Daily Aashiana
Punjabi Newspaper Online

ਰਾਮ ਰਹੀਮ ਦਾ ਡਰਾਇਵਰ ਅਤੇ IT ਹੈੱਡ ਗ੍ਰਿਫਤਾਰ

5000 CCTV ਕੈਮਰਿਆਂ ਦੀ ਰਿਕਾਰਡਿੰਗ ਵਾਲਾ ਹਾਰਡ ਡਿਸਕ ਬਰਾਮਦ

57

ਚੰਡੀਗੜ੍ਹ, 13 ਸਤੰਬਰ (ਅ.ਨ.ਸ.) ਰੇਪ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਵਾਲਾ ਪੁਖਤਾ ਪ੍ਰਮਾਣ ਪੁਲਿਸ ਦੇ ਹੱਥ ਲੱਗ ਗਿਆ ਹੈ। ਪੁਲਿਸ ਸਿਰਸਾ ਡੇਰੇ ਵਿੱਚ ਲੱਗੇ 5000 ਸੀਸੀਟੀਵੀ ਕੈਮਰਿਆਂ ਨੂੰ ਰਿਕਾਰਡ ਕਰਨ ਵਾਲੀ ਹਾਰਡ ਡਿਸਕ ਨੂੰ ਬਰਾਮਦ ਕਰ ਲਿਆ ਹੈ। ਇਸਦੇ ਨਾਲ ਹੀ ਡੇਰੇ ਦੇ ਆਈਟੀ ਹੈੱਡ ਵਿਨੀਤ ਅਤੇ ਡਰਾਈਵਰ ਹਰਮੇਲ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। ਜਾਣਕਾਰੀ ਮੁਤਾਬਕ,  ਸਿਰਸਾ ਡੇਰੇ ਵਿੱਚ ਸਰਚ ਆਪਰੇਸ਼ਨ ਚਲਾ ਰਹੀ ਪੁਲਿਸ ਦੇ ਹੱਥ 5000 ਸੀਸੀਟੀਵੀ ਕੈਮਰਿਆਂ ਨੂੰ ਰਿਕਾਰਡ ਕਰਨ ਵਾਲੀ ਹਾਰਡ ਡਿਸਕ ਲੱਗ ਗਈ ਹੈ। ਇਸ ਵਿੱਚ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਪਹਿਲਾਂ ਤੱਕ ਦਾ ਹਰ ਰਿਕਾਰਡ ਹੈ। ਇੱਥੇ ਤੱਕ ਦੀ ਬਾਬੇ ਦੇ ਮਹਿਲ ਦੇ ਅੰਦਰ ਦੀਆਂ ਗਤੀਵਿਧੀਆਂ ਵੀ ਇਸ ਵਿੱਚ ਰਿਕਾਰਡ ਹਨ। ਹਾਰਡ ਡਿਸਕ ਨੂੰ ਡੇਰਾ ਹੈੱਡਕੁਆਟਰ ਤੋਂ ਦੂਰ ਖੇਤ ਵਿੱਚ ਬਣੇ ਟਾਇਲਟ ਤੋਂ ਬਰਾਮਦ ਕੀਤਾ ਗਿਆ।

ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਆਈਟੀ ਹੈੱਡ ਵਿਨੀਤ ਨੂੰ ਗ੍ਰਿਫਤਾਰ ਕਰ ਲਿਆ। ਉਹ ਫਰੀਦਾਬਾਦ ਦਾ ਰਹਿਣ ਵਾਲਾ ਹੈ।   ਉਸ ਉੱਤੇ 25 ਅਗਸਤ ਨੂੰ ਹੋਈ ਹਿੰਸੇ ਦੇ ਦੌਰਾਨ ਸਿਰਸੇ ਦੇ ਮਿਲਕ ਪਲਾਂਟ ਅਤੇ ਸ਼ਾਹਪੁਰ ਬੇਗੂ ਦੇ ਬਿਜਲੀਘਰ ਵਿੱਚ ਅੱਗ ਲਗਾਉਣ,  ਸਰਕਾਰੀ ਕੰਮਕਾਜ ਵਿੱਚ ਰੁਕਾਵਟ ਪਾਉਣ ਅਤੇ ਦੇਸ਼ਧਰੋਹ ਦਾ ਮਾਮਲਾ ਵੀ ਦਰਜ ਹੈ। ਪੁਲਿਸ ਨੇ ਉਸ ਤੋਂ ਡੇਰੇ ਨਾਲ ਸਬੰਧਤ ਕਈ ਜਾਣਕਾਰੀਆਂ ਵੀ ਹਾਸਲ ਕੀਤੀਆਂ ਹਨ।

 

Loading...

Comments are closed, but trackbacks and pingbacks are open.