੱਰਾ ਨੂੰ ਸੈਕਿੰਡ ਪ੍ਰਾਈਜ਼, ਮੁਜ਼ਫਰਨਗਰ ਤੋਂ ਸ਼ਾਮ ਮੁਕੇਸ਼ ਨੂੰ ਥਰਡ ਪ੍ਰਾਈਜ਼ ਅਤੇ ਫੀ੍ਮੇਲ ਕੈਟਾਗਰੀ ਵਿਚੋਂ ਇਕੋ ਹੀ ਲਤਾ ਐਵਾਰਡ ਸੁਨੀਤਾ ਦੂਆ (ਗੀਤ`ਯੇ ਜਿੰ਼ਦਗੀ ਉਸੀ ਕੀ ਹੈ`) ਜਗਾਦਰੀ ਤੋਂ ਨੂੰ ਦਿੱਤਾ ਗਿਆ । ਇਨ੍ਹਾਂ ਤੋਂ ਇਲਾਵਾ ਛੇਂ ਕੋਂਸਲੇਸ਼ਨ ਪ੍ਰਾਈਜ਼ ਸ੍ਰੀਮਤੀ ਅਰਵਿੰਦਰ ਕੋਰ (ਪਟਿਆਲਾ), ਜਸਪਾਲ ਸਿੰਘ (ਜਗਾਦਰੀ), ਰਿਸ਼ੂ ਚੌਪੜਾ (ਖੰਨੇ), ਖ਼ੁਸ਼ੀ ਮਿਤੱਲ (ਬੁਢਲਾਡਾ), ਮੰਨਦੀਪ ਬਾਲੂ (ਟੋਹਾਨਾ), ਮਦਨ ਢੀਂਗਰਾ (ਮੁਜ਼ਫਰਨਗਰ) ਨੂੰ ਵੀ ਦਿੱਤੇ ਗਏ । ਪ੍ਰੋਗਰਾਮ ਦੀ ਐਂਕਰਿੰਗ ਮਿਸਟਰ ਕਿਸ਼ਨ ਅਰੌੜਾ ਅਤੇ ਮੇਡਮ ਜੌਤੀ ਅਰੌੜਾ ਵਲੋਂ ਬੜੀ ਖੁ਼ਬਸੂਰਤੀ ਨਾਲ ਨਿਭਾਈ ਗਈ ।

