Daily Aashiana
Punjabi Newspaper Online

ਸ਼ੁੱਧ ਵਾਤਾਵਰਣ ਮੁਹੱਈਆ ਕਰਾਉਣ ਦੀ ਸਕੀਮ ਤਹਿਤ ਪੇਂਡੂ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ : ਲੰਗਾਹ

8

001 ਬਟਾਲਾ 4 ਮਾਰਚ (ਪ.ਪ.)-ਰਾਜ ਸਰਕਾਰ ਦੇ ਭੂਮੀ ਸੁਰੱਖਿਆ ਵਿਭਾਗ ਵਲੋਂ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਸੂਬੇ ਦੇ ਪਿੰਡਾਂ ਅੰਦਰ ਸ਼ੁੱਧ ਵਾਤਾਵਰਣ ਮੁਹੱਈਆ ਕਰਾਉਣ ਦੀ ਸਕੀਮ ਤਹਿਤ ਪੇਂਡੂ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਜ. ਸੁੱਚਾ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਪੰਜਾਬ ਨੇ ਅੱਜ ਪਿੰਡ ਕਿਲਾ ਟੇਕ ਸਿੰਘ ਦੇ 13 ਲੱਖ ਦੀ ਲਾਗਤ ਨਾਲ ਨਵੀਨੀਕਰਨ ਕੀਤੇ ਜਾਣ ਵਾਲੇ ਛੱਪੜ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਇਕ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਪਿੰਡਾਂ ਵਿਚੋਂ ਨਾਜਾਇਜ਼ ਕਬਜ਼ਿਆਂ ਰਾਹੀਂ ਹੋ ਰਹੇ ਛੱਪੜਾਂ ਨੂੰ ਬਚਾਉਣ ਅਤੇ ਉਨ੍ਹਾਂ ਦਾ ਨਵੀਨੀਕਰਨ ਕਰਕੇ ਛੱਪੜਾਂ ਦੇ ਵਾਧੂ ਪਾਣੀ ਰਾਹੀਂ ਖੇਤਾਂ ਦੀ ਸਿੰਚਾਈ ਕਰਨ ਲਈ ਯੋਜਨਾ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 1 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲਾ ਗੁਰਦਾਸਪੁਰ ਦੇ 11 ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਅਰੰਭਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਨਾਲ ਜਿਥੇ ਪਿੰਡਾਂ ਵਿਚੋਂ ਗੰਦੇ ਪਾਣੀ ਕਾਰਨ ਫੈਲਣ ਵਾਲੀਆਂ ਬੀਮਾਰੀਆਂ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ, ਉਥੇ ਕਿਸਾਨਾਂ ਦੀ ਇਸ ਵਾਧੂ ਗੰਦੇ ਪਾਣੀ ਨਾਲ ਹੋ ਰਹੇ ਉਪਜਾਊ ਜ਼ਮੀਨ ਦਾ ਵੀ ਬਚਾਅ ਹੋਵੇਗਾ ਅਤੇ ਇਸ ਉਪਜਾਊ ਪਾਣੀ ਨਾਲ ਕਿਸਾਨਾਂ ਦੀ ਜ਼ਮੀਨ ਸਿੰਚਾਈ ਸਹੂਲਤਾਂ ਮੁਹੱਈਆ ਹੋਣਗੀਆਂ, ਜਿਸ ਨਾਲ 25 ਤੋਂ 30 ਫੀਸਦੀ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘਟੇਗੀ। ਉਨ੍ਹਾਂ ਦੱਸਿਆ ਕਿ ਕਿਲਾ ਟੇਕ ਸਿੰਘ ਦੇ ਛੱਪੜ ਦੇ ਨਵੀਨੀਕਰਨ ਨਾਲ ਵਾਟਰ ਲਿਫਟਿੰਗ ਸਕੀਮ ਤਹਿਤ ਇਸ ਪਿੰਡ ਦੇ ਕਿਸਾਨਾਂ ਦੀ 68 ਏਕੜ ਖੇਤੀਬਾੜੀ ਵਾਲੀ ਜ਼ਮੀਨ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਹੋਣਗੀਆਂ। ਜ. ¦ਗਾਹ ਨੇ ਅੱਗੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਹੇਠਾਂ ਜਾ ਰਹੇ ਪੱਧਰ ਇਕ ਭਾਰੀ ਚਿੰਤਾ ਦਾ ਵਿਸ਼ਾ ਹੈ ਅਤੇ ਹਰ ਸਾਲ ਪਾਣੀ ਦੇ ਸੋਮਿਆਂ ਦੀ ਅੰਨੇਵਾਹ ਵਰਤੋਂ ਕਾਰਨ 