Daily Aashiana
Punjabi Newspaper Online

ਪੰਜਾਬੀ ਸਾਹਿਤਕਾਰ ਡਾ: ਗੁਰਦਰਪਾਲ ਦੀਆਂ ਤਾਜ਼ਾ ਛਪੀਆਂ ਪੁਸਤਕਾਂ ਉਤੇ ਨਜ਼ਰਸਾਨੀ ਕਰਦਿਆਂ

27

TEESRI AKHTEESRI AKH2ਜੇਕਰ ਪੰਜਾਬੀ ਸਾਹਿਤ ਵਿਚ ਕਾਰਜਸ਼ੀਲ ਵਿਅਕਤੀ ਵੇਖਣਾ ਹੋਵੇ ਤਾਂ ਬਹੁਚਰਚਿਤ ਨਾਵਾਂ ਦੇ ਨਾਲ ਨਾਲ ਡਾ: ਗੁਰਦਰਪਾਲ ਸਿੰਘ ਅੰਟਾਲ ਉਰਫ ਡਾ: ਗੁਰਦਰਪਾਲ ਦਾ ਹੀ ਨਾ ਸਾਹਮਣੇ ਆਉਂਦਾ ਹੈ, ਜੋ ਪਹਿਲੀ ਨਜ਼ਰੇ ਇਕ ਸਧਾਰਣ ਵਿਅਕਤੀ ਜਾਪਦਾ ਹੈ, ਜਿਸ ਵਿਚ ਕੋਈ ਵਲਵਲੇਵਾ ਨਹੀਂ, ਸਾਦਗੀ ਦਾ ਮੁਜੱਸਮਾ ਹੋ ਕੇ ਵਿਚਰਦਿਆਂ ਸਭਨਾਂ ਨੂੰ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ ਅਤੇ ਹਰ ਕੋਈ ਜੋ ਵੀ ਉਸ ਨੂੰ ਮਿਲਦਾ ਹੈ, ਬਸ ਉਸੇ ਦਾ ਹੀ ਹੋ ਕੇ ਰਹਿ ਜਾਂਦਾ ਹੈ, ਪੜਨਾ ਲਿਖਣਾ ਉਸ ਦਾ ਇਕ ਅਜਿਹਾ ਸ਼ੋਕ ਹੈ ਜਿਸ ਨੂੰ  ਉਸ ਕਿਸੇ ਵੀ ਕੀਮਤ ਉੱਤੇ ਤਿਆਗ ਨਹੀਂ ਸਕਦਾ। ਪੁਸਤਕਾਂ ਦੇ ਰੀਵਿਊ ਕਰਨਾ, ਸ਼ੋਧ ਪੱਤਰ ਲਿਖਣਾ ਉਸ ਦਾ ਮਨਪਸੰਦ ਕਾਰਜ ਹੈ। ਅੰਦਰੋ ਬਾਹਰੋਂ ਇਕੋ ਜਿਹੀ ਸ਼ਖਸੀਅਤ ਹੋਣ ਕਰਕੇ ਕਿਸੇ ਨਾਲ ਵੀ ਵਧੀਕੀ ਨਹੀਂ ਕਰਦਾ ਤੇ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਸਾਵਾਂ ਰਹਿ ਕੇ ਮੁਲਾਂਕਣ ਕਰਨ ਵਿਚ ਯਕੀਨ ਰੱਖਦਾ ਹੈ। ਜੀਰਕਪੁਰ ਵਿਖੇ ਇਕ ਸਾਹਿਤ ਸਭਾ ਦਾ ਸੰਚਾਲਨ ਵੀ ਕਰਦਾ ਹੈ, ਜਿਸ ਦੀ ਹਰ ਮਹੀਨੇ ਇਕ ਇਕਤਰਤਾ ਕਰਕੇ ਕਿਸੇ ਨਾ ਕਿਸੇ ਅਣਗੋਲੇ ਲੇਖਕ ਦਾ ਸਾਹਿਤਕਾਰਾਂ ਨਾਲ ਤੁਆਰਫ ਕਰਵਾਉਂਦਾ ਹੈ, ਤਿਕੜਬਾਜ਼ੀ ਦੇ ਝਮੇਲਿਆਂ ਵਿਚ ਪੈਦਾ ਹੀ ਨਹੀਂ ਸਗੋ ਸਾਫ ਸਪਸ਼ਟ ਰੂਪ ਵਿਚ ਸਾਰੀ ਗੱਲ ਸਭਨਾ ਸਨਮੁੱਖ ਰਖ ਦੇਂਦਾ ਹੈ। ਉਸ ਨੇ ਆਪਣ੍ਯੇ ਹਿਰਦੇ ਵਿਚ ਇਕ ਕਵੀ ਦਾ ਹਿਰਦਾ ਸੰਭਾਲ ਰਖਿਆ ਹੈ, ਜਿਸ ਤਹਿਤ ਉਹ ਆਪਣੇ ਮਨ ਦੀਆਂ ਗੱਲਾਂ ਨੂੰ ਇਕਤਰ ਕਰਕੇ ਪੁਸਤਕ ਰੂਪ ਵਿਚ ਛਪਣ ਉਪਰੰਤ ਅਛੋਪਲੇ ਜਿਹੇ ਹੀ ਪਾਠਕਾਂ ਦੇ ਹੱਥਾਂ ਵਿਚ ਪਹੁੰਚਾ ਦਿੰਦਾ ਹੈ। ਕਵਿਤਾ ਦੇ ਹੀ ਸ਼ੋਕ ਨੇ ਉਸ ਨੂੰ ਗਜ਼ਲ ਲਿਖਣ ਵਲ ਪ੍ਰੇਰਿਤ ਕੀਤਾ, ਜਿੰਨ੍ਹਾਂ ਦਾ ਮੰਚਾਂ ਉੱਤੇ ਗਾਇਨ ਕਰਕੇ ਵਾਹਵਾ ਖੱਟ ਜਾਂਦਾ ਹੈ, ਪੰਜਾਬੀ ਲੋਕ ਗਾਇਕਾ ਨਿਸ਼ੀ ਵੀ ਉਸ ਦੀਆਂ ਗਜ਼ਲਾਂ ਨੂੰ ਆਪਣੀ ਆਵਾਜ਼ ਦੇਣ ਵਿਚ ਸਫਲ ਰਹਿੰਦੀ ਹੈ ਅਤੇ ਉਸ ਨੇ ‘ਆਗਾਜ਼ਾ’ ਅਤੇ ‘ਨਵੀਂ ਸਵੇਰ’ ਨਾਮੀ ਗਜਲ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹੋਏ ਹਨ। ਪਿਛੋਕੜ ਪਿੰਡ ਦਾ ਹੋਣ ਕਰਕੇ ਖੇਤਾਂ ਦੀ ਖੁੱਲ੍ਹੀ ਫਿਜ਼ਾ ਵਿਚ ਵਿਚਰਦਿਆਂ ਉਸ ਨੂੰ ਗੀਤ ਦੇ ਬੋਲ ਇਕਠੇ ਕਰਕੇ ਆਵਾਜ਼ ਦੇਣ ਦਾ ਅਵੱਲਾ ਸ਼ੌਕ ਜਾਗਿਆ, ਜਿਸ ਤਹਿਤ ਉਸ ਨੇ ਆਪਣੇ ਲਿਖੇ ਸਾਰੇ ਗੀਤਾਂ ਨੂੰ ਇਕ ਪੁਸਤਕ ਵਿਚ ਇਕਤਰ ਕਰਕੇ ਬਨੇਰਾ ਦੀਵਾ ਬਲੇ ਸੰਗ੍ਰਹਿ ਹੁਣੇ ਹੁਣੇ ਪ੍ਰਕਾਸ਼ਿਤ ਕਰਵਾਇਆ ਹੈ, ਜਿਸ ਵਿਚ 60 ਦੇ ਕਰੀਬ ਗੀਤ ਸ਼ਾਮਲ ਹਨ, ਜਿਨ੍ਹਾਂ ਨੂੰ ਪਾਠਕ ਪੜ੍ਹ ਕੇ ਅਤੇ ਗੁਣਗੁਣਾ ਕੇ ਲੁਤਫੰਦੋਜ਼ ਹੋ ਸਕਦਾ ਹੈ। ਉਸ ਨੇ ਕਵਿਤਾ ਗੀਤ ਤੇ ਗਜ਼ਲ ਤੋਂ ਇਲਾਵਾ ਸੰਪਾਦਨ ਵੀ ਕੀਤਾ ਹੈ ਅਤੇ ਆਲੋਚਨਾ ਵੀ ਕੀਤੀ ਹੈ ਜਿਸ ਤਹਿਤ ਕਥਾ ਜਗਤ ਪ੍ਰਿੰ: ਸੁਜਾਨ ਸਿੰਘ ਅਤੇ ਸਮਕਾਲੀ ਪਾਠਗਤ ਸਰੋਕਾਰ ਪੁਸਤਕਾਂ ਸਨਮੁੱਖ ਹੁੰਦੀਆਂ ਹਨ। ਬਾਲ ਸਹਿਤ ਵਿਚ ਵੀ ਰੁਚੀ ਰਖਣ ਕਰਕੇ ਉਸ ਨੇ ਅਖਰਾਂ ਦੀ ਫੁਲਕਾਰੀ ਬਾਲ ਕਾਵਿ ਰਚਨਾਵਾਂ ਪ੍ਰਕਾਸ਼ਿਤ ਕਰਵਾਈਆਂ ਹਨ। ਕਹਿਣ ਦਾ ਭਾਵ ਇਹ ਹੈ ਕਿ ਉਹ ਬਹੁ ਵਿਧਾਵੀ ਪੰਜਾਬੀ ਸਾਹਿਤਕਾਰ ਤੇ ਸਮੀਖਿਅਕ ਹੈ। ਪੰਜਾਬ ਪ੍ਰਾਂਤ ਦੇ ਨਾਲ ਲਗਦੇ ਸਰਹੱਦੀ ਪਿੰਡ ਦਾ ਵਾਸੀ ਹੋਣ ਕਰਕੇ ਉਹ ਦੋਹਾਂ ਪ੍ਰਦੇਸ਼ਾਂ ਪੰਜਾਬ ਤੇ ਹਰਿਆਣਾ ਦਾ ਸਾਂਝਾ ਲੇਖਕ ਹੋ ਨਿਬੜਦਾ ਹੈ। ਪੰਜਾਬ ਦੀ ਰਾਜਧਾਨੀ ਸਾਂਝੀ ਹੋਣ ਕਰਕੇ ਉਸ ਨੇ ਆਪਣਾ ਸ਼ਹਿਰ ਵੀ ਚੰਡੀਗੜ ਨੂੰ ਚੁਣਿਆ ਅਤੇ ਸ਼ੁਰੂ ਸ਼ੁਰੂ ਵਿਚ ਲੇੈਕਚਰਾਰਸ਼ਿਪ ਪਾਰਟਟਾਈਮ ਕਰਦਿਆਂ ਕਰਦਿਆਂ ਹੀ ਉਸ ਸਹਿਕਾਰੀ ਕੋਆਪਰੇਟਿਵ ਬੈਂਕ ਵਿਚ ਪੱਕੀ ਨੌਕਰੀ ਮਿਲ ਗਈ, ਜਿਸ ਦੇ ਫਰਜ਼ ਨਿਭਾਉਦਿਆਂ ਹੋਇਆ ਸਾਹਿਤਕਾਰੀ ਵੀ ਕਰਦਾ ਆ ਰਿਹਾ ਹੈ ਅਤੇ ਜੀਰਕਪੁਰ ਵਿਖੇ ਪੱਕੀ ਰਿਹਾਇਸ਼ ਕੀਤੀ ਹੋਈਹੈ। ਉੋਸ ਦਾ ਆਪਣਾ ਮੰਨਣਾ ਹੈ ਕਿ ਛੋਟੀ ਉਮਰ ਤੋਂ ਹੀ ਪੰਜਾਬੀ ਸਾਹਿਤ ਤੇ ਗੀਤਾਂ ਨੂੰ ਪੜ੍ਹਨ, ਸੁਣਨ ਤੇ ਮਾਨਣ ਦਾ ਸੁਭਾਅ ਤੇ ਸੁਭਾਗ ਰਿਹਾ ਹੈ। ਖੇਤਾਂ ਵਿਚ ਕੰਮ ਕਰਦਿਆਂ ਤੇ ਵਿਆਹ ਸ਼ਾਦੀਆਂ ਦੇ ਮੌਕੇ ਉੱਤੇ ਚੰਗੇ ਗੀਤ ਤੇ ਲੋਕਗਾਥਾਵਾਂ ਸੁਣ ਕੇ ਮੇਰੇ ਮਨ ਨੂੰ ਬੜਾ ਹੀ ਆਨੰਦ ਤੇ ਸੰਤੁਸ਼ਟੀ ਅਨਭਵ ਹੁੰਦੀ ਸੀ। ਪਿਛਲੇ 15-20 ਸਾਲਾਂ ਤੋਂ ਪੰਜਾਬੀ ਸਾਹਿਤ ਦੇ ਵਿੰਭਿਨ ਰੁੂਪਾਂ ਨੂੰ ਪੜ੍ਹਨ, ਲਿਖਣ ਤੇ ਉਨ੍ਹਾਂ ਦੀ ਖੁੂਬਸੂਰਤ ਅਦਾਕਾਰੀ ਨੂੰ ਗ੍ਰਹਿਣ ਕਰਨ ਦਾ ਵਚਿਤਰ ਮੌਕਾ ਪ੍ਰਾਪਤ ਹੁੰਦਾ ਰਿਹਾ ਹੈ। ਇਨ੍ਹਾਂ ਲਿਖਣ ਤੇ ਪੜ੍ਹਨ ਦੀਆਂ ਗੱਲਾਂ ਤੋਂ ਉਤਸ਼ਾਹਿਤ ਤੇ ਪ੍ਰੇਰਿਤ ਹੋ ਕੇ ਮੈਨੂੰ ਗਜ਼ਲ ਕਵਿਤਾ ਗੀਤ ਬਾਲ ਸਾਹਿਤ ਤੇ ਆਲੋਚਨਾ ਦੀਆਂ ਪੁਸਤਕਾਂ ਛੁਪਵਾਉਣ ਦੀ ਚੇਟਕ ਜਾਰੀ ਹੈ। ਜਦੋਂ ਉਸ ਨੂੰ ਪੁਛਿਆ ਗਿਆ ਕਿ ਗੀਤਕਾਰੀ ਬਾਰੇ ਕੀ ਖਿਆਲ ਹਨ ਤਾਂ ਉਸ ਦਾ ਮੰਨਣਾ ਸੀ ਕਿ ਅਜੋਕੇ ਜੀਵਨ ਵਿਚ ਗੀਤ ਇਕ ਖਾਰਜ ਹੋ ਰਿਹਾ ਵਰਤਾਰਾ ਹੈ। ਅਜ ਸਾਰੇ ਪਾਸੇ ਰੌਲੇ ਰੱਪੇ ਦਾ ਦੌਰ ਹੈ। ਗੀਤ ਵੀ ਅਜ ਕਲ੍ਹ ਰੌਲਾ ਹੀ ਬਣ ਕੇ ਰਹਿ ਗਿਆ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚੋਂ ਮੇਰੇ ਗੀਤਾਂ ਨੇ ਜਨਮ ਲਿਆ ਹੈ । ਗੀਤਕਾਰਾਂ ਦੀਆਂ ਚੰਗੀਆਂ ਬੁਰੀਆਂ ਧੁਨੀਆਂ ਨੂੰ ਸੁਣਦਿਆਂ ਮੇਰੇ ਅੰਦਰਲੇ ਮਨ ਨੇ ਹੁੰਗਾਰਾ ਭਰਿਆ ਕਿ ਤੂੰ ਕਿਉਂ ਗੀਤ ਨਹੀਂ ਲਿਖ ਸਕਦਾ। ਮੇਰੇ ਗੀਤ ਅਜ ਕਲ ਦੇ ਰੌਲੇ ਰੱਪੇ ਵਾਲੇ ਮਾਹੌਲ ਵਿਚੋ ਚੰਦ ਮਿੰਟ ਸਕੂਨ ਭਾਲਣ ਦਾ ਨਿਮਾਣਾ ਜਿਹਾ ਯਤਨ ਹੈ। ਇਨ੍ਹਾਂ ਗੀਤਾ ਦੀ ਸਿਰਜਣਾ ਵਿਚ ਮੇਰੇ ਪੇਂਡੂ ਮਾਹੌਲ ਅਤੇ ਭਾਈਚਾਰੇ ਦੇ ਪਿਛੋਕੜ ਨੇ ਵੀ ਭੂਮਿਕਾ ਨਿਭਾਈ ਹੈ। ਗੀਤ ਵੀ ਜਿੰਦਗੀ ਦਾ ਅਰਥ ਲਭਣ ਦਾ ਇਕ ਯਤਨ ਮਾਤਰ ਹਨ। ਗੀਤਾਂ ਦੇ ਮਾਧਿਅਮ ਦੁਆਰਾ ਆਪਣੇ ਤੇ ਆਪਣੇ ਲੋਕਾਂ ਦੇ ਜੀਵਨ ਵਿਚ ਖੇੜਾ ਭਰਨ ਦਾ ਮੇਰਾ ਇਹ ਯਤਨ ਲੋਕਾਂ ਦੀ ਕਚੈਹਿਰੀ ਵਿਚ ਪੇਸ਼ ਹੈ। ਜੇਕਰ ਚੰਗਾ ਹੁੰਗਾਰਾ ਮਿਲਿਆ ਤਾਂ ਹੋਰ ਗੀਤ ਰਚ ਸਕਣ ਵਲ ਪ੍ਰੇਰਿਤ ਹੋਵਾਂਗਾ।
ਸਾਂਝ ਦਾ ਲਿਬਾਸ ਸਾਨੂੰ ਪਹਿਨਣਾ ਹੀ ਪੈਂਦਾ ਹੈ
ਤਾਂ ਹੀ ਨਾਂ ਮਨੁੱਖਤਾ ਦਾ ਦੁਨੀਆਂ ਚ ਰਹਿੰਦਾ ਹੈ
ਫਾਇਦੇ ਵਾਲਾ ਸੌਦਾ ਇਹ ਬਣੂ ਸਾਰੇ ਜੱਗ ਦਾ
ਸਾਂਝਾ ਨਾਲ ਜੀਣ ਦਾ ………।
    ਡਾ: ਗੁਰਦਰਪਾਲ ਦੀ ਨਜਰਸਾਨੀ ਕਰਦਿਆਂ ਡਾ: ਸੁਦਰਸ਼ਨ ਗਾਸੋ ਨੇ ਅੰਕਿਤ ਕੀਤਾ ਹੈ ਕਿ ਉਸ ਦੇ ਇਸ ਗੀਤ ਸੰਗ੍ਰਹਿ ਬਨੇਰੇ ਦੀਵਾ ਬਲੇ। ਵਿਚ ਉਸ ਨੇ ਜੀਵਨ ਦੇ ਵਿੰਭਿਨ ਪੱਖਾਂ ਨੂੰ ਲੈ ਕੇ ਗੀਤ ਲਿਖੇ ਹਨ। ਉਸ ਦੇ ਗੀਤਾਂ ਨੂੰ ਮੁਖ ਰੂਪ ਵਿਚ ਤਿੰਨ ਭਾਗਾ ਵਿਚ ਵੰਡਿਆ ਜਾ ਸਕਦਾ ਹੈ (ੳ ) ਸਮਾਜਕ, ਸਦਾਚਾਰਕ ਪ੍ਰਭਾਵ ਵਾਲੇ (ਅ) ਰਾਜਨੀਤਿਕ ਰੰਗ ਤੇ ਦੇਸ਼ ਭਗਤੀ ਵਾਲੇ (ੲ) ਗਾਇਕਾਂ ਜਾਂ ਅਖਾੜਿਆ ਨੂੰ ਮੁੱਖ ਰਖ ਕੇ ਲਿਖੇ ਗੀਤ।
