ਮੀਂਹ ਦੇ ਮੌਸਮ ਵਿਚ ਇਨ੍ਹਾਂ ਸਬਜ਼ੀਆਂ ਦਾ ਰੱਖੋ ਪਰਹੇਜ਼

ਮੀਂਹ ਦੇ ਮੌਸਮ ਵਿੱਚ ਸਿਹਤ ਦੇ ਨਾਲ ਨਾਲ ਖਾਣ ਪੀਣ ਦਾ ਵੀ ਧਿਆਨ ਰੱਖਣਾ ਜਰੂਰੀ ਹੈ। ਮੀਂਹ ਦੇ ਮੌਸਮ ਵਿੱਚ ਕਈ ਅਜਿਹੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਸਿਹਤ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜਾਂ ਬਾਰੇ ਦੱਸਾਂਗੇ ਜੋ ਮੀਂਹ ਦੇ ਮੌਸਮ ਵਿੱਚ ਨਹੀਂ ਖਾਣੀਆਂ ਚਾਹੀਦੀਆਂ।
– ਮੀਂਹ ਦੇ ਮੌਸਮ ਵਿੱਚ ਦੁੱਧ ਅਤੇ ਡੇਅਰੀ ਉਤਪਾਦਾਂ ਤੋਂ ਬਚਣਾ ਚਾਹੀਦਾ ਹੈ। ਇਸ ਮੌਸਮ ਵਿੱਚ ਜੇ ਦੁੱਧ ਪੀਣਾ ਵੀ ਹੈ ਤਾਂ ਇਸਨੂੰ ਚੰਗੀ ਤਾਂ ਉਬਾਲ ਕੇ ਪੀਓ।
– ਮੀਂਹ ਦੇ ਮੌਸਮ ਵਿੱਚ ਹਰੀਆਂ ਪੱਤੇਦਾਰ ਸਬਜੀਆਂ ਨਾਲ ਕੀੜੇ ਚਿਪਕੇ ਰਹਿੰਦੇ ਹਨ। ਮੀਂਹ ਦੇ ਮੌਸਮ ਵਿੱਚ ਹਰੀਆਂ ਪੱਤੇਦਾਰ ਸਬਜੀਆਂ ਖਾਣ ਨਾਲ ਪੇਟ ਅਤੇ ਸਕਿੱਨ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਘੱਟ ਕਰੋ ਜਾਂ ਹੋ ਸਕੇ ਤਾਂ ਬਿਲਕੁੱਲ ਹੀ ਨਾ ਕਰੋ। ਮੀਂਹ ਦੇ ਮੌਸਮ ਵਿੱਚ ਬੈਗਣ ਨਹੀਂ ਖਾਣੇ ਚਾਹੀਦੇ ਕਿਉਂਕਿ ਬੈਂਗਣਾਂ ਵਿਚ ਬਹੁਤ ਜ਼ਿਆਦਾ ਕੀੜੇ ਨਿਕਲਦੇ ਹਨ।
– ਕੜੀ ਦੀ ਵਰਤੋਂ ਮੀਂਹ ਦੇ ਮੌਸਮ ਵਿੱਚ ਘੱਟ ਕਰਨੀ ਚਾਹੀਦੀ ਹੈ। ਗੈਸ ਦੀ ਸਮੱਸਿਆ ਜ਼ਿਆਦਾ ਹੋ ਸਕਦੀ ਹੈ ਅਤੇ ਨੀਂਦ ਦੀ ਕਮੀ ਅਤੇ ਆਵਾਜ਼ ਭਾਰੀ ਹੋਣ ਵਰਗੀ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
– ਮਸਾਲੇਦਾਰ ਖਾਣੇ ਦਾ ਸਵਾਦ ਤਾਂ ਵਧੀਆ ਹੁੰਦਾ ਹੈ ਪਰ ਜ਼ਿਆਦਾ ਮਸਾਲੇ ਦਾ ਇਸਤੇਮਾਲ ਕਰਣ ਨਾਲ ਇਸਨੂੰ ਹਜ਼ਮ ਕਰਨਾ ਮੁਸ਼ਕਲ ਹੋ ਜਾਂਦਾ ਹੈ. ਅੰਤੜੀਆਂ ਨੂੰ ਜਿਆਦਾ ਮਿਹਨਤ ਕਰਨੀ ਪੈਂਦੀ ਹੈ, ਅਤੇ ਸਰੀਰ ਦੀ ਊਰਜਾ ਘੱਟ ਜਾਂਦੀ ਹੈ। ਇਸਲਈ ਮੀਂਹ ਦੇ ਮੌਸਮ ਵਿੱਚ ਮਸਾਲੇਦਾਰ ਭੋਜਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।