100 ਮੀ. ਤੱਕ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਵੱਧ ਉਪਜ ਲੈਣ ਨਾਲ ਪਾਣੀ ਦੀ ਵਧ ਵਰਤੋਂ ਨਾਲ ਜ਼ਮੀਨ ਦੀ ਸਿਹਤ ਖਰਾਬ ਹੋਈ ਹੈ ਤੇ ਪਾਣੀ ਦਾ ਪੱਧਰ ਵੀ ਨੀਵਾਂ ਗਿਆ ਹੈ, ਜਿਸ ਨੂੰ ਰੋਕਣ ਲਈ ਭਵਿੱਖ ਦੀਆਂ ਚੁਣੌਤੀਆਂ ਨੂੰ ਦੇਖਦਿਆਂ ਸਰਕਾਰ ਵਲੋਂ ਵੱਖ-ਵੱਖ ਸਿੰਚਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਤਹਿਤ ਤੁਪਕਾ ਅਤੇ ਮਾਇਕਰੋ ਇਰੀਗ੍ਰੇਸ਼ਨ ਸਕੀਮ ਨਾਲ ਖੇਤੀ ਮੰਤਵ ਲਈ ਵਰਤੇ ਜਾਂਦੇ ਪਾਣੀ ਲਈ 60 ਤੋਂ 80 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ ਅਤੇ ਖੇਤੀ ਉਤਪਾਦਨ ਵਿਚ 30 ਤੋਂ 35 ਫੀਸਦੀ ਵਾਧਾ ਹੁੰਦਾ ਹੈ ਤੇ ਇਸ ਸਕੀਮ ਨਾਲ ਫਾਇਦਾ ਲੈਣ ਵਾਲੇ ਕਿਸਾਨਾਂ ਨੂੰ 75 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਵਾਟਰ ਸ਼ੈ¤ਡ, ਮੈਨੇਜਮੈਂਟ ਅਤੇ ਵਾਟਰ ਹਾਰਵੈ¤ਸਟਿੰਗ ਸਕੀਮ ਤਹਿਤ ਗੁਰਦਾਸਪੁਰ ਜ਼ਿਲੇ ਵਿਚ ਧਾਰ ਅਤੇ ਪਠਾਨਕੋਟ ਤਹਿਸੀਲ ਦੇ 6634 ਹੈਕਟੇਅਰ ਰਕਬੇ ਨੂੰ ਕਵਰ ਕੀਤਾ ਜਾ ਰਿਹਾ ਹੈ। ਨਰੋਟ ਅਤੇ ਬਮਿਆਲ ਬਲਾਕ ’ਚ ਸਮੂਹ ਬੰਜਰ ਭੂਮੀ ਵਿਕਾਸ ਪ੍ਰੋਜੈਕਟ 10 ਹਜ਼ਾਰ ਰਕਬੇ ਉ¤ਪਰ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਹੋਰ ਵੱਖ ਵੱਖ ਸਕੀਮਾਂ ਤਹਿਤ ਪਾਣੀ ਦੀ ਬਚਤ ਤੇ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਸਰਕਾਰ ਵਲੋਂ ਵੱਡੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ। ਰੇਨ ਵਾਟਰ ਹਰਵੈ¤ਸਟਿੰਗ ਸਕੀਮ ਧਾਰ ਤੇ ਪਠਾਨਕੋਟ ਬਲਾਕਾਂ ਵਿਚ ਪਿਛਲੇ ਚਾਰ ਸਾਲਾਂ ਵਿਚ ਡੈਮ ਬਣਾਏ ਗਏ ਹਨ, ਜਿੰਨ੍ਹਾਂ ਤੋਂ ਲਗਭਗ 200 ਹੈਕਟੇਅਰ ਰਕਬੇ ਲਈ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।  ਇਸ ਮੌਕੇ ਪੰਜਾਬ ਭੂਮੀ ਮੰਡਲ ਸ਼੍ਰੀ ਅਨਿਲ ਕੁਮਾਰ ਸੋਧੀ ਨੇ ਪੰਜਾਬ ਭੂਮੀ ਅਤੇ ਪਾਣੀ ਸੁਰੱਖਿਆ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ ਅਤੇ ਸ੍ਰੀ ਅਸ਼ੋਕ ਕੁਮਾਰ ਕਸ਼ਯਪ ਜ¦ਧਰ ਮੰਡਲ ਤੇ ਭੂਮੀ ਪਾਲ ਨੇ ਵੀ ਵਿਭਾਗ ਵਲੋਂ ਵੱਖ-ਵੱਖ ਚਾਲੂ ਕੀਤੇ ਗਏ ਪ੍ਰੋਜੈਕਟਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਗੁਰਦੀਪ ਸਿੰਘ ਐਸ.ਐਸ.ਪੀ. ਬਟਾਲਾ, ਸ਼੍ਰ. ਬਖਸ਼ੀਸ਼ ਸਿੰਘ ਧਾਰੋਵਾਲੀ ਸਾਬਕਾ ਅਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ, ਸ਼੍ਰ. ਅਮਰਾਓ ਸਿੰਘ ਸਾਬਕਾ ਚੇਅਰਮੈਨ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।

Loading...

Comments are closed.