Daily Aashiana
Punjabi Newspaper Online

ਬ੍ਰਿਸਬੇਨ ਕਨਵਿਨਸ਼ਨ ਸੈਂਟਰ ‘ਚ 14 ਅਕਤੂਬਰ ਨੂੰ ਸਤਿੰਦਰ ਸਰਤਾਜ਼ ਦਾ ਸ਼ੋਅ

23

ਬ੍ਰਿਸਬੇਨ 13 ਸਤੰਬਰ ( ਤੇਜਿੰਦਰ ਭੰਗੂ ) ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਇਤਿਹਾਸਕ ਫਿਲਮ “ਦਾ ਬਲੈਕ ਪ੍ਰਿੰਸ” ਦੀ ਵੱਡੀ ਕਾਮਯਾਬੀ ਤੋੰ ਬਾਅਦ ਉੱਘੇ ਸੂਫੀ ਗਾਇਕ ਤੇ ਗੀਤਕਾਰ ਸਤਿੰਦਰ ਸਰਤਾਜ ਜੀ ਹੋਰਾਂ ਵੱਲੋਂ  ਉਲੀਕਿਆ ਗਿਆ “ਦਿ ਬਲੈਕ ਪ੍ਰਿੰਸ ਵਰਲਡ ਟੂਰ” ਜਿਸ ਦਾ ਦੁਨੀਆਂ ਦੇ ਸਾਰੇ ਵੱਡੇ ਦੇਸਾਂ-ਵਿਦੇਸ਼ਾਂ ਵਿੱਚ ਬੇ-ਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੇ ਪ੍ਰਮੋਟਰ ਜਗਮੋਹਨ ਸਿੰਘ ਨੇ ਬੜ੍ਹੇ ਸੁਚੱਜੇ ਢੰਗ ਨਾਲ ਦੱਸਦਿਆਂ ਕਿਹਾ ਕਿ  ਇਹ ਟੂਰ ਇਸੇ ਮਹੀਨੇ ਨਿਉਜ਼ੀਲੈੰਡ ਤੋਂ ਸ਼ੁਰੂ ਹੋ ਕੇ ਅਕਤੂਬਰ ਵਿੱਚ ਅਸਟ੍ਰੇਲੀਆ ਆਵੇਗਾ। ਇਹ ਸ਼ੋਅ ਸ਼ਨੀਵਾਰ 14 ਅਕਤੂਬਰ ਨੂੰ ਸਾਊਥ ਬ੍ਰਿਸਬੇਨ ‘ਚ ਕਨਵਿਨਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸਾਰੇ ਸ਼ੋਅ ਪਰਿਵਾਰਕ ਅਤੇ ਸੱਭਿਆਚਾਰਕ ਗਾਇਕੀ ਨਾਲ ਜੁੜੇ ਹੋਣਗੇ। ਆਸ ਕਰਦੇ ਹਾਂ ਕਿ ਤੁਸੀਂ ਵੀ ਸਾਫ ਸੁਥਰੀ ਗਾਇਕੀ ਅਤੇ ਅੱਵਲ ਦਰਜ਼ੇ ਦੇ ਗਾਇਕ ਸਤਿੰਦਰ ਸਰਤਾਜ਼ ਨੂੰ ਭਰਵਾਂ ਹੁੰਘਾਰਾ ਦੇਵੋਗੇ।

Loading...

Comments are closed, but trackbacks and pingbacks are open.