Daily Aashiana
Punjabi Newspaper Online

ਖ਼ਾਲਸਾ ਕਾਲਜ ਪਟਿਆਲਾ ਦੇ ਸੰਗੀਤ ਵਾਦਨ ਵਿਭਾਗ ਨੇ ਕਰਵਾਇਆ ਲੋਕ ਸਾਜ਼ ਮੁਕਾਬਲਾ

50

ਪਟਿਆਲਾ, 13 ਸਤੰਬਰ (ਜਗਜੀਤ ਸੱਗੂ) ਖ਼ਾਲਸਾ ਕਾਲਜ ਪਟਿਆਲਾ ਦੇ ਸੰਗੀਤ ਵਾਦਨ ਵਿਭਾਗ ਵੱਲੋਂ ਲੋਕ ਸਾਜ਼ ਵਾਦਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਲੋਕ ਸਾਜ਼ਾਂ ਨਾਲ ਸਾਡੇ ਸਭਿਆਚਾਰ ਦਾ ਬਹੁਤ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਨੇ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿੱਖ ਸਾਹਿਤ ਵਿੱਚ ਲੋਕ ਸਾਜ਼ਾਂ ਦੀ ਸ਼ੁਰੂਆਤ ਗੁਰਬਾਣੀ ਸਾਹਿਤ ਤੋਂ ਸ਼ੁਰੂ ਹੋ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਭਾਈ ਮਰਦਾਨਾ ਜੀ ਦੁਆਰਾ ਪੇਸ਼ ਕੀਤੇ ਲੋਕ ਸਾਜ਼ਾਂ ਕਰਕੇ ਗੁਰਬਾਣੀ ਸੰਗੀਤ ਵਿੱਚ ਇਕ ਨਵਾਂ ਅਧਿਆਇ ਸ਼ੁਰੂ ਹੋਇਆ। ਉਨ੍ਹਾਂ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸੰਗੀਤ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ।

ਇਸ ਮੁਕਾਬਲੇ ਵਿੱਚ ਐਮ.ਏ. ਭਾਗ ਦੂਜਾ ਸੰਗੀਤ ਗਾਇਨ ਦੇ ਵਿਦਿਆਰਥੀ ਕਰਨ ਸਿੰਘ ਨੇ ਪਹਿਲਾ ਸਥਾਨ ਤੇ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਨਰਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਐਮ.ਏ. ਭਾਗ ਦੂਜਾ ਸੰਗੀਤ ਗਾਇਨ ਦੇ ਵਿਦਿਆਰਥੀ ਰੋਹਿਤ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਸੰਗੀਤ ਵਾਦਨ ਵਿਭਾਗ ਦੇ ਮੁਖੀ ਡਾ. ਕੁਲਦੀਪ ਕੁਮਾਰ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

Loading...

Comments are closed, but trackbacks and pingbacks are open.