Daily Aashiana
Punjabi Newspaper Online

ਦਾਊਦ ਇਬਰਾਹੀਮ ਦੀ 42 ਹਜਾਰ ਕਰੋੜ ਦੀ ਜਾਇਦਾਦ ਜ਼ਬਤ

30

ਲੰਡਨ: ਅੰਡਰਵਰਲਡ ਡਾਨ ਦਾਊਦ ਇਬਰਾਹੀਮ ਖਿਲਾਫ ਬ੍ਰਿਟੇਨ ਵਿੱਚ ਬਹੁਤ ਐਕਸ਼ਨ ਲਿਆ ਗਿਆ ਹੈ। ਬ੍ਰਿਟੇਨ ਵਿੱਚ ਦਾਊਦ ਇਬਰਾਹੀਮ ਦੀਆਂ ਕਰੋੜਾਂ ਦੀ ਜ਼ਾਇਦਾਦ ਜ਼ਬਤ ਕਰ ਲਈ ਗਈ ਹੈ। ਇੱਕ ਬ੍ਰਿਟਿਸ਼ ਅਖਬਾਰ ਨੇ ਦਾਊਦ ਦੀ ਜਾਇਦਾਦ ਜਬਤ ਹੋਣ ਦਾ ਦਾਅਵਾ ਕੀਤਾ ਹੈ। ਬ੍ਰਿਟੇਨ ਵਿਚ ਦਾਊਦ ਕੋਲ ਹੋਟਲ ਅਤੇ ਕਈ ਘਰ ਮੌਜੂਦ ਹਨ ਜਿਨ੍ਹਾਂ ਦੀ ਕੀਮਤ ਹਜਾਰਾਂ ਕਰੋੜ ਹੈ।

ਜ਼ਬਤ ਕੀਤੀ ਗਈ ਜ਼ਾਇਦਾਦ ਦੀ ਕੀਮਤ 42 ਹਜ਼ਾਰ ਕਰੋੜ ਦੱਸੀ ਜਾ ਰਹੀ ਹੈ। ਬ੍ਰਿਟੇਨ ਦੇ ਇੱਕ ਅਖਬਾਰ ਨੇ ਇਹ ਖ਼ਬਰ ਲਿਖੀ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਦਾਊਦ ਇਬ੍ਰਾਹੀਮ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਕਰਿਮਿਨਲ ਹੈ। ਇਸ ਤੋਂ ਪਹਿਲਾਂ ਯੂਏਈ ਵਿੱਚ ਕਰੀਬ ਪੰਦਰਾਂ ਹਜਾਰ ਕਰੋੜ ਦੀ ਪ੍ਰਾਪਰਟੀ ਉੱਤੇ ਉੱਥੇ ਦੀ ਸਰਕਾਰ ਨੇ ਸ਼ਕੰਜਾ ਕੱਸਿਆ ਸੀ।

ਬ੍ਰਿਟੇਨ ਵਿਚ ਦਾਊਦ ਦੇ ਹੋਟਲ, ਕਮਰਸ਼ੀਅਲ ਬਿਲਡਿੰਗਾਂ ਅਤੇ ਕਈ ਰਿਹਾਇਸ਼ੀ ਪ੍ਰਾਪਰਟੀਆਂ ਹਨ। ਪਿਛਲੇ ਮਹੀਨੇ ਹੀ ਯੂਕੇ ਟਰੇਜਰੀ ਵਿਭਾਗ ਨੇ ਇੱਕ ਲਿਸਟ ਜਾਰੀ ਕੀਤੀ ਸੀ, ਜਿਸ ਵਿੱਚ ਦਾਊਦ ਦੇ ਪਾਕਿਸਤਾਨ ਵਿੱਚ ਤਿੰਨ ਟਿਕਾਣਿਆਂ ਦਾ ਜ਼ਿਕਰ ਕੀਤਾ ਗਿਆ ਸੀ। ਦਾਊਦ ਦੀ ਜ਼ਾਇਦਾਦ ਜ਼ਬਤ ਕਰਨ ਦੀ ਸ਼ੁਰੁਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਏਈ ਅਤੇ ਲੰਦਨ ਯਾਤਰਾ ਦੌਰਾਨ ਸ਼ੁਰੂ ਹੋਈ। ਦਾਊਦ ਇਬਰਾਹੀਮ ਨੂੰ ਗਲੋਬਲ ਟੈਰੇਰਿਸਟ ਘੋਸ਼ਿਤ ਕਰਨ ਦੇ ਨਾਲ ਹੀ ਉਸਦੇ ਦੁਨੀਆ ਭਰ ਵਿੱਚ ਫੈਲੇ ਤਮਾਮ ਕਾਰੋਬਾਰਾਂ ਅਤੇ ਪ੍ਰਾਪਰਟੀਆਂ ਨੂੰ ਜ਼ਬਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਨੇ ਕਈ ਦੇਸ਼ਾਂ ਨੂੰ ਦਾਊਦ ਦੀਆਂ ਸੰਪੱਤੀਆਂ ਬਾਰੇ ਵਿੱਚ ਪੁਖਤਾ ਜਾਣਕਾਰੀਆਂ ਦਿੱਤੀਆਂ ਹਨ। ਦਾਊਦ ਦਾ ਨਾਮ ਇੰਟਰਪੋਲ ਦੀ ਮੋਸਟ ਵਾਂਟਿਡ ਲਿਸਟ ਵਿਚ ਸ਼ਾਮਲ ਹੈ ਉਸ ‘ਤੇ ਧੋਖਾਧੜੀ, ਅਪਰਾਧਕ ਸਾਜਿਸ਼ ਅਤੇ ਅਪਰਾਧਕ ਗਿਰੋਹ ਚਲਾਉਣ ਦੇ ਦੋਸ਼ ਹਨ।

Loading...

Comments are closed, but trackbacks and pingbacks are open.