FeaturedPatiala

ਆਪ ਵੱਲੋਂ ਬਿਜਲੀ ਦੀ ਤਿੰਨ ਸੌ ਯੂਨਿਟ ਮਾਫ ਅਨਾਊਂਸ ਕਰਨਾ ਸੱਜੇ ਖੱਬੇ ਪਾਰਟੀਆਂ ਨੂੰ ਪਈਆਂ ਭਾਜੜਾਂ : ਹਰਮੀਤ ਪਠਾਣਮਾਜਰਾ

ਭੁਨਰਹੇੜੀ 14 ਜੁਲਾਈ (ਸ਼ਰਮਾ ਗੁਣੀਮਾਜਰਾ) ਆਮ ਆਦਮੀ ਪਾਰਟੀ ਦਿੱਲੀ ਦੀ ਟੀਮ ਹਲਕਾ ਸਨੌਰ ਦੇ ਆਪ ਵਲੰਟੀਅਰਾਂ ਨੂੰ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਸਨੌਰ ਇੰਚਾਰਜ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਟਰੇਨਿੰਗ ਦੇਣ ਲਈ ਪੁੱਜੀ। ਇਸ ਮੌਕੇ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਸਨੌਰ ਇੰਚਾਰਜ ਆਪ ਨੇ ਦਿੱਲੀ ਟੀਮ ਦਾ ਉਹਨਾਂ ਦੇ ਦਫਤਰ ਵਿਖੇ ਪੁੱਜਣ ਤੇ ਜੋਰਦਾਰਾ ਸਵਾਗਤ ਕੀਤਾ। ਉਹਨਾਂ ਨਾਲ ਵਿਸੇਸ ਤੋਰ ਤੇ ਪਟਿਆਲਾ ਤੋ ਤੇਜਿੰਦਰ ਮਹਿਤਾ , ਘਨੌਰ ਦੇ ਨਵੇ ਬਣੇ ਹਲਕਾ ਇੰਚਾਰਜ ਆਪ ਗੁਰਲਾਲ ਘਨੌਰ ਵੀ ਪੁੱਜੇ।

ਇਸ ਸਮੇਂ ਕੇਂਦਰੀ ਟੀਮ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵਿਚ ਰਹਿੰਦੇ ਹਰ ਵਰਗ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ ਪੰਜਾਬ ਵਿਚ ਦੋ ਮਹੀਨਿਆਂ ਦਾ ਬਿਜਲੀ ਦਾ ਬਿਲ ਆਉਦਾ ਹੈ ਇਸ ਤਰ੍ਹਾਂ ਪੰਜਾਬ ਨਿਵਾਸੀਆਂ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਨਿਵਾਸੀਆਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਇਸ ਤੋ ਇਲਾਵਾ ਬਿਜਲੀ ਦੇ ਵਾਧੂ ਬਿਲ ਵੀ ਮੁਆਫ ਕਰਵਾਏ ਜਾਣਗੇ। ਕੇਂਦਰੀ ਟੀਮ ਨੇ ਦੱਸਿਆ ਕਿ ਜੇਕਰ ਕਿਸੇ ਦੀ ਬਿਜਲੀ ਯੂਨਿਟ 310 ਹੋ ਜਾਂਦੀ ਹੈ ਤਾਂ ਉਸ ਵਿਅਕਤੀ ਸਿਰਫ 10 ਯੂਨਿਟਾਂ ਦਾ ਬਿਲ ਭਰਨਾ ਪਵੇਗਾ। ਇਸ ਮੌਕੇ ਆਪ ਵਲੰਟੀਅਰਾਂ ਨੇ ਆਪਣੇ ਆਪਣੇ ਸਵਾਲ ਕੇਂਦਰੀ ਟੀਮ ਅੱਗੇ ਰੱਖੇ। ਜਿਸ ਤੇ ਕੇਂਦਰੀ ਟੀਮ ਨੇ ਸਾਰੇ ਵਲੰਟੀਅਰਾਂ ਨੂੰ ਵਿਸਥਾਰ ਪੂਰਵਕ ਦੱਸਿਆ ।