    ਉਸ ਦੇ ਇਨ੍ਹਾਂ ਦਿੰਨ ਤਰ੍ਹਾਂ ਦੇ ਗੀਤਾਂ ਦੀ ਵੱਡੀ ਵਿਸ਼ੇਸਤਾ ਇਹ ਹੈ ਕਿ ਇਹ ਸਾਰੀ ਤਰ੍ਹਾਂ ਦੇ ਗੀਤ ਇੱਕੋ ਜਿੰਨੇ ਪ੍ਰਭਾਵ ਨੂੰ ਸਿਰਜਦੇ ਹਨ। ਜਿਵੇਂ ਉਹ ਆਪਣੇ ਜੀਵਨ ਵਿੱਚ ਕਿਸੇ ਕੰਮ ਨੂੰ ਇੱਕ ਚੁਣੋਤੀ ਵਾਂਗ ਸਵੀਕਾਰ ਕਰਦਾ ਹੈ ਉੇ ਤਰ੍ਹਾਂ ਉਹ ਗੀਤ ਲਿਖਣ ਨੂੰ ਵੀ ਇਕ ਚ੍ਯੁਣੋਤੀ ਸਵੀਕਾਰ ਕਰਕੇ ਲਿਖਣ ਲੱਗਿਆ ਹੈ ਤੇ ਇਸ ਬਾਰੇ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਇਸ ਚ੍ਯੁਣੋਤੀ ਵਿੱਚੋ ਵੀ ਸਫਲਤਾ ਸਹਿਤ ਪਾਸ ਹੋਇਆ ਹੈ। ਮੁੱਖ ਰੂਪ ਵਿੱਚ ਡਾ: ਗੁਰਦਰਪਾਲ ਸਿੰਘ ਅਮਨ,   ਸ਼ਾਂਤੀ ਤੇ ਲੋਕਾਂ ਦੀ ਖੁਸ਼ਹਾਲੀ ਚਾਹੁਣ ਵਾਲਾ ਗੀਤਕਾਰ ਹੈ। ਉਹ ਪੂਰੀ ਦੁਨੀਆਂ ਦੀ ਸੁੱਖ ਮੰਗਦਾ ਹੈ। ਨਵੇਂ ਵਰ੍ਹੇ ਦੀ ਆਮਦ ਉਪਰ ਲਿਖੇ ਗੀਤ ਵਿੱਚ ਉਸ ਨੇ ਇਸੇ ਭਾਵਨਾ ਅਧੀਨ ਇਉਂ ਲਿਖਿਆ  ਹੈ:
ਨਵਿਆਂ ਵਰ੍ਹਿਆਂ ਤੂੰ ਆਈ ਵੇ ਅੜਿਆ
ਸ਼ਾਂਤੀ ਖੁਸ਼ਹਾਲੀ ਲਿਆਈ ਵੇ ਅੜਿਆ
ਹੁਣ ਜੰਗਾਂ ਯੁੱਧਾਂ ਦੇ ਮੌਸਮ ਨਾ ਆਵਣ
ਮਾਨਵ ਹੱਕ, ਸੱਚ ਦਾ ਸੰਦੇਸ਼ ਪਹੁੰਚਾਵਣ
    ਉਸ ਦੇ ਅਵਚੇਤਨ ਵਿਚ ਸੰਯੁਕਤ ਪੰਜਾਬ ਦਾ ਨਕਸ਼ਾ ਵੱਸਿਆ ਹੋਇਆ ਹੈ, ਇਸ ਕਰਕੇ ਉਹ ਭੂਗੋਲਿਕ ਹੱਦ ਬੰਦੀਆਂ ਨੂੰ ਦਿਲੋਂ ਸਵੀਕਾਰ ਨਹੀਂ ਕਰਦਾ। ਉਸ ਦਾ ਆਪ੍ਯਣੇ ਗੀਤਾਂ ਵਿੱਚ ਵਾਰ ਵਾਰ ਆਪਣੇ ਪਿੰਡ ਦਾ ਜ਼ਿਕਰ ਕਰਨਾ ਉਸ ਦਾ ਸਾਡੀ ਸੰਯੁਕਤ ਭਾਈਚਾਰਕ ਰਹਿਤਲ ਵਿੱਚ ਉਸ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦਾ ਹੈ। ਸਮਾਜਿਕ ਬੁਰਾਇਆਂ ਬਾਰੇ ਲਿਖੇ ਗਏ ਉਸ ਦੇ ਗੀਤਾਂ ਵਿੱਚ ਸਮਾਜ ਪ੍ਰਤੀ ਸੰਵੇਦਨਾ ਝਲਕਦੀ ਹੈ:
ਪੰਜਾਬ ਨੂੰ ਬਚਾਓ ਇਹ ਸਭ ਦਾ ਪਿਆਰਾ ਹੈ
ਖੁਸ਼ੀਆਂ ਤੇ ਖੇੜਿਆਂ ਦਾ ਸਾਂਝਾ ਵਣਜਾਰਾ ਹੈ
ਨਸ਼ਿਆ ਨੇ ਪੇਟੀ ਇਹਦੀ ਚੜ੍ਹਦੀ ਜਵਾਨੀਬਈ
    ਉਸ ਨੇ ਆਪਣੇ ਗੀਤਾਂ ਵਿੱਚ ਪਰਿਵਾਰਕ ਰਿਸ਼ਤਿਆਂ ਦੇ ਦਰਦ ਨੂੰ ਵੀ ਬਿਆਨ ਕੀਤਾ ਹੈ ਉਸ ਨੇ ਆਪ੍ਯਣੇ ਗੀਤਾਂ ਵਿੱਚ ਧੀਆਂ ਦੇ ਦਰਦ ਨੂੰ ਬਿਆਨ ਕੀਤਾ ਹੈ। ਧੀਆਂ ਦਾ ਦਰਦ ਬਿਆਨ ਕਰਦਾ ਹੋਇਆ ਉਹ ਵਿਸ਼ੇਸ ਮੋਹ ਅਤੇ ਅਪਣੱਤ ਦਾ ਪ੍ਰਗਟਾਵਾ ਕਰਦਾ ਹੈ। ਅਜਿਹੇ ਗੀਤਾਂ ਦੀ ਅਜੋਕੇ ਦੌਰ ਵਿਚ ਬਹੁਤ ਜਰੂਰਤ ਹੈ। ਉਹ ਧੀਆਂ ਨੂੰ ਦੁਰਕਾਰਨ ਵਾਲੇ ਸਮਾਜ ਨੂੰ ਲਾਹਨਤਾਂ ਵੀ ਪਾਉਂਦਾ ਹੈ:
ਸਬਰ ਤੇ ਸੰਤੋਖ ਵਾਲੀ ਧੀਏ ਤੂੰ ਪਿਆਰੀ ਏਂ
ਦੋਖੀ ਜਨਤਾ ਵੱਲੋਂ ਕਿਉਂ ਗਈ ਦੁਰਕਾਰੀ ਏ
    ਕਿਰਤੀਆਂ, ਕਿਸਾਨਾਂ ਮਜਦੂਰਾਂ, ਮਿਹਨਤਕਸ਼ ਲੋਕਾਂ ਨਾਲ ਉਸ ਦੀ ਹਮਦਰਦੀ ਸਪੱਸਟ ਵਿਖਾਈ ਦਿੰਦੀ ਹੈ। ਉਹ ਕਿਰਤੀ ਕਿਸਾਨਾਂ ਨੂੰ ਆਪਣੀ ਕਿਰਤ ਦੇ ਲੋਟੂਆਂ ਅਤੇ ਦੋਖੀਆਂ ਖਿਲਾਫ ਕ੍ਰਾਂਤੀ ਕਰਨ ਲਈ ਪ੍ਰੇਰਿਤ ਕਰਦਾ ਹੋਇਆ ਕਹਿੰਦਾ ਹੈ:
ਮਾਂ ਬੋਲੀ ਪੰਜਾਬੀ ਪ੍ਰਤੀ ਉਸ ਦਾ ਪਿਆਰ ਉਸ ਦੇ ਗੀਤਾਂ ਵਿਚੋਂ ਡੁੱਲ੍ਹ ਡੁੱਲ੍ਹ ਪੈਂਦਾ ਹੈ। ਉਹ ਚੁਲਬਲੇ ਤੇ ਰੋਮਾਂਟਿਕ ਗੀਤ ਲਿਖਣ ਦੀ ਵੀ ਮੁਹਾਰਾਤ ਰੱਖਦਾ ਹੈ:
ਸਾਡਾ ਤੇਰੇ ਨਾਲ ਮਿਲਦਾ ਸੁਭਾਅ ਹਾਨਣੇ
ਤੇਰਾ ਪਲ ਵੀ ਨਾ ਖਾਵਾ ਮੈਂ ਵਸਾਹ ਹਾਨਣੇ
    ਉਸ ਦੇ ਗੀਤ ਵਿਸ਼ੇਸ ਵਿਉਂਤ ਤੇ ਵਿਵਸਥਾ ਵਿੱਚੋ ਜਨਮ ਲੈਂਦੇ ਹਨ। ਇਸ ਵਿਉਂਤ ਅਤੇ ਵਿਵਸਥਾ ਵਿਚੋ ਉਸਦੀ ਸਮੱਰਥਾ ਦਾ ਝਲਕਾਰਾ ਮਿਲਦਾ ਹੈ। ਮੈਨੂੰ ਪੂਰਨ ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਸਾਹਿਤਕ ਗੀਤਾਂ ਦੀ ਸਿਰਜਣਾ ਕਰਕੇ ਇਕ ਨਿਪੁੰਨ ਗੀਤਕਾਰ ਵਜੋਂ ਆਪਣਾ ਪ੍ਰੀਚੈ ਦਿੰਦਾ ਰਹੇਗਾ। 

