Daily Aashiana
Punjabi Newspaper Online

ਸ੍ਰੀਮਤੀ ਕੰਵਰਦੀਪ ਕੌਰ IPS ਪਟਿਆਲਾ ਦੇ ਐਸ.ਪੀ. ਹੈੱਡਕੁਆਟਰ ਨਿਯੁਕਤ

118

ਪਟਿਆਲਾ, 13 ਸਤੰਬਰ (ਸਾਹੀ) ਪੰਜਾਬ ਸਰਕਾਰ ਨੇ ਬੀਤੇ ਦਿਨੀ 4 ਆਈ.ਪੀ.ਐਸ ਅਤੇ 48 ਪੀ.ਪੀ.ਐਸ ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਬਦਲੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਪਟਿਆਲਾ ਦੀ ਐਸ.ਪੀ. ਟ੍ਰੈਫਿਕ ਤੇ ਸਕਿਓਰਟੀ ਪੁਲਿਸ ਦੇ ਕੰਮਕਾਜ ਦੀ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆਂ ਸ੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਨੂੰ ਪਟਿਆਲਾ ਦਾ ਐੱਸ.ਪੀ. ਹੈੱਡ ਕੁਆਰਟਰ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਟ੍ਰੈਫਿਕ ਨੂੰ ਸੁਚਾਰੂ ਰੂਪ ਚ ਕੰਟਰੋਲ ਕਰਨ ਲਈ ਸ੍ਰੀਮਤੀ ਕੰਵਰਦੀਪ ਕੌਰ ਨੇ ਮੋਬਾਇਲ ਐਪ ਤਿਆਰ ਕਰਵਾਈ ਸੀ ਜਿਸ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਜਿਸ ਨੂੰ ਗੂਗਲ ਪਲੇ ਸਟੋਰ ਤੇ ਜਾ ਕੇ ਕੋਈ ਵੀ ਆਪਣੇ ਮੋਬਾਇਲ ਵਿਚ ਡਾਉਨਲੋਡ ਕਰ ਸਕਦਾ ਹੈ। ਕੰਵਰਦੀਪ ਦੇ ਕਮਿਊਨਿਟੀ ਪੁਲਿਸ ਦੇ ਇੰਚਾਰਜ ਵਜੋਂ ਪਾਸਪੋਰਟ ਦੀ ਵੈਰੀਫਿਕੇਸ਼ਨ ਨੂੰ ਵਧੀਆ ਤੇ ਸਮੇਂ ਬੱਧ ਢੰਗ ਨਾਲ ਕਰਨ ਕਰਕੇ ਪਟਿਆਲਾ ਜ਼ਿਲ੍ਹੇ ਨੂੰ ਪਹਿਲਾ ਸਥਾਨ ਵੀ ਪ੍ਰਾਪਤ ਹੋਇਆ ਹੈ। 

Loading...

Comments are closed, but trackbacks and pingbacks are open.