ਬੰਬੇ ਤੋਂ ਮਸ਼ਹੂਰ ਬੰਸਰੀ ਵਾਦਕ ਸ੍ਰੀ ਮੁਜ਼ਤਫਾ ਹੂਸੈਨ ਅਤੇ ਪਟਿਆਲੇ ਤੋਂ ਆਵਾਜ਼ ਪੰਜਾਬ ਦੇ ਵਿਜੇਤਾ ਡਾ. ਸੁਮੰਗਲ ਅਰੌੜਾ ਨੇ ਸੁਰ ਤਾਲ ਦੇ ਅਧਾਰ ਤੇ ਸਹੀ ਪ੍ਰਤੀਯੋਗੀਆਂ ਨੂੰ ਚੁਣਿਆ । ਮੁਜ਼ਤਫਾ ਹੂਸੈਨ ਨੇ ਆਪਣੀ ਬੰਸਰੀ ਨਾਲ, ਡਾ. ਸੁਮੰਗਲ ਅਰੌੜਾ ਨੇ ਆਪਣੇ ਗੀਤ ਨਾਲ ਅਤੇ ਰਿਟਾਇਰਡ ਆਈ.ਏ.ਐਸ ਸ੍ਰੀ ਰੋਸ਼ਨ ਲਾਲ ਨੇ ਆਪਣੇ ਗੀਤ ਨਾਲ ਲੋਕਾਂ ਨੂੰ ਝੁੰਮਣ ਤੇ ਮਜਬੂਰ ਕਰ ਦਿੱਤਾ । ਇਨ੍ਹਾਂ ਤੋਂ ਇਲਾਵਾ ਪਟਿਆਲੇ ਤੋਂ ਹਰਸਿਮਰਤ ਸਿੰਘ ਅਤੇ ਕੁਲਦੀਪ ਗਰੌਵਰ, ਭਿਵਾਨੀ ਤੋਂ ਸੰਜੇ ਦੂਆ, ਚੰਡੀਗੜ੍ਹ ਤੋਂ ਵਿਜੇ, ਇਲਾਹਬਾਦ ਤੋਂ ਅੰਨਦ ਧਰੂਵ ਸ਼ੁਕਲਾ, ਅੰਬਾਲੇ ਤੋਂ ਸਿਮਰਨ ਅਤੇ ਕ੍ਰਿਤਿਕਾ, ਟੋਹਾਨਾ ਤੋਂ ਪ੍ਰਸ਼ਾਂਤ, ਦਿੱਲੀ ਤੋਂ ਜੈਸਮੀਨ, ਜਿੰਦ ਤੋਂ ਸੰਨੀ, ਨਰਵਾਣਾ ਤੋਂ ਰਾਹੂਲ ਸ਼ਰਮਾ, ਵਿਸ਼ਾਲ ਸ਼ਰਮਾ, ਗਰੀਮਾ, ਸੁਮੀਤ ਕੁਮਾਰ ਦੇ ਗੀਤਾਂ ਨੇ ਸਾਰੇ ਸਰੌਤਿਆਂ ਨੂੰ ਦੇਰ ਰਾਤ ਤੱਕ ਸੰਗੀਤ ਪ੍ਰਤੀਯੋਗੀਆਂ ਦੇ ਸੰਗੀਤ ਦਾ ਅਨੰਦ ਮਾਨਣ ਤੇ ਮਜਬੂਰ ਕਰ ਦਿੱਤਾ । ਅੰਬਾਲੇ ਤੋਂ ਮਸ਼ਹੂਰ ਸੰਗੀਤਕਾਰ ਡਾ. ਦਿਨੇਸ਼ ਰਹੇਜਾ ਐਂਡ ਪਾਰਟੀ ਦੇ ਖ਼ੁਬਸੂਰਤ ਸੰਗੀਤ ਸਦਕਾ ਸਾਰੇ ਸੰਗੀਤਕਾਰਾਂ ਨੇ ਗੀਤਾਂ ਨੂੰ ਬਾਖੂ਼ਬੀ ਨਿਭਾਇਆ । ਪਟਿਆਲੇ ਤੋਂ ਆਏ ਡਾ. ਰਾਮ ਅਰੌੜਾ ਅਤੇ ਬਿੰਦੂ ਅਰੌੜਾ ਵਲੋਂ ਗਾਏ ਡਿਊਟ ਸੋਂਗ ਨੂੰ ਲੋਕਾਂ ਨੇ ਬਹੁਤ ਸਲਾਹਿਆ । ਅੰਤ ਵਿੱਚ ਸੰਸਥਾ ਦੇ ਪ੍ਰੇਜ਼ੀਡੈਂਟ ਡਾ. ਸੁਦਰਸ਼ਨ ਸਿੰਗਲਾ, ਅਵਦੇਸ਼ ਸ਼ਰਮਾ, ਜਰਨਲ ਸੈਕਟਰੀ ਡਾ. ਭੂਪ ਸਿੰਘ, ਸੈਕਟਰੀ ਸਰੀਨ, ਸੁਰੇਸ਼ ਮਿੱਤਲ, ਸੰਜੈ ਚੌਧਰੀ ਵਲੋਂ ਆਏ ਸਾਰੇ ਪ੍ਰਤੀਯੋਗੀਆਂ ਦਾ ਅਤੇ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ ।

Loading...

Comments are closed, but trackbacks and pingbacks are open.