ਡਾ: ਗੁਰਦਰਪਾਲ ਦੀ ਹੀ ਪੁਸਤਕ ਉੱਤੇ ਪੰਜਾਬੀ ਬਾਲ ਸਾਹਿਤ ਸ਼੍ਰੋਮਣੀ ਮਨਮੋਹਨ ਦਾਊ ਦਾ ਕਥਨ ਹੈ ਬਨੇਰੇ ਦੀਵਾ ਬਲੇ ਵਿਚਲੇ ਗੀਤਾਂ ਦੀ ਕਾਵਿ ਦ੍ਰ੍ਰਿਸ਼ਟਂ ਉਸਾਰੂ ਤੇ ਨਵੇਂ ਸਮਾਜ ਦੀ ਸੁਖਾਵੀਂ ਸਿਰਜਣਾਂ ਲਈ ਹੋਕਾ ਦੇਂਦੀ ਪ੍ਰਤੀਤ ਹੁੰਦੀ ਹੈ। ਪ੍ਰੇਮੀ ਤੇ ਪ੍ਰੇਮਿਕਾ ਦੀਆਂ ਮੁਹੱਬਤੀ ਭਾਵਨਾਵਾਂ ਦੀ ਰੁਮਾਚਿਕਤਾ ਦਾ ਪ੍ਰਮਾਣ ਹਨ। ਇਸਤਰੀ ਜਾਤੀ ਦੀ ਅਤ੍ਰਿਪਤ ਰੂਹ ਦੀ ਹੂਕ ਹਨ। ਪਿਆਰ ਰਸ ਲਈ ਕੁਰਲਾਹਟ ਹਨ। ਪ੍ਰੇਮ ਜਜਬਿਆਂ ਦੀ ਸਹਾਨਭੂਤੀ ਚਿਤਰਦੇ ਹਨ। ਦੇਸ਼ ਭਗਤੀ ਤੇ ਦੇਸ਼ ਪਿਆਰ ਲਈ ਸ੍ਯੁਨੇਹਾ ਹਨ। ਪੇਂਡੂ ਸਭਿਆਚਾਰ ਦੀ ਪ੍ਰਦਰਸ਼ਨੀ ਕਰਦੇ ਹਨ। ਸਮਾਜਿਕ ਪ੍ਰਸਥਿਤੀਆਂ ਦੀ ਬਦਲ ਰਹੀ ਨੁਹਾਰ ਨਾਲ ਵਾ ਬਾਸਤਾ ਹਨ। ਧਰਤੀ ਦੀਆਂ ਧੀਆਂ ਧਰੇਕਾਂ ਦੀ ਸੁਰੱਖਿਅਤਾ ਤੇ ਹਕਾਂ ਲਈ ਕਦਮ ਬੋਸੀ ਦਾ ਅਹਿਸਾਸ ਕਰਾਉਦੇ ਹਨ। ਨੈਤਿਕਤਾ ਕਦਰਾਂ ਕੀਮਤਾਂ ਦੀ ਯਾਦ ਕਰਾਉਂਦੇ ਹਨ ਤੇ ਲੋਕ ਮਨ ਦਾ ਉਦਰੇਵਾ ਪ੍ਰਗਟ ਕਰਦੇ ਹਨ। ਇਹ ਗੀਤ ਕਾਵਿ ਪ੍ਰੋ: ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਤੇ ਡਾ: ਹਰਿਭਜਨ ਸਿੰਘ ਵਾਲੀ ਸੂਖਮ ਸਾਹਿਤਕ ਪੁੱਠ ਤੋਂ ਅਭਿਜ ਹਨ। ਇਹ ਗੀਤ ਪੇਂਡੂ ਮਾਨਸਿਕਤਾ ਦੇ ਅਖਾੜੇ ਦੇ ਹਾਣੀ ਹਨ। ਸਾਹਿਤਕ ਗੁਣ ਅਜੇ ਪ੍ਰਗੀਤਕ ਗੀਤਕਾਰ ਬਣਨ ਲਈ ਡਾ: ਗੁਰਦਰਪਾਲ ਸਿੰਘ ਨੂੰ ਇਸ ਕਾਵਿ ਰੂਪ ਲਈ ਹੋਰ ਚਿੰਤਨਮਈ ਕਾਵਿਕਤਾ ਦੀ ਲੋੜ ਹੈ। ਗੀਤ ਦੀ ਬਣਤਰ ਤੇ ਬੁਣਤਰ ਲਈ ਤਰਲਤਾ ਤੇ ਸਹਿਜਤਾ ਦੀ ਲੋੜ ਹੈ।’’
    ਬੋਲੀਆਂ ਤੇ ਟੱਪੇ ਅਜ ਲੋਪ ਵਿਧਾ ਬਣ ਕੇ ਰਹਿ ਗਏ ਹਨ, ਪ੍ਰੰਤੂ ਡਾ: ਗੁਰਦਰਪਾਲ ਸਿੰਘ ਨੇ ਇਸ ਵੰਨਗੀ ਨੂੰ ਵੀ ਬੜੀ ਸ਼ਿਦਤ ਨਾਲ ਚਿਤਰਤ ਕਰਨ ਦਾ ਉਪਰਾਲਾ ਕੀਤਾ ਹੈ, ਜੋ 15-16 ਪੰਨਿਆ ਉਤੇ ਵਾਚਿਆ ਜਾ ਸਕਦਾ ਹੈ।
ਤਾਰਾ ਤਾਰਾ ਤਾਰਾ
ਅੱਖਾਂ ਚ ਵਸਾ ਲੈ ਹਾਣੀਆਂ
ਮੈਨੂੰ ਜੋਬਨ ਚੜ੍ਹਿਆ ਭਾਰਾ
ਵੇ ਤੇਰੇ ਨਾਂ ਲੁਆ ਤੀ ਜਿੰਦਗੀ
ਲੈ ਸੋਹਣਿਆਂ ਤੂੰ ਜਿੰਦ ਦਾ ਨਜ਼ਾਰਾ
ਤੋਲੇ ਤੋਲੇ ਤੋਲੇ
ਤੁੂੰ ਪਤਲੀ ਪਤੰਗ ਵਰਗੀ
ਤੇਰਾ ਲੱਕ ਖਾਵੇ ਹਚਕੋਲੇ
ਨੀ ਤੂੰ ਪਿੰਡ ਦੀ ਸਰਪੰਚ ਗੋਰੀਏ
ਤੇਰੇ ਕੌਣ ਬਰਾਬਰ ਬੋਲੇ
    ਦੇਸ਼ ਪਿਆਰ ਦਾ ਜਜਬਾ ਵੀ ਗੁਰਦਰਪਾਲ ਵਿਚ ਕੁਟ ਕੁਟ ਕੇ ਭਰਿਆ ਹੋਇਆ ਹੈ, ਜਿਸ ਦੀ ਸ਼ਾਹਦੀ ਉਸ ਦੁਆਰਾ ਲਿਖੇ ਗਏ ਗੀਤ ਭਰਦੇ ਹਨ:
ਭਾਰਤ ਵਿਚ ਇਕ ਸੂਰਮਾ ਪੈਦਾ ਹੋਇਆ ਸੀ
ਦੇਸ਼ ਉਤੇ ਲਗਿਆ ਜਿਸ ਕ¦ਕ ਧੋਇਆ ਸੀ।
ਜੋ ਹੋਸ਼ ਜੋਸ਼ ਨਾਲ ਵੈਰੀ ਨੂੰ ਲਲਕਾਰਦਾ
ਊਧਮ ਸਿੰਘ ਦਿਲੋਂ ਭਾਰਤ ਮਾਂ ਨੂੰ ਪਿਆਰਦਾ
ਬਾਲੜੀ ਭਰੂਣ੍ਯ ਹੱਤਿਆ ਉੱਤੇ ਵੀ ਉਹ ਖੂਨ ਦੇ ਹੰਝੂ ਗੇਰਦਿਆਂ ਲਿਖਦਾ ਹੈ:
ਹਤਿਆਰੇ ਮਾਪੇ ਤੈਨੂੰ ਕੁਖ ਚ ਮਰਾਂਵਦੇ
ਜੰਮ ਪੈਣ ਉਤੇ ਲਖ ਦੁਖ ਨੇ ਮਨਾਂਵਦੇ
ਦੁਨੀਆਂ ਕਿਉਂ ਬਣੀ ਹਤਿਆਰੀ ਏ
ਸਬਰ ਤੇ ਸੰਤੋਖ ਵਾਲੀ……………
ਪਿਆਰ ਦੀ ਲਲਕ ਤੇ ਵਿਲਕਣ੍ਯੀ ਬਿਆਨ ਕਰਦਾ ਗੀਤ ਦੇ ਬੋਲ ਧਿਆਨ ਖਿਚਦੇ ਹਨ;
ਭੌਰ ਤਾਂ ਧੁਰਾਂ ਤੋਂ ਹੀ ਤਿਰਹਾਏ
ਰੱਬ ਨੇ ਤਾਂਹੀ ਨੈਣ ਸਾਡੇ ਮਿਲਾਏ
ਉਹਦੇ ਬੋਲਾਂ ਚ ਰੁਸ਼ਨਾਈ ਇਨੀ ਯਾਰੋ
ਤਾਂਹੀ ਤਾਂ ਮੈਂ ਆਪਣੇ ਆਪੇ ਤੋਂ ਹਰਾਂ ਹਾਣੀਓ!
ਤਾਂਹੀਓ ਉਹਦੀ ਇਕ…….
ਇਨ੍ਹਾਂ ਬੋਲਾਂ ਦਾ ਜਦੋਂ ਖੁਲਾਸਾ ਕਰਕੇ ਦੇਖਿਆ ਤਾਂ ਉਸ ਦੀ ਕਾਨੀ ਨੇ ਜੋ ਸੱਚ ਉਕਾਰਿਆ ਉਹ ਬੋਲ ਵੀ ਧਿਆਨ ਮੰਗਦੇ ਹਨ:
ਆਪਣੇ ਪਰਾਏ ਦੀ ਨਾ ਇੱਛਾ ਅਸੀਂ ਪਾਲਣੀ
ਬੁਰੇ ਕੰਮੀ ਹੋ ਕੇ ਜਿੰਦ ਸੁਹਣੀ ਨਹੀਂ ਗਾਲਣੀ
ਫਰੇਬੀ ਮਾੜੀ ਸੋਚ ਪਿਛਾ ਛੁਡਾਉਣ ਲਈ
ਸਦਾ ਸੱਚੀਆਂ ਪ੍ਰੀਤਾਂ ……..
