Daily Aashiana
Punjabi Newspaper Online

ਨਟਾਸ ਵਲੋਂ 8 ਸ਼ੋਅ ਤਿਰੰਗਾ ਜਾਗਰੂਕਤਾ ਥੀਏਟਰ ਮੁਹਿੰਮ ਸਮੰਪਨ; ਉਬਰਾਏ ਵਲੋਂ 25 ਕਲਾਕਾਰਾਂ ਨੂੰ 500 ਰੁਪਏ ਪ੍ਰਤੀ ਕੈਸ਼ ਅਵਾਰਡ ਪ੍ਰਦਾਨ

26

ਪਟਿਆਲਾ, 13 ਸਤੰਬਰ – ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਪਟਿਆਲਾ ਵਲੋਂ 8 ਸ਼ੋਅ ਤਿਰੰਗਾ ਜਾਗਰੂਕਤਾ ਥੀਏਟਰ ਮੁਹਿੰਮ, ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ ਵਿਖੇ ਸਮੰਪਨ ਹੋ ਗਈ ਹੈ। ਮੁਹਿੰਮ ਦੇ ਕਨਵੀਨਰ ਨਟਾਸ ਡਾਇਰੈਕਟਰ ਸ਼੍ਰੀ ਪ੍ਰਾਣ ਸੱਭਰਵਾਲ ਨੇ ਦੱਸਿਆ ਕਿ ਮੁਹਿੰਮ ਅਧੀਨ ਸਮਾਜ ਸੁਧਾਰਕ ਨਾਟਕਾਂ ਜਿਵੇਂ ਮਾਂ ਦੀ ਮਮਤਾ ਦੇ ਵਿਸ਼ੇ ਤੇ ਆਧਾਰਿਤ “ਇਕ ਬਿਚਾਰੀ ਮਾਂ”, ਨਸ਼ਿਆਂ ਵਿਰੁੱਧ “ਸਾਇਆਂ ਕਿਤੇ ਵਧਾਇਆਂ ਕਿਤੇ-ਘਰੇਲੂ ਹਿੰਸਾ ਵਿਰੁੱਧ ਸੁੱਕੀ ਕੁੱਖ”, ਭੱਰੂਣ ਹੱਤਿਆ ਵਿਰੁੱਧ ਸੋ ਕਿਓ ਮੰਦਾ ਆਖੀਏ “ਲੋਕਤੰਤਰ ਬਾਰੇ ਵਿਅੰਗਮਈ “ਸਬਜ਼ ਬਾਗ” ਗੀਤ-ਸੰਗੀਤ ਤੋਂ ਬਿਨਾਂ ਸ਼੍ਰੀ ਪ੍ਰਾਣ ਸੱਭਰਵਾਲ ਵਲੋਂ ਇਕਪਾਤਰੀ ਪੇਸ਼ਕਾਰੀਆਂ, ਵੱਖ-ਵੱਖ ਸਥਾਨਾਂ ਜਿਵੇਂ ਸੰਨੀ ਓਬਰਾਏ ਆਡੀਟੋਰੀਅਮ ਪੰਜਾਬੀ ਯੂਨੀਵਰਸਿਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ; ਓਲਡ ਪੁਲਿਸ ਲਾਇਨ, ਫੀਲਖਾਨਾ, ਮਲਟੀ ਪਰਪਜ਼ ਪਾਸੀ ਰੋਡ ਤੋਂ ਬਿਨਾਂ ਰਾਜੀਵ ਗਾਂਧੀ ਨੈਸ਼ਨਲ ਯੁਨਿਵਰਸਿਟੀ ਆਫ ਲਾਅ, ਕੁਸ਼ਟ ਆਸ਼ਰਮ ਅਤੇ ਸਰਬਤ ਦਾ ਭਲਾ ਚੈਰੀਟੇਬਲ ਟ੍ਰਸਟ ਵਿਖੇ ਸਫਲਤਾ ਪੂਰਬਕ ਪੇਸ਼ ਕੀਤੀਆਂ ਗਈਆਂ।

