Daily Aashiana
Punjabi Newspaper Online

ਜੂਨ 2011 ਤੱਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਰੇ 452 ਪਿੰਡਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ : ਦੀਵਾਨ

4
ਐਸ.ਈ. ਸ੍ਰੀ ਆਰ.ਸੀ. ਦੀਵਾਨ, ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਰੋਲ ਮਾਡਲ ਪਿੰਡ ਮਨਹੇੜਾ ਜੱਟਾਂ ਵਿਖੇ ਕਰਵਾਈ ਗਈ ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਨੂੰ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਪਿੰਡ ਵਿੱਚ ਲਗਾਈ ਗਈ ਅਧੁਨਿਕ ਜਲ ਸਪਲਾਈ ਸਕੀਮ ਸਬੰਧੀ ਜਾਣੂ ਕਰਵਾਉਂਦੇ ਹੋਏ। ਉਨ੍ਹਾਂ ਦੇ ਨਾਲ ਮਿਸ ਪ੍ਰਿਆ ਓਝਾ ਸੀਨੀਅਰ ਕਮਿਊਨਿਟੀ ਮੋਬਲਾਈਜਰ ਸਪੈਸਲਿਸ਼ਟ ਅਤੇ ਪਿੰਡ ਦੀ ਸਰਪੰਚ ਸ੍ਰੀਮਤੀ ਹਰਜੀਤ ਕੌਰ ਵੀ ਦਿਖਾਈ ਦੇ ਰਹੇ ਹਨ।