ਸੋਹਣੀਏ ਬਹਾਰਾਂ ਯਾਰਾਂ ਲਈ ਜੱਗ ਉੱਤੇ ਨੀ
ਕਈ ਕਰ ਗਏ ਕਮਾਈਆ ਕਈ ਰਹਿ ਗਏ ਸੁੱਤੇ ਨੀ
ਤੈਨੂੰ ਦਿਲ ਵਿਚ……
ਸੱਚੀ ਝੂਠੀ ਯਾਰੀ ਦੋਸਤੀ ਦਾ ਵਖਰੇਵਾ ਵੀ ਗੁਰਦਰਪਾਲ ਸਿੰਘ ਦੇ ਗੀਤਾ ਵਿਚ ਹੋਇਆ ਪੜ੍ਹਨ ਤੇ ਮਾਣਨ ਨੂੰ ਮਿਲਦਾ ਹੈ ਜੋ ਸੇਧ ਦੇਣ ਵਿਚ ਸਹਾਈ ਸਿਧ ਹੁੰਦਾ ਹੈ:
ਸੱਚੇ ਯਾਰ ਬਣਾਉਣ ਦਾ ਵਲ ਨਹੀਂ ਜਾਣਦੇ
ਧੋਖੇ ਤੇ ਫਰੇਬਾਂ ਦੇ ਹੀ ਬਣਦੇ ਨੇ ਹਾਣਦੇ
ਈਰਖਾ ਤੇ ਗੁੱਸੇ ਵਿਚ ਖਾਣ ਤਾਂ ਹੀ ਮਾਰਾਂ ਨੇ
ਯਾਰਾਂ ਨਾਲ  ਜੱਗ ਵਿਚ ………..।
ਚੰਗੇ ਦੀ ਚੰਗਿਆਈ ਦੀ ਸਿਫਤਾ ਜੱਗ ਕਰੇ ਬਈ
ਮਾਨ ਤੇ ਸਨਮਾਨ ਮਿਲੇ ਬਾਹਰ ਅਤੇ ਘਰੇ ਬਈ
ਉਹੀ ਨੇਕੀਆਂ ਲਈ ਕਰੇ ਹਮੇਸ਼ਾ ਘਾਲ ਬਈ
ਨੇਕ ਕਮਾਈਆਂ ਵਲ…….।
ਬੇਵਫਾਈ ਦਾ ਸਬੂਤ ਗੀਤਾ ਦੇ ਬੋਲਾਂ ਵਿਚ ਵੇਖਣਾ ਹੋਵੇ ਤਾਂ ਪੰਨਾ 75 ਉਤੇ ਦਰਜ ਗੀਤ ਵਾਚਿਆ ਜਾ ਸਕਦਾ ਹੈ:
ਇਹ ਦਿਲ ਦੇ ਰੋਗੀ ਵੇ
ਕਹਿੰਦੇ ਹੋਣ ਸ਼ੁਦਾਈ ਵੇ
ਅੱਗ ਲਾ ਕੇ ਇਸ਼ਕੇ ਦੀ
ਦੂਰੋਂ ਦੇਣ ਦੁਹਾਈ ਵੇ
ਸਦਕੇ ਇਨ੍ਹਾਂ ਦੀ ਮਿਹਰਬਾਨੀ ਦਾ
ਦਿਲ ਭਟਕਣਾ……..।
ਖਾਣ ਝੂਠੀਆਂ ਕਸਮਾਂ
ਕੰਮ ਬੇਵਫਾਈਆਂ ਦੇ
ਹੋਣ ਚੂਰ ਚੂਰ ਇਜਤਾਂ
ਰੋਣ ਮਾਵਾਂ ਦੀਆਂ ਜਾਈਆਂ ਨੇ
ਇਹ ਸਿਲਾ ਬੇ ਇਮਤਿਹਾਨੀ ਦਾ
ਦਿਲ ਭਟਕਣਾ ……..।
    ਪੰਜਾਬ ਦੀ ਜੁਆਨੀ ਨੂੰ ਅਜਕਲ ਨਸ਼ਿਆਂ ਦੇ ਮਕੜਜਾਲ  ਨੇ ਅਜਿਹਾ ਵਲਿਸਿਆ ਹੋਇਆ ਹੈ ਕਿ ਜੁਆਨੀ ਖੁਆਰ ਹੁੰਦੀ ਹੋਈ ਤਬਾਹ ਦੇ ਕੰਢੇ ਪਹੁੰਚੀ ਹੋਈ ਹੈ, ਜਿਸ ਦਾ ਵਿਖਿਆਨ ਗੀਤ ਵਿਚ ਕਰਦਿਆਂ ਡਾ: ਗੁਰਦਰਪਾਲ ਜਾਣੂੰ ਕਰਵਾਉਂਦਾ ਹੈ:
ਨਸ਼ਿਆ ਚੜਦੀ ਜਵਾਨੀ ਗਾਲੀ
ਬੋਤਲ ਹੋਣ ਨਾ ਦਿੰਦੇ ਖਾਲੀ
ਬੰਦਿਆ ਬੀਮਾਰੀ ਕਿਹੋ ਜਿਹੀ ਲਾ ਲੀ
ਇਸ ਤੋਂ ਬੁਰੀ ਹੋਰ ਕੋਈ ਗੱਲ ਨਹੀਂ
ਇਸ ਤੋਂ ਵਧੀਆ………।
    ਡਾ: ਗੁਰਦਰਪਾਲ ਦੀ ਦੂਜੀ ਪੁਸਤਕ ਸਮਕਾਲੀ ਪਾਠਗਤ ਸਰੋਕਾਰ ਹੈ ਜਿਸ ਵਿਚ ਉਸ ਨੇ ਆਪਣੇ ਸਮਕਾਲੀ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਪੜ੍ਹਿਆ ਹੀ ਨਹੀਂ ਸਗੋਂ ਉਨ੍ਹਾਂ ਪੁਸਤਕਾਂ ਉਤੇ ਪੜਚੋਲਵੀ ਦ੍ਰਿਸ਼ਟੀ ਵੀ ਪਾ ਕੇ ਦੂਜਿਆ ਨੂੰ ਜਾਣੂੰ ਕਰਵਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ ਇਸ ਪੁਸਤਕ ਵਿਚ ਕੁਲ 14 ਲੇਖ ਸ਼ਾਮਲ ਕੀੇਤੇ ਗਏ ਹਨ ਜੋ ਡਾ: ਸਾਹਿਬ ਨੇ ਸਮੇਂ ਸਮੇਂ ਲਿਖੇ ਅਖਬਾਰਾਂ ਰਸਾਲਿਆਂ ਵਿਚ ਪ੍ਰਕਾਸ਼ਿਤ ਕਰਵਾਏ ਅਤੇ ਸਮਾਗਮਾਂ ਵਿਚ ਪੜ੍ਹੇ ਹਨ। ਭਾਵੇਂ ਬਲਵੰਤ ਗਾਰਗੀ ਸਵਰਗੀ ਨੇ ਨਾਟਕ ਦੇ ਖੇਤਰ ਵਿਚ ਬੜਾ ਨਾਮਣਾ ਖਟਿਆ ਹੈ ਪ੍ਰੰਤੂ ਗੁਰਦਰਪਾਲ ਨੇ ਉਸ ਨਾਵਲ ਜੂਠੀ ਰੋਟੀ ਨੂੰ ਕੇਂਦ੍ਰਿਤ ਕੀਤਾ ਹੈ ਅਤੇ ਉਸ ਦਾ ਆਲੋਚਨਾਤਮ ਅਧਿਐਨ ਕਰਦਿਆਂ ਦਸਦਾ ਹੈ ਕਿ ਨਾਵਲ ਵਿਚ ਉਸ ਨੇ ਕਲਾਕਾਰਾਂ ਦੀਆਂ ਸਮੱਸਿਆਵਾਂ, ਰੁਜਗਾਰ ਦੀ ਸਮੱਸਿਆ, ਸਮਾਜਕ ਰਿਸ਼ਤਿਆਂ ਦੀ ਖੁਦਗਰਜੀ ਤੇ ਵਿਅਕਤੀਵਾਦੀ ਸੋਚ ਤੋਂ ਪੈਦਾ ਹੋਈ  ਸਰੀਰਕ ਤੇ ਮਾਨਸਿਕ ਹਿੰਸਾ ਪਰੰਪਰਕ ਅਤੇ ਪਦਾਰਥਵਾਦੀ ਕਦਰਾਂ ਕੀਮਤਾਂ ਦਾ ਦਵੰਦ ਔਰਤ ਦੀ ਦੁਖਾਂਤਕ ਸਥਿਤੀ, ਨੈਤਿਕ ਕਦਰਾਂ ਕੀਮਤਾਂ ਦੀ ਗਿਰਾਵਟ ਆਦਿ ਕਈ ਪਖਾਂ ਬਾਰੇ ਧਿਆਨ ਖਿਚਿਆ ਹੈ। ਬਲਵੰਤ ਗਾਰਗੀ ਖੁਲ੍ਹੇ ਸੈਕਸ ਦਾ ਸਮਰਥਕ ਹੈ ਤੇ ਉਹ ਕਾਮ ਦੇ ਅਚੇਤ ਮਨ ਵਿਚ ਸਮਾਏ ਜਜਬੇ ੂਨੂੰ ਮਨੋਵਿਗਿਆਨਿਕ ਯਥਾਰਥ ਰਾਹੀਂ ਗਹਿਰਾਈ ਨਾਲ ਪੇਸ਼ ਕਰਦਾ ਹੈ। ਜੇ ਨੈਤਿਕ ਦੇ ਦਾਰਸ਼ਨਿਕ ਆਧਾਰ ਅਨੁਸਾਰ ਬਲਵੰਤ ਗਾਰਗੀ ਦੀ ਸਾਹਿਤ ਸਿਰਜਣਾ ਦੇ ਵਿਸ਼ਿਆ ਦੀ  ਚੋਣ ਦਾ ਵਿਸ਼ਲੇਸ਼ਣ ਕਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੀ ਜਿੰਦਗੀ ਦੀਆਂ ਗੌਣ ਸਮੱਸਿਆਵਾ ਨੂੰ ਹੀ ਆਪਣੀਆਂ ਸਾਹਿਤ ਕਿਰਤਾਂ ਵਿਚ ਲਿਆ ਹੈ ਅਤੇ ਮੁਢਲੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ ਹੀ ਕੀਤਾ ਹੈ…..।