ਇਸ ਅਵਸਰ ਤੇ ਨਟਾਸ ਦੇ ਮੁੱਖ ਸਰਪਰਸਤ ਵਿਸ਼ਵ ਪ੍ਰਸਿੱਧ ਦਾਨਵੀਰ ਡਾ. ਐਸ.ਪੀ. ਸਿੰਘ ਓਬਰਾਏ (ਦੁਬਈ) ਬਾਨੀ ਮੁੱਖੀ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਨੇ ਨਟਾਸ ਦੇ 25 ਕਲਾਕਾਰਾਂ, ਜਿਹਨਾਂ ਨੇ ਮਾਸਿਕ ਗਾਰਡਨ ਥੀਏਟਰ ਪੇਸ਼ਕਾਰੀਆਂ, ਕੁਸ਼ਟ ਰੋਗੀਆਂ ਦੀ ਭਲਾਈ ਅਤੇ ਮਨੋਰੰਜਨ ਲਈ ਫੰਡ ਉਪਜਾਓ ਪ੍ਰੋਗਰਾਮਾਂ ਅਤੇ ਨਟਾਸ ਦੀ 32ਵੀਂ ਸਲਾਨਾ ਥੀਏਟਰ ਵਰਕਸ਼ਾਪ ਵਿੱਚ ਭਾਗ ਲਿਆ ਸੀ ਨੂੰ ਉਤਸ਼ਾਹਿਤ ਕਰਨ ਦੇ ਮੱਦੇ ਨਜਰ 500 ਰੁਪਏ ਪ੍ਰਤੀ ਕੈਸ਼ ਅਵਾਰਡ ਚੈਕ ਵੰਡੇ। ਪ੍ਰਸ਼ੰਸਕਾਂ ਨੇ ਡਾ. ਓਬਰਾਏ ਵਲੋਂ ਦੇਸ਼-ਵਿਦੇਸ਼ਾਂ ਵਿੱਚ ਕਰੋੜਾਂ ਰੁਪਏ ਜਾਤੀ ਖਰਚ ਕਰਕੇ ਮਾਨਵ ਸੇਵਾ ਵੱਲ ਚਲਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਡਾ. ਐਮ.ਐਲ. ਹਸੀਜਾ, ਨੈਸ਼ਨਲ ਡਾਇਰੈਕਟਰ ਸਿੱਖਿਆ ਸਰਬੱਤ ਦਾ ਭੱਲਾ ਚੈਰੀਟੇਬਲ ਟ੍ਰਸਟ ਨੇ ਡਾ. ਓਬਰਾਏ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਅਤੇ ਭਵਿੱਖ ਦੇ ਲੋਕ ਭਲਾਈ ਕਾਰਜਾਂ ਬਾਰੇ ਰੋਸ਼ਨੀ ਪਾਈ। ਕਾਲਾਕਰਾਂ ਵਲੋਂ ਤਿਰੰਗਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਡਾ. ਉਬਰਾਏ ਨੇ ਨਟਾਸ ਪ੍ਰਧਾਨ ਸ੍ਰ. ਗੁਰਬਚਨ ਸਿੰਘ ਕੱਕੜ, ਸੱਭਰਵਾਲ ਦਮਪਤੀ ਅਤੇ ਕਲਾਕਾਰਾਂ ਵਲੋਂ ਪੰਜਾਬੀ ਰੰਗਮੰਚ ਦੁਆਰਾ ਸਮਾਜਿਕ ਜਾਗਰਿਤੀ ਅਤੇ ਲੋਕ ਸੇਵਾ ਵੱਲ ਪਾਏ ਜਾ ਰਹੇ ਬੜ ਮੁਲੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।

ਉਹਨਾਂ ਨੇ ਨੋਜਵਾਨਾਂ ਨੂੰ ਪ੍ਰੇਰਿਆ ਕਿ ਉਹ ਆਪਣੀ ਪ੍ਰਤਿਭਾ ਅਤੇ ਸਮੇਂ ਨੂੰ ਉਸਾਰੂ ਗਤਿਵਿਧੀਆਂ ਵੱਲ ਜੋੜ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ। ਸਮੂੰਹ ਕਲਾਕਾਰਾਂ ਦੇ ਨਾਮ ਇਸ ਪ੍ਰਕਾਰ ਹਨ: – ਸ਼੍ਰੀਮਤੀ ਸੁਨੀਤਾ ਸੱਭਰਵਾਲ, ਗੋਪਾਲ ਸ਼ਰਮਾ, ਸੁਭਾਸ਼ ਮਲਿਕ, ਜਗਮੋਹਨ ਬੇਦੀ, ਜਗਦੀਸ਼ ਕੁਮਾਰ, ਗੁਰਮੀਤ ਕੌਰ, ਸਵੀਟੀ ਰਾਜਪੂਤ, ਰਾਜਸ਼੍ਰੀ, ਦਮਨ, ਪ੍ਰੇਰਨਾ, ਯੁਵਰਾਜ ਧਾਲੀਵਾਲ, ਰਜਤ ਚੌਹਾਨ, ਮੰਗਲ ਸਿੰਘ ਜੈਲੀ, ਮਨਜੀਤ ਸਿੰਘ ਮੰਨੀ, ਸੰਤੋਸ਼ ਰਾਨੀ, ਕਮਲ ਬੈਂਸ, ਅਰਜੁਨ ਬੈਂਸ, ਸ਼੍ਰੀ ਅਮਨ, ਕੈਲਾਸ਼ ਅਟਵਾਲ, ਜਸਪ੍ਰੀਤ ਸਿੰਘ, ਵਿਲਿਅਮਜੀਤ ਸਿੱਧੂ, ਯੁਯੁਤਸ਼ੁੂ ਗੁਪਤਾ, ਸ਼ਿਵਮ ਚੱਠਾ, ਗੁਰਤੇਜ ਸਿੰਘ, ਨਵਨੀਤ ਸਿੰਘ, ਆਦਿ।

Loading...

Comments are closed, but trackbacks and pingbacks are open.