ਫਤਹਿਗੜ੍ਹ ਸਾਹਿਬ, 4 ਮਾਰਚ (ਸਵਰਨ ਸਿੰਘ ਨਿਰਦੋਸ਼ੀ)-ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਪੰਜਾਬ ਵੱਲੋ ਵਿਸਵ ਬੈਕ ਦੀ ਵਿੱਤੀ ਸਹਾਇਤਾ ਨਾਲ 1280.30 ਕਰੋੜ  ਦੀ ਲਾਗਤ ਨਾਲ ਪੰਜਾਬ ਦੇ 3161 ਪਿੰਡਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ  ਮੁਹੱਈਆ ਕਰਵਾਉਣ ਦਾ ਪ੍ਰੋਜੈਕਟ ਚੱਲ ਰਿਹਾ ਹੈ ਅਤੇ ਹੁਣ ਤੱਕ ਇਸ ਪ੍ਰੋਜੈਕਟ ਅਧੀਨ 1843 ਪਿੰਡਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ ਅਤੇ 526 ਪਿੰਡਾਂ ਦੀ ਆਂ ਜਲ ਸਪਲਾਈ ਸਕੀਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਜਾਣਕਾਰੀ ਜਲ ਸਪਲਾਈ  ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਈ. ਸ੍ਰੀ ਆਰ.ਸੀ. ਦੀਵਾਨ ਨੇ ਜ਼ਿਲ੍ਹੇ ਦੇ ਮਾਡਲ ਪਿੰਡ ਮਨਹੇੜਾ ਜੱਟਾਂ ਵਿਖੇ ਵਿਭਾਗ ਵੱਲੋਂ ਕਰਵਾਏ ਗਏ ਪ੍ਰੈਸ ਮਿਲਣੀ  ਪ੍ਰੋਗਰਾਮ ਦੌਰਾਨ ਦਿੱਤੀ। ਉਨ੍ਹਾਂ ਦੱਸਿਆ  ਕਿ ਕਮਿਉਨਿਟੀ ਮੋਬਲਾਈਜੇਸਨ ਟੀਮ (3ੋਮਮੁਨਟਿੇ ੰੋਬਲ੍ਰਿੳਟੋਿਨ ਟੲੳਮ) ਦੀ ਵਿਸੇਸ ਕਾਰਗੁਜਾਰੀ ਦੇ ਸਦਕਾ ਖੇਤਰੀ ਅਮਲੇ  ਦੁਆਰਾ ਪੇਡੂ ਇਲਾਕਿਆਂ ਵਿੱਚ 4536 ਮੀਟਿੰਗਾਂ ਵੱਖ-ਵੱਖ ਭਾਗੇਦਾਰੀਆਂ (ਸ਼ਟੳਕੲਹੋਲਦੲਰਸ) ਨਾਲ ਕੀਤੀਆਂ ਗਈਆਂ ਜਿਸ ਵਿੱਚ 1 ਲੱਖ ਤੋ ਵੱਧ ਪੈਡੂ ਲੋਕਾਂ ਨੂੰ ਪ੍ਰੋਜੈਕਟ ਬਾਰੇ ਜਾਣੂ ਕਰਵਾਇਆ ਗਿਆ। ਇਸ ਨਾਲ 3319 ਗ੍ਰਾਮ ਪੰਚਾਇਤਾਂ ਨੇ ਪ੍ਰੋਜੈਕਟ ਵਿੱਚ ਸਾਮਲ ਹੋਣ ਲਈਆਪਣੀ ਸਹਿਮਤੀ ਦਿੱਤੀ ਹੈ, ਜਿਹਨਾ ਵਿੱਚੋ 2698 ਗ੍ਰਾਮ ਪੰਚਾਇਤਾਂ ਨੇ ਪੂਰਾ ਲਾਭਪਾਤਰੀ ਹਿੱਸਾ ਜਮਾਂ  ਕਰਵਾ ਦਿੱਤਾ ਹੈ। ਸ੍ਰੀ ਦੀਵਾਨ ਨੇ ਦੱਸਿਆ ਕਿ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਵਿਸਵ ਬੈਂਕ ਦੀ ਸਹਾਇਤਾ ਨਾਲ ਸਾਲ 2008-09 ਵਿੱਚ 4 ਪਿੰਡ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੇ ਗਏ ਸੀ ਜਿਨ੍ਹਾਂ ਦੀ ਕੁੱਲ ਲਾਗਤ 102.61 ਲੱਖ ਰੁਪਏ ਸੀ ਅਤੇ ਸਾਲ 2009-10 ਵਿੱਚ 2 ਪਿੰਡ ਜਿਨ੍ਹਾਂ ਦੀ ਕੁੱਲ ਲਾਗਤ 57.40 ਲੱਖ ਰੁਪਏ ਸੀ ਨੂੰ  ਚਾਲੂ ਕੀਤਾ ਜਾ ਚੁੱਕਾ  ਹੈ। ਇਨ੍ਹਾਂ ਪਿੰਡਾਂ ਵਿੱਚ ਪਿੰਡ ਵਾਸੀਆਂ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਪੀਣ ਵਾਲਾ ਪਾਣੀ ਮਿਲ ਰਿਹਾ ਹੈ। ੇ ਇਨ੍ਹਾਂ ਸਕੀਮਾਂ ਦੀ ਦੇਖਭਾਲ ਦਾ ਕੰਮ ਪਿੰਡ ਵਾਸੀਆਂ  ਵੱਲੋਂ ਆਪ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ 6 ਪਿੰਡਾਂ ਵਿੱਚ 75 ਫੀਸਦੀ ਤੋਂ ਜਿਆਦਾ ਘਰਾਂ ਵਿੱਚ ਪਾਣੀ ਦੇ ਨਿਜੀ  ਕੁਨੈਕਸਨ ਲੈ ਲਏ ਗਏ ਹਨ ਜਿਨ੍ਹਾਂ ਵਿੱਚੋ 2 ਪਿੰਡ ਰੋਲ ਮਾਡਲ ਦੇ ਤੌਰ ਤੇ ਕੰਮ ਕਰ ਰਹੇ ਹਨ। ਇਹਨਾਂ ਵਿੱਚੋ ਪਿੰਡ ਦੇਦੜਾਂ ਦੇ 100 ਫੀਸਦੀ ਅਤੇ ਪਿੰਡ ਮਨਹੇੜਾ ਜੱਟਾਂ ਵਿਖੇ 94 ਫੀਸਦੀ ਨਿੱਜੀ ਕੁਨੈਕਸਨ ਹਨ। ਇਨ੍ਹਾਂ ਪਿੰਡਾਂ ਵਿੱਚ ਪਾਣੀ ਦੇ ਮੀਟਰ ਲਗਾਉਣ ਦੀ ਤਜਵੀਜ ਹੈ ਤਾਂ ਜੋ ਪਾਣੀ ਦੀ ਸਪਲਾਈ 24 ਘੰਟੇ ਉਪਲੱਬਧ ਹੋ ਸਕੇ ਅਤੇ ਪੀਣ ਵਾਲੇ ਪਾਣੀ ਦੀ ਚੰਗੀ ਸਾਂਭ ਸੰਭਾਲ ਕਰਕੇ ਪਾਣੀ ਦੀ ਦੁਰਵਰਤੋਂ ਲਗਭਗ ਖਤਮ ਹੋ ਜਾਵੇ। ਇਸੇ ਤਰਾਂ ਸਾਲ 2009-10 ਵਿੱਚ ਰਾਸ਼ਟਰੀ ਪੇਂਡੂ ਜਲ ਸਪਲਾਈ  ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ 71 ਪਿੰਡਾਂ ਨੂੰ 7 ਕਰੋੜ 64 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਐਸ.ਈ. ਨੇ ਦੱਸਿਆ ਕਿ ਵਿਸਵ ਬੈਂਕ ਦੀ ਸਹਾਇਤਾ ਵਾਲੇ ਇਸ ਪ੍ਰੋਜੈਕਟ ਵਿੱਚ ਸਾਲ 2010-11 ਦੌਰਾਨ ਜਿਲ੍ਹਾ  ਫਤਿਹਗੜ੍ਹ ਸਾਹਿਬ ਦੇ 8 ਪਿੰਡਾਂ ਨੂੰ ਸਾਮਲ ਕੀਤਾ ਗਿਆ ਹੈ। ਜਿਸ ਤੇ 2 ਕਰੋੜ 60  ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ।  ਇਸੇ ਤਰ੍ਹਾਂ ਸਾਲ 2010-11 ਦੌਰਾਨ  ਰਾਸ਼ਟਰੀ ਪੇਂਡੂ ਜਲ ਸਪਲਾਈ ਪ੍ਰੋਗਰਾਮ ਅਧੀਨ 46 ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਤੇ 3 ਕਰੋੜ 14 ਲੱਖ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ ਅਤੇ ਇਹ ਸਕੀਮਾਂ 31 ਮਾਰਚ 2011 ਤੱਕ ਮੁਕੰਮਲ ਹੋ ਜਾਣਗੀਆਂ। ਮਿਸ ਪ੍ਰਿਆ  ਓਝਾ ਸੀਨੀਅਰ ਕਮਿਊਨਿਟੀ ਮੋਬਲਾਈਜਰ ਸਪੈਸਲਿਸ਼ਟ ਨੇ ਦੱਸਿਆ ਕਿ ਇਸ  ਪ੍ਰੋਜੈਕਟ ਦੇ ਹੋਂਦ ਵਿੱਚ ਆਉਣ ਨਾਲ ਪਿੰਡਾਂ ੱਿਵੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਬਹੁਤ ਹੱਦ ਤੱਕ ਹਲ ਹੋ ਗਿਆ ਹੈ ਅਤੇ ਪਿੰਡ ਵਾਸੀਆਂ ਦਾ ਇਸ ਪ੍ਰੋਜੈਕਟ ਪ੍ਰਤੀ  ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।

Comments are closed.