    ਪੰਜਾਬੀ ਦਾ ਬਹੁਚਰਚਿਤ ਨਾਵਲਕਾਰ ਓਮਪ੍ਰਕਾਸ਼ ਗਾਸੋ ਦੀ ਪੁਸਤਕ ਬੰਦ ਗਲੀ ਦੇ ਬਾਸਿੰਦੇ ਦਾ ਆਲੋਚਨਾਤਮਕ ਅਧਿਐਨ ਕਰਦਿਆਂ ਗੁਰਦਰਪਾਲ ਦਾ ਮੰਨਣਾ ਹੈ ਕਿ ਲੇਖਕ ਨੇ ਸਭਿਅਤਾ ਅਤੇ ਸਭਿਆਚਾਰਕ ਪਰਿਵਰਤਨ ਕਰਕੇ ਜਨ ਸਧਾਰਨ ਦੇ ਜੀਵਨ ਵਿਚ ਆਈ ਤਬਦੀਲੀ ਨੂੰ ਪੇਸ਼ ਕਰਨ ਦੇ ਨਾਲ ਨਾਲ ਸਦਾਚਾਰਕ ਮੁਲਾਂ ਦੀ ਗਿਰਾਵਟ ਦਾ ਜਿਕਰ ਕਰਦਿਆਂ ਹੋਇਆਂ ਅਜਿਹੀਆਂ ਚਿਰਜੀਵੀ ਸੱਚਾਈਆਂ ਦਾ ਪ੍ਰਗਟਾਵਾ ਕੀਤਾ ਹੈ, ਜਿਹੜੀਆਂ ਜੀਵਨ ਦੇ ਯਥਾਰਥ ਨਾਲ ਜੁੜੀਆਂ ਹੋਈਆਂ ਹਨ। ਸਾਕਾਰਤਮਕ ਮੁਲਾਂ ਦੀ ਪੌੜ੍ਹਤਾ ਕਰਦਿਆਂ ਹੋਇਆ ਜਿੰਦਗੀ ਦੇ ਅਸਲੀ ਆਦਰਸ਼ਾ ਤੋਂ ਟੁੱਟ ਕੇ ਅਰਥਹੀਣ ਜਿੰਦਗੀ ਦੀ ਨੀਰਸਤਾ ਨੂੰ ਵੀ ਪੇਸ਼ ਕੀਤਾ ਹੈ। ਨਾਵਲਕਾਰ ਦੀ ਮਨੋਵਿਗਿਆਨਕ ਸੂਝ ਦੇ ਨਾਲ ਨਾਲ ਉਸ ਦੀ ਪੌੜ੍ਹ ਦਾਰਸ਼ਨਿਕ ਦ੍ਰਿਸ਼ਟੀ ਵੀ ਨਾਵਲ ਵਿਚ ਪੇਸ਼ ਕੀਤੇ ਗਏ ਵਖ ਵਖ ਵੇਰਵਿਆਂ ਤੋਂ ਭਲੀ ਭਾਂਤ ਜਾਣਕਾਰੀ ਮਿਲਦੀ ਹੈ। ਇਸ ਨਾਵਲ ਵਿਚ ਜਗੀਰਦਾਰ ਸਿਸਟਮ ਦੀਆਂ ਪ੍ਰਵਿਰਤੀਆਂ ਦੇ ਨਾਲ ਪੁੰਜੀਵਾਦੀ ਸਮਾਜ ਦੀ ਮਨੁੱਖੀ ਮਾਨਸਿਕਤਾ ਤੇ ਆਰਥਿਕਤਾ ਸਥਿਤੀ ਨੌਕਰ ਤੇ ਮਾਲਕ ਦੇ ਰਿਸ਼ਤੇ, ਬੇਜਮੀਨਿਆਂ ਦੀ ਆਰਥਿਕਤਾ ਤੇ ਜੀਵਨ ਪੱਧਰ, ਨੈਤਿਕ ਭ੍ਰਿਸ਼ਟਾਚਾਰ, ਜਿੰਦਗੀ ਦਾ ਵਿਗਿਆਨਪਨਵਾਦ, ਸੰਸਕਾਰਾਂ ਦੀ ਤਬਦੀਲੀ ਆਦਿ ਉਪ ਵਿਸ਼ਿਆ ਦਾ ਵੇਰਵਾ ਪੇਸ਼ ਕੀਤਾ ਗਿਆ ਹੈ।
    ਪੰਜਾਬੀ ਦੇ ਵਰਿਸ਼ਠ ਬੂਟਾ ਸਿੰਘ ਸ਼ਾਦ ਦੇ  ਸਿੱਖ ਧਰਮ ਦੀ ਨੁੰਮਾਇੰਦਗੀ ਕਰਦੇ ਨਾਵਲ ‘ਖ਼ਾਲਸਾ’ ਉਤੇ ਵੀਚਾਰ ਪ੍ਰਗਟਾਉਂਦਿਆਂ ਗੁਰਦਰਪਾਲ ਦਸਦਾ ਹੈ ਕਿ ਨਾਵਲ ਲੇਖਕ ਵੀ ਸਿੱਖ ਧਰਮ ਪ੍ਰਤੀ ਸ਼ਰਧਾਮਈ ਬਿਰਤੀ, ਭਾਵਨਾਤਮਕ ਲਗਾਓ ਅਤੇ ਵਿਚਾਰਧਾਰਕ ਨੇੜਤਾ ਵਾਲੀ ਹੀ ਸਜਰੀ ਕਿਰਤ ਹੈ, ਸਿਖ ਧਰਤ ਦੇ ਗੋਰਵਮਈ ਵਿਰਸੇ ਦੀ ਯਥਾਰਥਕ ਪਛਾਣ, ਸੁਰ ਪ੍ਰਭਾਵ ਜਾਂ ਸਰਬ ਕਲਿਆਣਕਾਰੀ ਰੁਚੀ ਅਤੇ ਸੋਚ ਦਾ ਪੁਨਰ ਵਿਖਿਆਨ ਕਰਕੇ ਅਜੋਕੇ ਯੁਗ ਵਿਚਲੇ ਮਾਨਵ ਵਿਰੋਧੀ ਹਨੇਰ ਕਲੇਸ਼ ਜਾਂ ਆਪਹੁਦਰਾਮਈ ਹਊਮੇ ਨੂੰ ਮਨਫੀ ਕਰਕੇ ਮਨੁੱਖਾ ਦੇ ਜੀਵਨ ਵਿਚ ਸਰਬਾਂਗੀ ਤੇ ਭਵਿਖ ਉਜਾਲਾ ਕਰਨਾ ਹੀ ਇਸ ਨਾਵਲ ਦਾ ਮੁੱਖ ਉਦੇਸ਼ ਜਾਂ ਵਿਸ਼ਾ ਹੈ।
    ਸਵਰਗੀ ਦਰਸ਼ਨ ਮਿਤਵਾ ਦੀਆਂ ਕਹਾਣੀਆਂ ‘ ਬਰਫ ਦਾ ਆਦਮੀ’  ਉੱਤੇ ਆਲੋਚਨਾ ਕਰਦਿਆਂ ਗੁਰਦਰਪਾਲ ਜਾਣਕਾਰੀ ਦੇਂਦਾ ਹੈ ਕਿ ਲੇਖਕ ਨੇ ਆਪਣੀ ਸੋਚ, ਆਵਾਜ਼, ਦ੍ਰਿਸ਼ਟੀ, ਪ੍ਰੌਢ, ਪਰਪੱਕ, ਯਥਾਰਕ ਤੇ ਸੁਧਾਰਵਾਦੀ ਵਿਚਾਰਧਾਰਾ ਦੀ ਚੜ੍ਹਤ ਦਾ ਲੋਹਾ ਪੰਜਾਬੀ ਅਵਾਮ ਦੀ ਗਹਿਰ ਗੰਭੀਰ ਤੇ ਸੰਘਰਸ਼ੀਲ ਮਾਨਸਿਕ ਬਿਰਤੀ ਤੋਂ ਸਹਿਜੇ ਹੀ ਮਨਵਾਇਆ ਹੈ। ਲੇਖਕ ਨੇ ਪੰਜਾਬੀ ਜਨਮਾਨਸ ਦੀਆਂ ਪਲ ਪ੍ਰਤਿਪਲ ਘਟਦੀਆਂ ਘਟਨਾਵਾਂ ਖੁਸ਼ੀਆਂ ਗਮੀਆਂ, ਮੁਹੱਬਤਾਂ, ਝੋਰਿਆਂ ਤੇ ਰਾਂਗਲੇ ਸੁਪਨਿਆਂ ਨੂੰ ਯਥਾਰਕ ਪੱਧਰ ਤੇ ਮਾਨਵਵਾਦੀ ਸੋਚਣੀ ਨਾਲ ਪੇਸ਼ ਕਰਨ ਦੀ ਕੋਸ਼ਿਸ ਕੀਤੀ ਹੈ। ਪੁਸਤਕ ਵਿਚ ਕਹਾਣੀਕਾਰ ਨੇ ਲੋਕ ਮੁਖੀ, ਸਮਾਜ ਪਖੀ ਵਿਸ਼ਿਆਂ ਵਾਲੀਆਂ 13 ਕਹਾਣੀਆਂ ਸ਼ਾਮਲ ਕਰਕੇ ਆਪਣੀ ਪ੍ਰਤੀਬੱਧਤਾ ਤੇ ਅਭਿਗਤਾ ਦਾ ਅਹਿਸਾਸ ਕਰਵਾਇਆ ਹੈ।
    ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਸ: ਸਤਿੰਦਰ ਸਿੰਘ ਨੰਦਾ ਦੇ ਇਕਾਂਗੀ ਸੰਗ੍ਰਹਿ ‘ਹਰਕਤ ਵਿਚ ਬਰਕਤ’ ਉਤੇ ਪੜਚੋਲਵੀ ਦ੍ਰਿਸਟੀਪਾਤ ਕਰਦਿਆਂ ਗੁਰਦਰਪਾਲ ਨੇ ਕਿਹਾ ਹੈ ਕਿ ਨਾਟਕਕਾਰ ਆਧੁਨਿਕ ਦੌਰ ਦੀਆਂ ਗੰਭੀਰ ਤੇ ਚਰਚਿਤ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਤੇ ਇਕਾਂਗੀਆਂ ਵਿਚ ਬਾਖੂਬੀ ਪੇਸ਼ ਕਰਦਾ ਹੈ। ਉਸ ਦੇ ਨਾਟਕਾਂ ਤੇ ਇਕਾਂਗੀਆਂ ਨੂੰ ਬੜੀ ਗਿਣਤੀ ਵਿਚ ਪੰਜਾਬੀ ਦੇ ਹਰ ਉਮਰ ਦੇ ਪਾਠਕਾਂ ਤੇ ਰੰਗਕਰਮੀਆਂ ਨੇ ਸਲਾਹਿਆ ਹੈ। ਇਹ ਨਾਟਕ ਤੇ ਇਕਾਂਗੀ ਵਖ ਵਖ ਸਮੇਂ ਰੰਗ ਮੰਚ ਉੱਤੇ ਬੜੀ ਕਾਮਯਾਬੀ ਨਾਲ ਪੇਸ਼ ਹੋ ਕੇ ਆਪਣੀ ਪ੍ਰਭਾਵੀ ਤੇ ਸਦੀਵੀ ਪਛਾਣ ਪਾਠਕਾਂ ਤੇ ਦਰਸ਼ਕਾ ਵਿਚ ਛਡ ਗਏ ਹਨ। ਨਾਟਕਕਾਰ ਨੇ ਜਰੁੂਰਤ ਮੁਤਾਬਕ ਹੀ ਹਰ ਇਕਾਂਗੀ ਦੇ ਪਾਤਰਾਂ ਨੂੰ ਘੜਿਆ ਹੈ ਤੇ ਇਹ ਪਾਤਰ ਆਮ ਸਾਧਾਰਨ ਜਿੰਦਗੀ ਜਿਉਣ ਵਾਲੇ ਜਾਣੇ ਪਛਾਣੇ ਵਰਗ ਦੇ ਪਾਤਰ ਹਨ।
