Daily Aashiana
Punjabi Newspaper Online

ਵਿਦਿਆਰਥੀਆਂ ਵੱਲੋ 100 ਦੇ ਕਰੀਬ ਪੌਦੇ ਲਾਏ

25

ਪਾਤੜਾਂ 13 ਸਤੰਬਰ (ਸੱਤਪਾਲ ਗਰਗ) ਦੇਸ਼ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਜਿਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਵਧ ਤੋਂ ਵਧ ਪੌਦੇ ਲਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਉਥੇ ਹੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਸਕੂਲ ਅੰਦਰ ਹਰਿਆ ਭਰਿਆ ਵਾਤਾਵਰਣ ਬਣਾਉਣ ਦੇ ਲਈ ਵਧ ਤੋਂ ਵਧ ਪੌਦੇ ਲਾਏ ਜਾ ਰਹੇ ਹਨ । ਜਿਸ ਦੇ ਤਹਿਤ ਸਰਕਾਰੀ ਹਾਈ ਸਕੂਲ ਦੇ ਵਿਹੜੇ ਅੰਦਰ ਹੈਡਮਾਸਟਰ ਬਲਵੀਰ ਸਿੰਘ ਦੀ ਅਗਵਾਈ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋ 100 ਦੇ ਕਰੀਬ ਪੌਦੇ ਲਾਏ ਗਏ । ਤਾਂ ਜੋ ਵਧ ਰਹੇ ਪ੍ਰਦੂਸ਼ਨ ਨੂੰ ਰੋਕਣ ਅਤੇ ਸਕੂਲ ਦੇ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਕੀਤਾ ਜਾ ਸਕੇ । ਇਸ ਸਬੰਧੀ ਸਕੂਲ ਦੇ ਹੈਡਮਾਸਟਰ ਬਲਵੀਰ ਸਿੰਘ ਨੇ ਦੱਸਿਆ ਕਿ ਸਾਡਾ ਆਲਾ ਦੁਆਲਾ ਇਨਾਂ ਗੰਧਲਾ ਹੋ ਚੁੱਕੀਆ ਹੈ ਕਿ ਸਾਨੂੰ ਸਾਹ ਲੈਣਾ ਵੀ ਔਖਾ ਹੁੰਦਾ ਜਾ ਰਿਹਾ ਹੈ । ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸ਼ਨ ਨੂੰ ਰੋਕਣ ਦੇ ਲਈ ਸਾਨੂੰ ਵਧ ਤੋਂ ਵਧ ਪੌਦੇ ਲਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਅੰਦਰ ਇਸ ਵਧ ਰਹੇ ਪ੍ਰਦੂਸ਼ਨ ਨੂੰ ਰੋਕਿਆ ਜਾ ਸਕੇ ।ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਜੰਗਲੇ ਦੀ ਕਟਾਈ ਅਤੇ ਪੌਦਿਆ ਦੀ ਘੱਟਦੀ ਗਿਣਤੀ ਕਾਰਨ ਪ੍ਰਦੂਸ਼ਨ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ । ਉਨਾਂ ਕਿਹਾ ਕਿ ਅਗਰ ਅਸੀਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਵੀ ਮੁਕਤ ਰਹਾਗੇ । ਇਸ ਲਈ ਸਕੂਲ ਵਿੱਚ ਸਿੱਖਿਆ ਲੈਣ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਸੁਧ ਵਾਤਾਵਰਣ ਮਹੱਈਆਂ ਕਰਵਾਉਣ ਦੇ ਮੰਤਵ ਨਾਲ ਇਹ ਪੌਦੇ ਲਾਏ ਗਏ ਹਨ ਤਾਂ ਜੋ ਇਨਾਂ ਦੀ ਮਹਿਕ ਵਿਦਿਆਰਥੀਆਂ ਦੇ ਮਨ ਨੂੰ ਤਾਜਾ ਰੱਖ ਸਕੇ । ਉਨਾਂ ਕਿਹਾ ਕਿ ਅਗਰ ਇਸ ਵਾਤਾਵਰਣ ਨੂੰ ਵਧਣ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲੀਆ ਪੀੜੀਆਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਸੋ ਸਾਨੂੰ ਸਾਰਿਆ ਨੂੰ ਵਧ ਤੋਂ ਵਧ ਰੁੱਖ ਲਾਉਣੇ ਚਾਹੀਦੇ ਹਨ। ਇਸ ਮੌਕੇ ਸਟਾਫ ਵੀ ਮੌਜੂਦ ਸੀ ।

Loading...

Comments are closed, but trackbacks and pingbacks are open.