ਇਸ ਮੋਕੇ ਹਰਮੀਤ ਸਿੰਘ ਪਠਾਣਮਾਜਰਾ ਨੇ ਵੀ ਵਲੰਟੀਅਰਾਂ ਨੂੰ ਸੰਬੋਧਨ ਕੀਤਾ। ਇਸ ਮੋਕੇ ਹਲਕਾ ਸਨੌਰ ਦੇ ਵਲੰਟੀਅਰਾਂ ਨੇ ਦਿੱਲੀ ਆਪ ਦੀ ਟੀਮ ਨੂੰ ਵਿਸਵਾਸ ਦਵਾਇਆ ਕਿ ਆਮ ਆਦਮੀ ਪਾਰਟੀਆਂ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਚ ਸਰਕਾਰ ਆਉਣ ਤੇ ਤਿੱਨ ਸੌ ਯੂਨਿਟ ਮਾਫ ਕਰਨ ਦੀ ਅਨਾਊਂਸਮੈਂਟ ਕੀਤੀ ਗਈ ਹੈ ਉਸ ਤੋਂ ਬਾਅਦ ਸੱਜੇ ਖੱਬੇ ਪਾਰਟੀਆਂ ਨੂੰ ਭਾਜੜਾਂ ਪੈ ਗਈਆਂ ਹਨ ਅਤੇ ਇਸ ਨੂੰ ਤੋੜ ਮਰੋੜ ਕੇ ਗਲਤ ਤਰੀਕੇ ਨਾਲ ਲੋਕਾਂ ਵਿੱਚ ਪੇਸ਼ ਕਰ ਰਹੀਆਂ ਹਨ। ਜਦੋਂ ਕਿ ਅਰਵਿੰਦ ਕੇਜਰੀਵਾਲ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਮੈਡੀਕਲ ਸਿੱਖਿਆ ਅਤੇ ਬਿਜਲੀ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ।

ਇਸ ਮੌਕੇ ਚਰਨਜੀਤ ਸਿੰਘ ਨੈਣਾਂ, ਬਲਬੀਰ ਸਿੰਘ ਮਾੜੂ, ਗੁਰਮੇਲ ਸਿੰਘ ਭਾਂਖਰ, ਗੁਰਦੀਪ ਸਿੰਘ ਕਾਲਾ ਹਡਾਣਾ, ਜਸਬੀਰ ਸਿੰਘ ਪੰਜੋਲਾ, ਲਾਡੀ ਬਹਾਦਰਗੜ੍ਹ, ਬਲਜੀਤ ਝੂਗੀਆਂ , ਹਰਜਸਨ ਸਿੰਘ ਪਠਾਣਮਾਜਰਾ, ਬਲਕਾਰ ਸਿੰਘ ਉਪਲੀ, ਸਿਮਰਨਜੀਤ ਸਿੰਘ ਸੋਹਲ, ਕੇਵਲ ਅੋਝਾਂ, ਮਲਕੀਤ ਸਿੰਘ ਬਾਜਵਾ, ਪੱਪੂ ਸਰਪੰਚ, ਗੁਰਵਿੰਦਰ ਖਾਂਸਾ, . ਕਰਮ ਸਿੰਘ ਰਾਜਗੜ੍ਹ, ਬਲਿਹਾਰ ਸਿੰਘ ਚੀਮਾ, ਦਵਿੰਦਰ ਸਿੰਘ ਚੀਮਾ, ਸੂਬਾ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ, ਡਾਕਟਰ ਦਵਿੰਦਰ ਸਿੰਘ ਸਨੌਰ ਪ੍ਰਧਾਨ, ਬਲਜੀਤ ਸਿੰਘ ਰਿੰਕੂ ਮਹਿਤਾਬਗੜ੍ਹ, ਸਤੀਸ ਬਿੰਜਲ, ਦੀਪਾ ਪੰਡਿਤ , ਨਵੀ ਹਾਜੀਪੁਰ, ਗੁਰਮੀਤ ਗਿੱਲ, ਜਰਨੈਲ ਅਲੀਪੁਰ, ਅਮਨ ਪਠਾਣਮਾਜਰਾ , ਅਮਰਦੀਪ ਸਿੰਘ ਸੰਘੇੜਾ, ਜਤਿੰਦਰ ਭਲਵਾਨ, ਅਸਵਿੰਦਰ ਸਿੰਧ ਢਿੱਲੋਂ, ਕਰਨੈਲ ਸਿੰਘ ਅਲੀਪੁਰ, ਭਗਤ ਰਾਮਇਸਰ ਸਿੰਘ ਕਰਨਪੁਰ ਬਲਾਕ ਪ੍ਰਧਾਨ, ਸੁਖਵਿੰਦਰ ਬਾਬਾ ਨਿਸਕਾਮ ਸੇਵਕ ਆਮ ਆਦਮੀ ਪਾਰਟੀ , ਆਪ ਯੂਥ ਹਲਕਾ ਸਨੌਰ ਪ੍ਰਧਾਨ ਹੈਰੀ ਤਾਜਲਪੁਰ, ਬਲਾਕ ਪ੍ਰਧਾਨ ਸੰਧੂ ਅਲੀਪੁਰ, ਜੈਮਲ ਸਿੰਘ, ਹੈਪੀ ਅੰਬਰਸਰੀਆ, ਅਮਰਜੀਤ ਸਿੰਘ ਭਾਂਖਰ,ਤੋ ਇਲਾਵਾ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਮੋਜੂਦ ਸਨ।

Show More

Related Articles

Back to top button