    ਬਾਲ ਸਾਹਿਤਕਾਰ ਸ਼ੋਮਣੀ ਮਨਮੋਹਨ ਦਾਊਂ ਦੀ ਪੁਸਤਕ ‘ ਅਗਮ ਅਗੋਚਰ’ ਉਤੇ ਟਿਪਣੀ ਕਰਦਿਆਂ ਗੁਰਦਰਪਾਲ ਦਾ ਮੰਨਣਾ ਹੈ ਕਿ ਸ਼ਾਇਰ ਦੀ ਪੁਸਤਕ ਵਿਚਲੀ ਸ਼ਾਇਰੀ ਕੋਈ ਛੰਦਾਬੰਦੀ ਵਿਚ ਨਹੀਂ ਹੈ। ਇਹ ਇਕ ਖੁਲ੍ਹੀ ਕਵਿਤਾ ਦਾ ਹੀ ਉਤਮ ਨਮੂਨਾ ਤੇ ਦਿਲੋ ਦਿਮਾਗ ਵਿਚ ਨਵੀਂ ਰੌਸ਼ਨੀ ਤੇ ਖਿਚ ਭਰਨ ਦੀ ਅਥਾਹ ਕੋਸ਼ਿਸ ਹੈ। ਸ਼ਾਇਰੀ ਅਕਾਊ, ਭੜਕਾਊ, ਬੇਤਰਤੀਬੀ ਜਾਂ ਸਮਾਂ ਖਰਾਬ ਕਰਨ ਵਾਲੀ ਨਹੀ ਹੈ, ਇਸ ਵਿਚ ਸੰਜਮ ਹੈ, ਸਪਸ਼ਟਤਾ ਹੈ, ਸੁਹਜ ਹੈ,ਸੁੰਦਰਤਾ ਹੈ, ਮੌਲਿਕਤਾ ਤੇ ਨਵੀਨਤਾ ਹੈ। ਬੋਲ ਧਿਆਨ ਖਿਚਦੇ ਹਨ ਅਤੇ ਪ੍ਰਾਭੌਤਿਕਤਾ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹਨ:
ਖੰਡ ਬ੍ਰਹਿਮੰਡ ਤਾਈਂ
ਉਹ ਕੈਦ ਨਹੀਂ ਇਕ ਥਾਂ
ਨਾ ਹੀ ਉਹਨੂੰ ਭੌਦੀਆਂ
ਕੈਦਾਂ ਅਤੇ ਬੰਦਸ਼ਾਂ
    ਪੰਜਾਬੀ ਦੇ ਸੁਪ੍ਰਸਿੱਧ ਗਜਲਗੋ ਗੁਰਦਿਆਲ ਰੌਸ਼ਨ ਦੀ ਗੀਤਕਾਰੀ ਉਤੇ ਗੱਲ ਕਰਦਿਆਂ ਤੁਆਰਫ ਕਰਵਾਇਆ ਹੈ ਕਿ ਗਜਲਗੋ ਤੇ ਗੀਤਕਾਰ ਰੌਸ਼ਨ ਜਿੰਦਗੀ ਦੇ ਬਹੁ ਪੱਖੀ, ਬਹੁ ਮੰਤਵੀ,ਮਨਸੁੂਬਿਆ, ਪਗਡੰਡੀਆਂ, ਰੰਗਲੇ, ਖੂਬਸੂਰਤ, ਸੁਨਹਿਰੀ, ਸਾਰਥਕ ਤੇ ਭਵਿਖ ਸੁਪਨਿਆਂ ਨੂੰ ਨੈਤਿਕ ਤੇ ਮੋਹ ਭਿਜਾ ਅੰਜਾਮ ਗੀਤਾਂ ਰਾਹੀਂ ਦਿੰਦਾ ਹੋਇਆ ਅਣਥੱਕ, ਸਾਕਾਰਤਮਕ, ਬਹੁਦੇਸ਼ੀ ਤੇ ਰੌਸ਼ਨੀਮਈ ਸਫਰ ਨੂੰ ਲਗਾਤਾਰ ਰੁਸ਼ਨਾ ਤੇ ਪ੍ਰਚੰਡ ਕਰਦਾ ਆ ਰਿਹਾ ਹੈ। ਉਹ ਆਪਣੇ ਗੀਤਾਂ ਵਿਚਲੀ ਯਥਾਰਥਕ, ਤਰਕ, ਦਲੀਲ, ਵਿਅੰਗਮਈ, ਮੋਹ ਰੁੂਪੀ ਆਵਾਜ ਤੇ ਸੋਚ ਨੂੰ ਕਿਸੇ ਜਾਤੀ, ਜਮਾਤੀ ਜਾਂ ਕਿਸੇ ਜਜਬਾ ਮਈ ਲਹਿਰ ਦੇ ਵਹਿਣ ਵਿਚ ਵਹਿ ਕੇ ਨਹੀਂ ਪੇਸ਼ ਕਰਦਾ ਜਾਂ ਕੋਈ ਭਾਵੁਕਤਾਮਈ ਅਣਯਥਾਰਕ ਪ੍ਰਚਾਰ ਨਹੀਂ ਕਰਦਾ ਸਗੋਂ ਜਿੰਦਗੀ ਦੇ ਪਿੜ  ਵਿਚੋ ਮਨਫੀ ਕੀਤੇ, ਲੀਤਾੜੇ, ਵਿਸਾਰੇ, ਮਾਨਸਿਕ, ਸਰੀਰਕ, ਆਰਥਿਕ, ਰਾਜਨੀਤਿਕ, ਸਭਿਆਚਾਰਕ, ਮਮਤਾਮਈ ਜਿੰਦਗੀ ਵਿਚੋ ਬੇਅਰਥ ਕੀਤੇ, ਹਕਾਂ ਤੋਂ ਵਿਰਵੇ ਕੀਤੇ ਅਣਗਿਣਤ ਕਿਰਤੀਆਂ, ਕਾਮਿਆਂ, ਮਹਨਤਕਸ਼ਾ ਦੀ ਯਥਾਰਮਈ ਜਿੰਦਗੀ ਦੇ ਡੂੰਘੇ ਵੈਣਾਂ, ਕਸ਼ਟਾਂ, ਦਰਦਾਂ, ਦੁਸ਼ਵਾਰੀਆਂ, ਖਾਹਿਸ਼ਾ, ਇਛਾਵਾਂ, ਖੁਸ਼ੀਆਂ, ਅਹਿਸਾਸ ਮੋਹਮਈ ਤਰੰਗਾਂ ਅਤੇ ਉਨ੍ਹਾਂ ਦੇ ਹਕ ਸਚ ਦੀ ਗੱਲ ਕਰਦਾ ਹੈ। ਇਹ ਬੋਲ ਕਿਤਨੇ ਪਿਆਰੇ ਤੇ ਮੋਹ ਭਰੇ ਹਨ:
ਸਾਨੂੰ ਸਾਂਝ ਦੀ ਹੈ ਭੁੱਖ
ਅਸੀਂ ਪਿਆਰ ਮੰਗੀਏ
ਇਕ ਲੜੀ ਵਿਚ ਪਰੋਇਆ
ਸੰਸਾਰ ਮੰਗੀਏ,
ਸੁਖ ਸ਼ਾਂਤੀ ਦਿਲਾਂ ਦੇ
ਅੰਗ ਸੰਗ ਚਾਹੀਦੀ
ਅਸੀਂ ਚਾਹੁੰਦੇ ਹਾਂ ਅਮਨ
ਨਹੀਂ ਜੰਗ ਚਾਹੀਦੀ
    ਕਹਾਣੀਕਾਰ ਬੀ.ਐਸ.ਬੀਰ ਦੀ ਪੁਸਤਕ ‘ਰੌਸ਼ਨੀਆਂ ਦੇ ਪਿਰਾਮਿਡ’ ਉੱਤੇ ਚਰਚਾ ਕਰਦਿਆਂ ਗੁਰਦਰਪਾਲ ਦਾ ਕਹਿਣਾ ਹੈ ਕਿ ਇਹ ਕਾਵਿ ਸੰਗ੍ਰਹਿ ਉਸ ਦੀ ਬਹੁਸੰਦਰਭੀ ਗਿਆਨ ਵਧਾਉਣ ਤੇ ਪ੍ਰਚੰਡ ਚੇਤਨਾ ਭਰਪੂਰ ਸ਼ਾਇਰੀ ਦੀ ਨਵੀਂ ਕਾਵਿ ਉਡਾਰੀ ਹੈ, ਜਿਸ ਵਿਚ ਉਸ ਨੇ ਆਪਣੀ ਵਿਸ਼ਾਲ ਜੀਵਨ ਮੂਲਕ ਦ੍ਰਿਸ਼ਟੀ ਤੇ ਵਿਚਾਰਾਂ ਨਾਲ ਸਾਇੰਸ, ਇਤਿਹਾਸ ਤੇ ਮਿਥਿਹਾਸ ਨੂੰ ਨਵੇਂ ਯੁੱਗ ਦੇ ਅਗਾਂਹਵਧੂ ਵਿਸ਼ਵਪਖੀ ਦ੍ਰਿਸ਼ਟੀਕੋਣ ਨਾਲ ਅਜੋਕੇ ਪ੍ਰਸੰਗ ਵਿਚ ਬਿਆਨਿਆ ਹੈ, ਜੋ ਆਧੁਨਿਕ ਮਨੁੱਖ ਦੀ ਸਰਬਪਖੀ ਦ੍ਰਿਸ਼ਟੀਕੋਣ ਨਾਲ ਅਜੋਕੇ ਪ੍ਰਸੰਗ ਵਿਚ ਬਿਆਨਿਆਂ ਹੈ ਕੇ ਆਧੁਨਿਕ ਮਨੁੱਖ ਦੀ ਸਰਬਪੱਖੀ ਰਹਿਤਲਮਈ ਹੋਂਦ ਤੇ ਪਛਾਣ ਦੇ ਸਮਾਜਿਕ ਵਿਵਹਾਰ ਦੀ ਸੰਕਟਮਈ ਆਮਦ ਦਾ ਸਹੀ ਸੂੁਚਕ ਹੈ।
