ਕੈਪਟਨ ਨੂੰ ਹੁਣ ਹਾਈ ਕਮਾਨ ਦਾ ਹਰ ਫੈਸਲਾ ਕਬੂਲ, ਸੋਨੀਆ ਗਾਂਧੀ ਦਾ ਅਜਿਹਾ ਕੀ ਸੁਨੇਹਾ ਲੈ ਕੇ ਅਮਰਿੰਦਰ ਕੋਲ ਗਏ ਰਾਵਤ!

ਚੰਡੀਗੜ੍ਹ 17 ਜੁਲਾਈ (ਅ.ਨ.ਸ.) ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚ ਚਲ ਰਹੇ ਮਸਲੇ ਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸ਼ਨੀਵਾਰ ਨੂੰ ਚੰਡੀਗੜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ।
ਬੈਠਕ ਦੇ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ ਅਤੇ ਦੂਜੇ ਪਾਸੇ ਮੁੱਖ ਮੰਤਰੀ ਕੈਂਪ ਵਿਚ ਵੀ ਇਹੀ ਸੁਨੇਹਾ ਦਿੱਤਾ ਗਿਆ ਹੈ। ਅਜਿਹੇ ਵਿੱਚ ਵੱਡਾ ਸਵਾਲ ਇਹ ਹੈ ਕਿ ਇੱਕ ਰਾਤ ਪਹਿਲਾਂ ਤੱਕ ਸਿੱਧੂ ਨੂੰ ਲੈ ਕੇ ਨਰਾਜ ਦੱਸੇ ਜਾ ਰਹੇ ਕੈਪਟਨ ਅਮਰਿੰਦਰ ਨੇ ਅਚਾਨਕ ਸਭ ਕਬੂਲ ਕਿਵੇਂ ਕਰ ਲਿਆ ਹੈ? ਰਾਵਤ ਦਿੱਲੀ ਤੋਂ ਅਜਿਹਾ ਕੀ ਸੁਨੇਹਾ ਲੈ ਕੇ ਚੰੜੀਗੜ ਪੁੱਜੇ ਹਨ?
ਹਰੀਸ਼ ਰਾਵਤ ਵਲੋਂ ਮੁਲਾਕਾਤ ਦੇ ਬਾਅਦ ਕੈਪਟਨ ਅਮਰਿੰਦਰ ਨੇ ਅਜੇ ਤੱਕ ਕੁੱਝ ਨਹੀਂ ਕਿਹਾ ਹੈ, ਪਰ ਉਨ੍ਹਾਂ ਦੇ ਮੀਡਿਆ ਸਲਾਕਾਰ ਵਲੋਂ ਜਾਰੀ ਬਿਆਨ ਮੁਤਾਬਕ, ਪੰਜਾਬ ਦੇ ਸੀਏਮ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਵਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸਦਾ ਸਭ ਸਨਮਾਨ ਕਰਨਗੇ।