    ਡਾ: ਸੁਦਰਸ਼ਨ ਗਾਸੋ ਦੀ ਪੁਸਤਕ ‘ਚਾਵਾ ਦੇ ਇੰਦਰਧਨੁਸ਼’ ਉਤੇ ਵਿਚਾਰ ਪ੍ਰਗਟਾਉਦਿਆ ਜਾਣੂੰ ਕਰਵਾਉਂਦਾ ਹੈ ਕਿ ਕਾਵਿ ਸੰਗ੍ਰਹਿ ਯਥਾਰਕ ਅਹਿਸਾਸ ਤੇ ਜਜਬੇ ਸੰਤੁਲਿਤ ਮਨੁੱਖੀ ਜੀਵਨ ਭੋਗਣ ਲਈ ਹਾਂ ਪਖੀ ਸੁਨੇਹਾ ਦਿੰਦੇ ਹਨ, ਸ਼ਾਇਰੀ ਵਿਚਲਾ ਕਾਵਿ ਪਾਤਰ ਇਸ਼ਕ ਹਕੀਕੀ ਦਾ ਸਮਰਥਕ ਵੀ ਹੈ ਤੇ ਪਵਿਤਰ ਪਿਆਰ ਦਾ ਇਜਹਾਰ ਤੇ ਪ੍ਰਗਟਾਵਾ ਕਰ ਚੁੱਕੇ ਪਦ ਚਿੰਨ੍ਹਾਂ ਦਾ ਵੇਰਵਾ ਵੀ ਪੇਸ਼ ਕਰਦਾ ਹੈ। ਪੁਸਤਕ ਵਿਚਲੀ ਸ਼ਾਇਰੀ ਰਾਹੀਂ ਉਹ ਉਸ ਪਾਕ ਇਸ਼ਕ ਮੁਹੱਬਤ ਦਾ ਸੰਵਾਦ ਛੇੜਿਆ ਗਿਆ ਹੈ ਜੋ ਸਾਡੇ ਸਮਾਜ ਦੀਆਂ ਉਚੀਆਂ, ਸੁਚੀਆਂ ਕਦਰਾਂ ਕੀਮਤਾਂ ਤੇ ਮਾਨਵੀ ਮੇਲ ਮਿਲਾਪ ਦਾ ਯਥਾਰਕ ਸੰਗਮ ਹੈ। ਇਹ ਦੋ ਰੂਹਾਂ ਵਿਚਲਾ ਅਜਿਹਾ ਸਦੀਵੀ ਤੇ ਨੇਕੀ ਭਰਪੂਰ ਪਿਆਰ ਹੈ ਜੋ ਮਨੁੱਖੀ ਰੂਹ ਦੀ ਪਵਿਤਰਤਾ ਦੀ ਗਵਾਹੀ ਭਰਦਾ ਹੈ।
    ਪੁਸਤਕ ਵਿਚ ਰਵਿੰਦਰ ਭਠਲ, ਕਿਰਪਾਲ ਸਿੰਘ ਪੁੂਨੀ, ਸੁਖਵਿੰਦਰ ਕੰਬੋਜ, ਗੁਰਨਾਮ ਸਿੰਘ ਨਾਜ਼ਕ ਅਤੇ ਮਨਜੀਤ ਕੌਰ ਅੰਬਾਲਵੀ ਆਦਿ ਦੀਆਂ ਰਚਨਾਵਾਂ ਨੂੰ ਵੀ ਪੁਸਤਕ ਵਿਚ ਜਗ੍ਹਾ ਦਿੱਤੀ ਗਈ ਹੈ। ਮਨਜੀਤ ਕੌਰ ਅੰਬਾਲਵੀ ਦੀ ਪੁਸਤਕ ‘ ਚਾਨਣ ਦੇ ਫੁੱਲ’ ਉਤੇ ਬਿਆਨ ਦਰਜ ਕਰਦਿਆਂ ਉਹ ;ਕਹਿੰਦਾ ਹੈ ਕਿ ਲੇਖਿਕਾ ਧਰਮ ਨਿਰਪੱਖ ਵਿਚਾਰਧਾਰਾ ਹੈ। ਜੋ ਸਮਾਜ ਵਿਚ ਬਰਾਬਰਤਾ ਸੰਤੁਸ਼ਟੀ ਤੇ ਮਾਨਵੀ ਹਕੀਕਤ ਨੂੰ ਵੇਖਣ ਵਾਲੀ ਸੁਕਾਰਥੀ ਤੇ ਯਥਾਰਥਵਾਦੀ ਸੋਚ ਨਾਲ ਭਰਪੂਰ ਹੈ। ਜੇਕਰ ਲੇਖਿਕਾ ਆਪਣੀ ਸੱਚੀ ਸੁਚੀ ਮਾਨਵ ਹਿਤੈਸ਼ੀ, ਸਮਾਜ ਪਖੀ ਭਾਵਨਾ ਦਾ ਯਥਾਰਥਕ ਸੰਵਾਦ ਛੇੜਦਿਆਂ ਜੇਕਰ ਨਵੀਂ ਪਨੀਰੀ ਨੂੰ ਆਪਣੇ ਵਿਰਸੇ, ਇਤਿਹਾਸ ਤੇ ਸਭਿਆਚਾਰ ਤੋਂ ਜਾਣੂੰ ਹੋਣ ਦਾ ਹੋਕਾ ਦਿੰਦੀ ਹੈ ਤਾਂ ਨਿਸ਼ਚੇ ਹੀ ਸਮਾਜ ਵਿਚ ਇਕਸਾਰਤਾ, ਇਕਸੁਰਤਾ ਤੇ ਪਵਿਤਰਤਾ ਦਾ ਭਵਿਖੀ ਚੇਤਨਾਮਈ ਸੁਨੇਹਾ ਦਿਤਾ ਜਾ ਸਕਦਾ ਹੈ। ਇਸ ਲਈ ਅਜੋਕੇ ਦੌਰ ਵਿਚਲੇ ਬੱਚਿਆਂ ਤੇ ਨੌਜਵਾਨ ਵਰਗ ਨੂੰ ਗੁਰੂਆਂ, ਪੀਰਾਂ, ਫਕੀਰਾਂ, ਧਰਮ ਨਿਰਪਖਤਾ ਤੇ ਸਰਵ ਸਾਂਝੀਵਾਲਤਾ ਦਾ ਸੁਨੇਹਾ ਦੇਣ ਦੀ ਕਾਫੀ ਜਰੂਰਤ ਹੈ ਤੇ ਅਜਿਹਾ ਪਰਉਪਕਾਰੀ, ਸਮਾਜਕ ਪ੍ਰਫੁਲਤਾ ਤੇ ਹਕੀਕੀ ਮਾਨਵਤਾ ਵਾਲਾ ਪ੍ਰਸੰਗ ਇਨ੍ਹਾ ਸਤਰਾਂ ਵਿਚੋ ਵੇਖਿਆ ਜਾ ਸਕਦਾ ਹੈ:    ਗੁਰੂਆਂ, ਪੀਰਾਂ ਦੀ ਇਹ ਧਰਤੀ
ਗ੍ਰੰਥ ਗੀਤਾਂ ਦੀ ਜਿਥੇ ਹੁੰਦੀ ਭਗਤੀ
ਮੰਦਰ ਹੋਵੇ ਚਾਹੇ ਗੁਰਦੁਆਰਾ
ਮਸਜਿਦ ਹੋਵੇ ਚਾਹੇਗਿਰਜਾ ਪਿਆਰਾ    
ਹਰ ਧਰਮ ਹੀ ਜਿਥੇ ਸਿਖਾਉਂਦਾ
ਮਿਲ ਕੇ ਰਹੇ ਇਨਸਾਨ
ਉਹ ਹੈ ਮੇਰਾ………..।
    ਡਾ: ਗੁਰਪਾਲ ਸਿੰਘ ਸੰਧੂ ਦੇ ਬੋਲਾਂ ਨਾਲ ਇਸ ਪੁਸਤਕ ਉਤੇ ਵਿਚਾਰਾਂ ਨੂੰ ਲਾਉਣ ਦੀ ਕੋਸ਼ਿਸ ਹੈ ਕਿ ਜਿਸ ਵਿਚ ਡਾ: ਸੰਧੂ ਲਿਖਦੇ ਹਨ ਕਿ ਇਹ ਪੁਸਤਕ ਸਮਕਾਲੀ ਪੰਜਾਬੀ ਸਾਹਿਤ ਦੇ ਭਿੰਨ- ਭਿੰਨ ਰੂਪਾਕਾਰਾਂ ਜਿਵੇਂ ਨਾਵਲ, ਨਾਟਕ, ਕਹਾਣੀ ਅਤੇ ਕਵਿਤਾ ਨਾਲ ਸੰਬੰਧਤ ਰਚਨਾਵਾਂ ਦਾ ਪਾਠਗਤ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ ਕਰਦੀ ਹੈ। ਇਸ ਵਿਚ ਭਿੰਨ- ਭਿੰਨ ਕਾਲ ਖੰਡਾਂ ਵਿਚ ਪੰਜਾਬੀ ਦੇ ਸਥਾਪਤ ਅਤੇ ਸਥਾਪਤ ਹੋ ਰਹੇ ਲੇਖਕਾਂ ਦੀਆਂ ਵਿਭਿੰਨ ਰਚਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਲਿਹਾਜ਼ ਨਾਲ ਅਸੀਂ ਇਨ੍ਹਾ ਲੇਖਾਂ ਤੇ ਰਚਨਾਵਾਂ ਦੇ ਮਾਧਿਅਮ ਨਾਲ  ਸਮਕਾਲੀ ਸਾਹਿਤ ਦੀਆਂ ਭਿੰਨ ਂਿਭੰਨ ਸੁਰਾਂ ਦੇ ਰੂ- ਬ- ਰੂ ਵੀ ਹੋ ਜਾਂਦੇ ਹਾਂ। ਉਸ ਦੇ ਇਸ ਖੋਜ ਕਾਰਜ ਦੀ ਸਲਾਘਾ ਕਰਦਾ ਹੋਇਆ ਉਸ ਦੀ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ। ਅਦਾਰਾ ਆਸ਼ਿਆਨਾ  ਡਾ: ਗੁਰਦਰਪਾਲ ਨੂੰ ਇਨ੍ਹਾਂ ਪੁਸਤਕਾਂ ਪ੍ਰਤੀ ਵਧਾਈ ਪੇਸ਼ ਕਰਦਾ ਹੈ।

Loading...

Comments are closed.